ਅੱਧੀ ਰਾਤ ਨੂੰ ਨਾਬਾਲਗ ਕੁੜੀ ਨੂੰ ਚੁੱਕ ਲੈ ਗਿਆ ਮੁੰਡਾ, ਫਿਰ ਕੀਤੀ ਸ਼ਰਮਨਾਕ ਕਰਤੂਤ

02/25/2017 5:46:50 PM

ਬੋਹਾ (ਨਿਰੰਜਣ) : ਬੇਸ਼ੱਕ ਔਰਤਾਂ ਉੱਪਰ ਅੱਤਿਅਚਾਰ ਅਤੇ ਜਬਰ-ਜ਼ਨਾਹ ਵਰਗੇ ਅਪਰਾਧਾਂ ਲਈ ਸਖਤ ਕਾਨੂੰਨ ਹਨ ਪਰ ਬਾਵਜੂਦ ਇਸ ਦੇ ਜਬਰ-ਜ਼ਨਾਹ ਵਰਗੇ ਮਾਮਲੇ ਲਗਾਤਾਰ ਵੱਧ ਰਹੇ ਹਨ। ਤਾਜ਼ਾ ਮਾਮਲਾ ਮਾਨਸਾ ਜ਼ਿਲੇ ਦੇ ਥਾਣਾ ਬੋਹਾ ਨਾਲ ਸੰਬੰਧਤ ਹੈ, ਜਿੱਥੇ ਪਿੰਡ ਰਾਮਪੁਰ ਮੰਡੇਰ ਵਿਖੇ ਭੱਠੇ ''ਤੇ ਕੰਮ ਕਰਨ ਵਾਲੇ ਪ੍ਰਵਾਸੀ ਪਰਿਵਾਰ ਦੀ 15 ਸਾਲਾ ਲੜਕੀ ਨੂੰ ਇਕ ਵਿਅਕਤੀ ਵਲੋਂ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਜੇਰੇ ਇਲਾਜ ਪੀੜਤ ਰਾਣੀ (ਕਾਲਪਨਿਕ ਨਾਮ) ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਜ਼ਿਲਾ ਈਟਾਂ ਦੇ ਥਾਣਾ ਸਟੀਕ ਦੇ ਪਿੰਡ ਕਮਾਲਪੁਰਮਈ ਨਾਲ ਸੰਬੰਧਤ ਹੈ ਤੇ ਕੁਝ ਸਮੇਂ ਤੋ ਮਾਨਸਾ ਦੇ ਪਿੰਡ ਰਾਮਪੁਰ ਮੰਡੇਰ ਦੇ ਇਕ ਭੱਠੇ ''ਤੇ ਕੰਮ ਕਰਦੇ ਹਨ ਅਤੇ ਝੁੱਗੀਆਂ ਵਿਚ ਹੀ ਰਹਿੰਦੇ ਹਨ। ਪੀੜਤ ਨੇ ਆਪਣੇ ਬਿਆਨਾਂ ''ਚ ਕਿਹਾ ਕਿ 21 ਫਰਵਰੀ ਦੀ ਰਾਤ ਤਕਰੀਬਨ 9 ਵਜੇ ਜਦੋਂ ਉਹ ਪਖਾਨੇ ਜਾਣ ਲਈ ਬਾਹਰ ਗਈ ਤਾਂ ਗੁਰਪ੍ਰੀਤ ਸਿੰਘ ਉਰਫ ਠੋਲੂ ਆਪਣੇ ਸਾਥੀ ਲਛਮਣ ਸਿੰਘ ਦੀ ਸਹਾਇਤਾ ਨਾਲ ਉਸ ਦੇ ਮੂੰਹ ''ਤੇ ਹੱਥ ਰੱਖ ਕੇ ਦੂਰ ਖੇਤਾਂ ਚ ਲੈ ਗਿਆ ਜਿੱਥੇ ਗੁਰਪ੍ਰੀਤ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਜ਼ਬਰਦਸਤੀ ਕਰਨ ਉਪਰਤ ਉਸ ਨੂੰ ਉਥੇ ਛੱਡ ਕੇ ਫਰਾਰ ਹੋ ਗਿਆ।
ਘਟਨਾ ਤੋਂ ਬਾਅਦ ਪੀੜਤਾ ਨੇ ਆਪਣੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪਰਿਵਾਰ ਵਲੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਪੂਰੇ ਮਾਮਲੇ ਬਾਰੇ ਜਦੋਂ ਥਾਣਾ ਮੁਖੀ ਬੋਹਾ ਹਰਪ੍ਰੀਤ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੀੜਤ ਦੇ ਬਿਆਨਾਂ ਮੁਤਾਬਕ ਦੋਸ਼ੀ ਗੁਰਪ੍ਰੀਤ ਸਿੰਘ ਉੱਰਫ ਠੋਲੂ ਅਤੇ ਲਛਮਣ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Gurminder Singh

Content Editor

Related News