ਹਵਸ ''ਚ ਅੰਨ੍ਹੇ ਵਿਅਕਤੀ ਦੀ ਸ਼ਰਮਨਾਕ ਕਰਤੂਤ! ਸਾਢੇ 8 ਸਾਲਾ ਬੱਚੇ ਨਾਲ ਕੀਤੀ ਘਿਨੌਣੀ ਹਰਕਤ

05/03/2024 1:31:19 PM

ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ 'ਚ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਹਵਸ 'ਚ ਅੰਨ੍ਹੇ ਵਿਅਕਤੀ ਵੱਲੋਂ ਸਾਢੇ ਅੱਠ ਸਾਲ ਦੀ ਉਮਰ ਦੇ ਬੱਚੇ ਨਾਲ ਘਿਨੌਣੀ ਹਰਕਤ ਕੀਤੀ ਗਈ ਹੈ। ਉਹ ਬੱਚੇ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਤੇ ਕਮਰੇ ਵਿਚ ਲਿਜਾ ਕੇ ਉਸ ਨਾਲ ਗਲਤ ਹਰਕਤਾਂ ਕੀਤੀਆਂ। ਬੱਚੇ ਦੀ ਮਾਂ ਦੀ ਸ਼ਿਕਾਇਤ ਉੱਪਰ ਸਥਾਨਕ ਪੁਲਸ ਵੱਲੋਂ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - 15 ਸਾਲਾ ਧੀ ਨੂੰ ਘਰ ਛੱਡ ਸਬਜ਼ੀ ਲੈਣ ਗਿਆ ਪਿਓ, ਵਾਪਸ ਪਰਤਦਿਆਂ ਹੀ ਉੱਡੇ ਹੋਸ਼

ਜਾਣਕਾਰੀ ਅਨੁਸਾਰ ਕਿ ਪੀੜਤ ਬੱਚੇ ਦੀ ਮਾਂ ਨੇ ਸਥਾਨਕ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਸਾਢੇ ਅੱਠ ਸਾਲ ਦਾ ਬੱਚਾ ਬੀਤੇ ਦਿਨ ਜਦੋਂ ਸਕੂਲੋਂ ਪੜ੍ਹ ਕੇ ਘਰ ਵਾਪਸ ਨਹੀਂ ਪਰਤਿਆਂ ਤਾਂ ਉਸ ਨੇ ਆਪਣੇ ਬੱਚੇ ਦੀ ਕਾਫ਼ੀ ਭਾਲ ਕੀਤੀ। ਇਸ ਦੌਰਾਨ ਉਸ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੇ ਮੁਹੱਲੇ ’ਚ ਕਿਰਾਏ ਦੇ ਮਕਾਨ ’ਚ ਰਹਿੰਦਾ ਜਸ਼ਨਪ੍ਰੀਤ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਹੰਡਿਆਇਆ ਹਾਲ ਅਬਾਦ ਭਵਾਨੀਗੜ੍ਹ ਉਸ ਦੇ ਬੱਚੇ ਨੂੰ ਸਕੂਟਰੀ 'ਤੇ ਬਿਠਾ ਕੇ ਆਪਣੇ ਨਾਲ ਲੈ ਗਿਆ ਹੈ। ਬੱਚੇ ਦੀ ਤਲਾਸ਼ ਦੌਰਾਨ ਹੀ ਉਕਤ ਔਰਤ ਨੂੰ ਉਸ ਦਾ ਬੱਚਾ ਰੋਂਦੇ ਹੋਏ ਗਲੀ ’ਚ ਪੈਦਲ ਤੁਰਿਆ ਆਉਂਦਾ ਦਿਖਾਈ ਦਿੱਤਾ। ਉਸ ਨੇ ਆਪਣੀ ਮਾਤਾਂ ਨੂੰ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਉਸ ਨੂੰ ਟੌਫ਼ੀਆ ਦਿਵਾਉਣ ਦਾ ਲਾਲਚ ਦੇ ਕੇ ਆਪਣੇ ਨਾਲ ਆਪਣੇ ਕਮਰੇ ’ਚ ਲੈ ਗਿਆ ਤੇ ਉੱਥੇ ਲਿਜਾਕੇ ਉਸ ਨਾਲ ਗਲਤ ਹਰਕਤਾਂ ਕੀਤੀਆਂ। 

ਇਹ ਖ਼ਬਰ ਵੀ ਪੜ੍ਹੋ - Breaking News: ਕਾਂਗਰਸ ਨੇ ਤੜਕਸਾਰ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ, ਇਸ ਸੀਟ ਤੋਂ ਲੜਣਗੇ ਰਾਹੁਲ ਗਾਂਧੀ

ਜਦੋਂ ਬੱਚੇ ਨੇ ਜਸ਼ਨਪ੍ਰੀਤ ਦੀ ਇਸ ਗਲਤ ਹਰਕਤ ਦਾ ਵਿਰੋਧ ਕਰਦਿਆਂ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ ਤਾਂ ਉਹ ਉਸ ਨੂੰ ਉਸ ਦੇ ਘਰ ਨਜ਼ਦੀਕ ਗਲੀ ‘ਚ ਛੱਡ ਦੇ ਫਰਾਰ ਹੋ ਗਿਆ। ਪੁਲਸ ਨੇ ਪੀੜਤ ਬੱਚੇ ਦੀ ਮਾਂ ਦੇ ਬਿਆਨਾਂ ਨੂੰ ਕਲਮਬੱਧ ਕਰਦਿਆਂ ਜਸਨਪ੍ਰੀਤ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News