ਪਿੰਡ ਦੀ ਨਾਬਾਲਗ ਕੁੜੀ ਨੂੰ ਭਜਾ ਕੇ ਲਿਜਾਣ ਵਾਲੇ ਆਸ਼ਿਕ ਨੂੰ ਦਿਲ ਦਹਿਲਾਉਣ ਵਾਲੀ ਸਜ਼ਾ (ਤਸਵੀਰਾਂ)
Friday, Jul 17, 2020 - 06:16 PM (IST)
ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਾਹਨੇਵਾਲ ਦੇ ਇਕ ਪਿੰਡ ਦੀ ਨਬਾਲਗ ਕੁੜੀ ਨੂੰ ਗੁਆਂਢੀ ਵਲੋਂ ਭਜਾ ਕੇ ਲੈ ਜਾਣ ਕਾਰਨ ਪਿੰਡ ਵਾਸੀਆਂ ਵਲੋਂ ਆਸ਼ਿਕ ਨੂੰ ਦਿਲ-ਦਹਿਲਾਉਣ ਵਾਲੀ ਸਜ਼ਾ ਦਿੱਤੀ ਗਈ। ਇਸ ਤਹਿਤ ਇਸ ਨੌਜਵਾਨ ਨੂੰ ਪਿੰਡ ਦੇ ਵਿਚਕਾਰ ਦਰੱਖਤ ਨਾਲ ਬੰਨ੍ਹ ਕੇ ਮੂੰਹ ਕਾਲਾ ਕਰਕੇ ਜੁੱਤੀਆਂ ਦਾ ਹਾਰ ਪਾ ਕੇ ਕੁਟਾਪਾ ਚਾੜ੍ਹਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਨੌਜਵਾਨ ਨੂੰ ਆਪਣੇ ਗੁਆਂਢ 'ਚ ਰਹਿੰਦੀ ਨਬਾਲਗ ਕੁੜੀ ਨਾਲ ਇਸ਼ਕ ਹੋ ਗਿਆ। ਇਹ ਨੌਜਵਾਨ ਪਿਛਲੇ ਮਹੀਨੇ ਕੁੜੀ ਨੂੰ ਭਜਾ ਕੇ ਲੈ ਗਿਆ। ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਇਸ ਸਬੰਧੀ ਕੂੰਮਕਲਾਂ ਥਾਣਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤਹਿਤ ਪੁਲਸ ਨੇ 8 ਜੂਨ ਨੂੰ ਨੌਜਵਾਨ ਰਾਘਵ ਸਿੰਘ ਖ਼ਿਲਾਫ਼ ਨਬਾਲਗ ਲੜਕੀ ਨੂੰ ਵਰਗਾਲਾ ਕੇ ਲਿਜਾਣ ਦੇ ਕਥਿਤ ਦੋਸ਼ ਹੇਠ ਮਾਮਲਾ ਦਰਜ ਕਰ ਲਿਆ।
ਇਹ ਵੀ ਪੜ੍ਹੋ : ਮੁਕਤਸਰ 'ਚ ਵੱਡੀ ਵਾਰਦਾਤ, ਪਤਨੀ ਦੇ ਸਾਹਮਣੇ ਬੇਰਹਿਮੀ ਨਾਲ ਪਤੀ ਦਾ ਕਤਲ
ਪੁਲਸ ਵਲੋਂ ਨੌਜਵਾਨ 'ਤੇ ਨਬਾਲਗ ਕੁੜੀ ਦੀ ਤਲਾਸ਼ ਕੀਤੀ ਜਾ ਰਹੀ ਸੀ ਕਿ ਇਹ ਦੋਵੇਂ ਪਿੰਡ ਵਾਸੀਆਂ ਦੇ ਹੱਥ ਲੱਗ ਗਏ ਜਿਸ 'ਤੇ ਨੌਜਵਾਨ ਨੂੰ ਕੁੜੀ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਪਿੰਡ ਵਾਸੀਆਂ ਨੇ ਪੁਲਸ ਦੇ ਸਪੁਰਦ ਕਰਨ ਤੋਂ ਪਹਿਲਾਂ ਪਿੰਡ ਦੇ ਚੌਰਾਹੇ ਵਿਚ ਲਿਆ ਕੇ ਦਿਲ ਦਹਿਲਾਉਣ ਵਾਲੀ ਸਜ਼ਾ ਦਿੱਤੀ। ਲੋਕਾਂ ਨੇ ਨੌਜਵਾਨ ਨੂੰ ਉਥੇ ਦਰੱਖਤ ਨਾਲ ਬੰਨ੍ਹ ਕੇ ਉਸਦਾ ਮੂੰਹ ਕਾਲਾ ਕਰ ਕਰਕੇ ਜੁੱਤੀਆਂ ਦੇ ਹਾਰ ਵੀ ਪਾਏ। ਇਹ ਸਜ਼ਾ ਦੇਣ ਤੋਂ ਬਾਅਦ ਲੜਕੇ ਦੇ ਪਰਿਵਾਰਕ ਮੈਂਬਰ ਉਕਤ ਨੂੰ ਕੂੰਮਕਲਾਂ ਪੁਲਸ ਹਵਾਲੇ ਕਰ ਆਏ।
ਇਹ ਵੀ ਪੜ੍ਹੋ : 3 ਹਿੰਦੂ ਆਗੂਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਈ
ਪਿੰਡ ਦੀ ਨਬਾਲਗ ਕੁੜੀ ਨੂੰ ਵਰਗਾਲਾ ਕੇ ਲਿਜਾਣ ਵਾਲੇ ਨੌਜਵਾਨ ਦੀ ਦਰੱਖਤ ਨਾਲ ਬੰਨ੍ਹ ਕੇ ਮੂੰਹ ਕਾਲਾ ਕਰ ਕੇ ਜੁੱਤੀਆਂ ਦਾ ਹਾਰ ਪਾ ਕੇ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਫੈਲ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਹਰਮੇਸ਼ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਨਬਾਲਗ ਕੁੜੀ ਨੂੰ ਵਰਗਾਲਾਕੇ ਲਿਜਾਣ ਦੇ ਕਥਿਤ ਦੋਸ਼ ਹੇਠ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ ਅਤੇ ਕੁੜੀ ਦੀ ਵੀ ਮੈਡੀਕਲ ਜਾਂਚ ਹੋਵੇਗੀ ਤਾਂ ਜੋ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ। ਜੋ ਨੌਜਵਾਨ ਨਾਲ ਕੁੱਟਮਾਰ ਕੀਤੀ ਹੈ ਉਸ ਸਬੰਧੀ ਕੋਈ ਜਾਣਕਾਰੀ ਨਹੀਂ ਅਤੇ ਨਾ ਹੀ ਉਨ੍ਹਾਂ ਕੋਲ ਕਿਸੇ ਨੇ ਸ਼ਿਕਾਇਤ ਕੀਤੀ ਹੈ।
ਇਹ ਵੀ ਪੜ੍ਹੋ : ਜਿੰਮ 'ਚ ਨਹੀਂ ਕਰਨ ਦਿੱਤੀ ਐਕਸਰਸਾਈਜ਼ ਤਾਂ ਜਿੰਮ ਟ੍ਰੇਨਰ ਨੂੰ ਮਾਰੀਆਂ ਗੋਲ਼ੀਆਂ