ਬਿਨਾਂ ਦੱਸੇ ਘਰੋਂ ਗਈ ਨਾਬਾਲਗ ਨੂੰ ਕੀਤਾ ਅਗਵਾ

Monday, Sep 25, 2023 - 02:27 PM (IST)

ਬਿਨਾਂ ਦੱਸੇ ਘਰੋਂ ਗਈ ਨਾਬਾਲਗ ਨੂੰ ਕੀਤਾ ਅਗਵਾ

ਲੁਧਿਆਣਾ (ਗੌਤਮ) : ਘਰੋਂ ਬਾਜ਼ਾਰ ਤੋਂ ਸਾਮਾਨ ਲੈਣ ਗਈ ਨਾਬਾਲਗਾ ਨੂੰ ਅਗਵਾ ਕਰਨ ਦੇ ਦੋਸ਼ ਵਿਚ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਪਿੰਡ ਗੋਬਿੰਦਗੜ੍ਹ ਦੀ ਆਦਰਸ਼ ਕਾਲੋਨੀ ਦੇ ਰਹਿਣ ਵਾਲੇ ਵਿਨੋਦ ਸਿੰਘ ਦੇ ਬਿਆਨ ’ਤੇ ਅਣਪਛਾਤੇ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ।

ਪੁਲਸ ਨੂੰ ਦਿੱਤੇ ਬਿਆਨ ਵਿਚ ਵਿਨੋਦ ਸਿੰਘ ਨੇ ਦੱਸਿਆ ਕਿ ਉਸਦੀ 14 ਸਾਲ ਦੀ ਧੀ ਘਰੋਂ ਬਿਨਾਂ ਕੁਝ ਦੱਸੇ ਕਿਤੇ ਚਲੀ ਗਈ, ਉਸ ਦੀ ਕਾਫੀ ਤਲਾਸ਼ ਕੀਤੀ ਗਈ ਪਰ ਉਸ ਦਾ ਕੁਝ ਵੀ ਪਤਾ ਨਹੀਂ ਚਲਾ। ਉਨ੍ਹਾਂ ਸ਼ੱਕ ਹੈ ਕਿ ਕਿਸੇ ਨੇ ਉਸਦੀ ਧੀ ਨੂੰ ਨਿੱਜੀ ਸਵਾਰਥ ਦੇ ਚੱਲਦੇ ਲੁਕੋ ਕੇ ਰੱਖਿਆ ਹੋਇਆ ਹੈ।
 


author

Babita

Content Editor

Related News