ਪੰਜਾਬ ''ਚ ਵੱਡੀ ਘਟਨਾ, ਆਪਣੀਆਂ ਹੀ ਨਾਬਾਲਗ ਧੀਆਂ ''ਤੇ ਪਿਓ ਨੇ ਰੱਖੀ ਮਾੜੀ ਅੱਖ, ਪਤਨੀ ਨੇ ਕੀਤਾ ਕਤਲ
Tuesday, Aug 13, 2024 - 06:30 PM (IST)
ਫ਼ਰੀਦਕੋਟ/ਸਾਦਿਕ (ਰਾਜਨ, ਦੀਪਕ, ਪਰਮਜੀਤ) : ਜ਼ਿਲ੍ਹਾ ਪੁਲਸ ਵਲੋਂ ਨੇੜਲੇ ਪਿੰਡ ਢਾਬ ਸ਼ੇਰ ਸਿੰਘ ਵਾਲਾ ਵਿਖੇ ਇਕ ਬਜ਼ੁਰਗ ਪਿਆਰਾ ਸਿੰਘ ਦੇ ਕਤਲ ਮਾਮਲੇ ਦੀ ਗੁੱਥੀ ਨੂੰ ਕੁਝ ਹੀ ਘੰਟਿਆਂ ਵਿਚ ਸੁਲਝਾ ਕੇ ਮ੍ਰਿਤਕ ਦੀ ਪਤਨੀ ਗਿਆਨ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਜ਼ਿਲ੍ਹੇ ਦੀ ਸੀਨੀਅਰ ਪੁਲਸ ਕਪਤਾਨ ਡਾ. ਪ੍ਰਗਿਆ ਜੈਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੀਤੀ 11 ਅਗਸਤ ਨੂੰ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਢਾਬ ਸ਼ੇਰ ਸਿੰਘ ਵਾਲਾ ਵਿਖੇ ਇਕ ਬਜ਼ੁਰਗ ਦਾ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰ ਦਿੱਤੀ ਗਿਆ ਹੈ। ਇ’ਤੇ ਉਨ੍ਹਾਂ ਪੁਲਸ ਪਾਰਟੀਆਂ ਨਾਲ ਖੁਦ ਘਟਨਾਂ ਸਥਾਨ ’ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਸੀ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਪੁਲਸ ਵਲੋਂ ਕੀਤੀ ਗਈ ਤਫਤੀਸ਼ ਦੌਰਾਨ ਸਬੂਤ ਵੀ ਇਕੱਤਰ ਕੀਤੇ ਗਏ ਸਨ ਜਿਸ ਤੋਂ ਇਹ ਸਾਫ ਹੋ ਗਿਆ ਸੀ ਕਿ ਕਤਲ ਕਰਨ ਵਾਲੇ ਨੇ ਬਜ਼ੁਰਗ ’ਤੇ ਵਾਰ ਕਰ ਕੇ ਉਸ ਦਾ ਕਤਲ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਬਲਾਸਟ, ਹਿਲ ਗਿਆ ਪੂਰਾ ਇਲਾਕਾ
ਐੱਸ. ਐੱਸ. ਪੀ ਡਾ. ਪ੍ਰਗਿਆ ਜੈਨ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਪਾਰਟੀਆਂ ਵਲੋਂ ਸਖਤ ਮਿਹਨਤ ਕਰ ਕੇ ਇਸਨੂੰ 12 ਘੰਟੇ ਦੇ ਅੰਦਰ-ਅੰਦਰ ਹੀ ਸੁਲਝਾ ਲਿਆ ਗਿਆ ਹੈ। ਉਨ੍ਹਾਂ ਇਸ ਮੰਤਵ ਲਈ ਡੀ. ਐੱਸ. ਪੀ. ਸ਼ਮਸ਼ੇਰ ਸਿੰਘ, ਡੀ. ਐੱਸ. ਪੀ. ਸੰਜੀਵ ਕੁਮਾਰ, ਐੱਸ. ਪੀ. ਜਸਮੀਤ ਸਿੰਘ, ਐੱਸ. ਐੱਚ. ਓ. ਸਾਦਿਕ ਤੇ ਇੰਚਾਰਜ ਸੀ. ਆਈ. ਏ. ਸਟਾਫ਼ ਤੇ ਹੋਰਨਾਂ ਪੁਲਸ ਟੀਮਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਕਿ ਇਸ ਮਾਮਲੇ ਨੂੰ ਕੁਝ ਹੀ ਘੰਟੇ 'ਚ ਸੁਲਝਾ ਲਿਆ ਗਿਆ।
ਇਹ ਵੀ ਪੜ੍ਹੋ : ਜਲੰਧਰ 'ਚ ਥਾਣੇਦਾਰ ਨੇ ਭਰੇ ਬਾਜ਼ਾਰ ਵਿਚ ਘੇਰ ਕੇ ਕੁੱਟੇ ਮੁੰਡੇ, ਸਿਰ 'ਚ ਮਾਰੀਆਂ ਲੱਤਾਂ, ਵੀਡੀਓ ਵਾਇਰਲ
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਇਹ ਖੁਲਾਸਾ ਹੋਇਆ ਹੈ ਕਿ ਮ੍ਰਿਤਕ ਪਿਆਰਾ ਸਿੰਘ ਆਪਣੀਆਂ ਹੀ ਨਾਬਾਲਗ ਧੀਆਂ ’ਤੇ ਮਾੜੀ ਨਜ਼ਰ ਰੱਖਦਾ ਸੀ ਅਤੇ ਜਦੋਂ ਘਟਨਾ ਵਾਲੇ ਦਿਨ ਮ੍ਰਿਤਕ ਪਿਆਰਾ ਸਿੰਘ ਨੇ ਆਪਣੀਆਂ ਲੜਕੀਆਂ ਨਾਲ ਕੋਈ ਗਲ਼ਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਗਿਆਨ ਕੌਰ ਆਪਣੀਆਂ ਬੱਚੀਆਂ ਨੂੰ ਬਚਾਉਣ ਲਈ ਉਸ ਨਾਲ ਭਿੜ ਗਈ। ਜਿਸ ’ਤੇ ਦੋਹਾਂ ਵਿਚਕਾਰ ਹੋਈ ਹੱਥੋਪਾਈ ਦੌਰਾਨ ਗਿਆਨ ਕੌਰ ਨੇ ਮੌਕੇ ’ਤੇ ਉਸਦੇ ਹੱਥ ਲੱਗੇ ਘੋਟਣੇ ਦਾ ਵਾਰ ਪਿਆਰਾ ਸਿੰਘ ਦੇ ਸਿਰ ’ਤੇ ਕਰ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਜ਼ਿਲ੍ਹਾ ਪੁਲਸ ਮੁਖੀ ਡਾ. ਪ੍ਰਗਿਆ ਜੈਨ ਨੇ ਦਾਅਵਾ ਕੀਤਾ ਕਿ ਪੁਲਸ ਵਲੋਂ ਸੱਚਾਈ ਨੂੰ ਮੁੱਖ ਰੱਖਦਿਆਂ ਮੁਲਜ਼ਮਾਂ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਇਕ ਹੋਰ ਮੰਦਭਾਗੀ ਘਟਨਾ, ਨਸ਼ੇ ਦਾ ਟੀਕਾ ਲਗਾਉਂਦਿਆਂ ਹੀ ਨੌਜਵਾਨ ਦੀ ਮੌਤ, ਹੱਥ 'ਚ ਲੱਗੀ ਰਹਿ ਗਈ ਸਰਿੰਜ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8