ਕੁੜੀ ਤੇ ਸਾਥੀਆਂ ਵੱਲੋਂ ਕੀਤੇ ਦੁਰਵਿਵਹਾਰ ਨੂੰ ਦਿਲ 'ਤੇ ਲਾ ਬੈਠਾ ਨਾਬਾਲਿਗ, ਆਖ਼ਿਰ ਉਹੀ ਹੋਇਆ ਜਿਸ ਗੱਲ ਦਾ ਡਰ ਸੀ

Thursday, Nov 17, 2022 - 03:47 PM (IST)

ਕੁੜੀ ਤੇ ਸਾਥੀਆਂ ਵੱਲੋਂ ਕੀਤੇ ਦੁਰਵਿਵਹਾਰ ਨੂੰ ਦਿਲ 'ਤੇ ਲਾ ਬੈਠਾ ਨਾਬਾਲਿਗ, ਆਖ਼ਿਰ ਉਹੀ ਹੋਇਆ ਜਿਸ ਗੱਲ ਦਾ ਡਰ ਸੀ

ਧੂਰੀ : ਧੂਰੀ ਵਿਖੇ ਕੁੜੀ ਅਤੇ ਉਸਦੇ ਸਾਥੀਆਂ ਵੱਲੋਂ ਇਕ ਨਾਬਾਲਿਗ ਮੁੰਡੇ ਦੀ ਕੁੱਟਮਾਰ ਕਰਨ 'ਤੇ ਬਦਨਾਮੀ ਨਾ ਸਹਿਣ ਕਰਦਿਆਂ ਉਕਤ ਮੁੰਡੇ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮੁੰਡੇ ਦੀ ਪਛਾਣ ਮਯੰਕ (16) ਵਜੋਂ ਹੋਈ ਹੈ, ਜੋ ਕਿ 11ਵੀਂ ਜਮਾਤ 'ਚ ਪੜ੍ਹਦਾ ਸੀ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਮਯੰਕ ਦੀ ਧੂਰੀ ਰਹਿਣ ਵਾਲੀ ਵੈਸ਼ਾਲੀ ਨਾਲ ਦੋਸਤੀ ਸੀ। ਕੁਝ ਮਹੀਨਿਆਂ ਤੋਂ ਮਯੰਕ ਚੁੱਪ-ਚੁੱਪ ਰਹਿਣ ਲੱਗ ਗਿਆ ਸੀ। ਜਦੋਂ ਪਰਿਵਾਰ ਵਾਲਿਆਂ ਨੇ ਉਸ ਤੋਂ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਵੈਸ਼ਾਲੀ ਉਸ ਨੂੰ ਪਰੇਸ਼ਾਨ ਕਰਦੀ ਹੈ ਅਤੇ ਉਸਦੀ ਮੁੰਡਿਆਂ ਕੋਲੋਂ ਕੁੱਟਮਾਰ ਕਰਵਾਉਣਾ ਚਾਹੁੰਦੀ ਹੈ। ਪਿਤਾ ਨੇ ਦੱਸਿਆ ਕਿ ਇਸ ਸਬੰਧੀ ਪਤਾ ਲੱਗਣ 'ਤੇ ਮਯੰਕ ਦੀ ਮਾਤਾ ਨੇ ਉਕਤ ਕੁੜੀ ਦੇ ਮਾਤਾ-ਪਿਤਾ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਸੀ। ਮ੍ਰਿਤਕ ਦੇ ਪਿਤਾ ਵੱਲੋਂ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਵੈਸ਼ਾਲੀ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਜਦੋਂ ਬਿਕਰਮ ਮਜੀਠੀਆ ਦਾ ਨਾਂ ਸੁਣਦੇ ਹੀ ਭੜਕੇ CM ਮਾਨ, ਕਹਿ ਦਿੱਤੀ ਵੱਡੀ ਗੱਲ

ਇਸ ਤੋਂ ਇਲਾਵਾ ਪਿਤਾ ਨੇ ਇਹ ਵੀ ਦੱਸਿਆ ਕਿ ਸੋਮਵਾਰ ਸ਼ਾਮ ਨੂੰ 5 ਵਜੇ ਦੇ ਕਰੀਬ ਮਯੰਕ ਦਾ ਫੋਨ ਆਇਆ ਸੀ ਕਿ ਵੈਸ਼ਾਲੀ, ਤਨਵੀਰ ਸਿੰਘ ਅਤੇ 4 ਅਣਪਛਾਤੇ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕੀਤੀ। ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਤਨਵੀਰ ਸਿੰਘ ਅਤੇ ਹੋਰ ਮੁੰਡਿਆਂ ਨੇ ਮਯੰਕ ਦੀ ਬਾਂਹ ਮਰੋੜੀ ਹੋਈ ਸੀ ਅਤੇ ਉਸਦੇ ਥੱਪੜ ਮਾਰ ਰਹੇ ਸਨ। ਜਿਸ ਤੋਂ ਬਾਅਦ ਸਾਰੇ ਉੱਥੋਂ ਭੱਜ ਗਏ। ਪਿਤਾ ਨੇ ਦੱਸਿਆ ਕਿ ਮਯੰਕ ਕਹਿ ਰਿਹਾ ਸੀ ਵੈਸ਼ਾਲੀ ਅਤੇ ਉਸ ਦੇ ਸਾਥੀਆਂ ਨੇ ਕੁੱਟਮਾਰ ਕਰਕੇ ਉਸ ਦੀ ਬਦਨਾਮੀ ਕੀਤੀ ਹੈ। ਉਸਦਾ ਮਰਨ ਦਾ ਦਿਲ ਕਰ ਰਿਹਾ ਹੈ। ਮੰਗਲਵਾਰ ਨੂੰ ਉਹ ਸਕੂਲ ਵੀ ਨਹੀਂ ਗਿਆ। ਫਿਰ ਸ਼ਾਮ ਨੂੰ ਉਹ ਤੇ ਉਸਦੀ ਪਤਨੀ ਮੰਦਿਰ ਤੋਂ ਵਾਪਸ ਘਰ ਆਏ ਤਾਂ ਮਯੰਕ ਕਮਰੇ 'ਚ ਡਿੱਗਿਆ ਹੋਇਆ ਸੀ। ਪੁਲਸ ਨੇ ਵੈਸ਼ਾਲੀ , ਤਨਵੀਰ ਅਤੇ 4 ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News