ਜੋਸ਼ੀ ਦੇ ਘਰ ਨੇੜੇ ਸਿੱਧੂ ਨੇ ਪਾਇਆ ਭੰਗੜਾ, ਤੜਕ ਕਰਕੇ ਟੁੱਟੀ ਸਟੇਜ (ਦੇਖੋ ਤਸਵੀਰਾਂ)

03/23/2017 9:48:29 AM

ਅੰਮ੍ਰਿਤਸਰ— ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੱਧੂ ਨੇ ਬੁੱਧਵਾਰ ਨੂੰ ਸਾਬਕਾ ਸਥਾਨਕ ਸਰਕਾਰ ਮੰਤਰੀ ਅਨੀਲ ਜੋਸ਼ੀ ਦੇ ਘਰ ਦੇ ਨੇੜੇ ਭੰਗੜਾ ਪਾਇਆ। ਇਸ ਦੌਰਾਨ ਕਾਂਗਰਸ ਕਾਰਜਕਰਤਾ ਇੰਨੇ ਜੋਸ਼ ''ਚ ਆ ਗਏ ਕਿ ਮੰਚ ਹੀ ਟੁੱਟ ਗਿਆ।
 
ਵਾਅਦਾ ਨਿਭਾਉਣ ਪਹੁੰਚੇ ਸਨ ਸਿੱਧੂ
ਅਸਲ ''ਚ ਚੋਣ ਰੈਲੀ ਦੇ ਦੌਰਾਨ ਜੋਸ਼ੀ ਦੇ ਗੜ੍ਹ ਨਾਰਥ ਹਲਕੇ ਦੇ ਚੌਕ ਰਤਨ ਸਿੰਘ ''ਚ ਸਿੱਧੂ ਨੇ ਕਿਹਾ ਸੀ ਜੇਕਰ ਲੋਕਾਂ ਨੇ ਕਾਂਗਰਸ ਨੂੰ ਜਤਾਇਆ ਤਾਂ ਉਹ ਇਹ ਭੰਗੜਾ ਪਾਇਆ। ਇਸ ਲਈ ਜਨਤਾ ਤੋਂ ਕੀਤਾ ਵਾਅਦਾ ਨਿਭਾਉਣ ਲਈ ਸਿੱਧੂ ਮੰਚ ''ਤੇ ਪਹੁੰਚੇ ਪਰ ਜ਼ਿਆਦਾ ਵਰਕਰਾਂ ਦੇ ਚੜਨ ਨਾਲ ਮੰਚ ਟੁੱਟ ਗਿਆ। ਹਾਲਾਂਕਿ ਸਿੱਧੂ ਨੂੰ ਵਿਧਾਇਕ ਸੁਨੀਲ ਅਤੇ ਹੋਰਨਾਂ ਨੇ ਸੰਭਾਲਦੇ ਹੋਏ ਚੁੱਕ ਲਿਆ। ਜੋਸ਼ੀ ਦੇ ਦਫਤਰ ਤੋਂ 400 ਅਤੇ ਘਰ ਤੋਂ 900 ਮੀਟਰ ਦੂਰ ਮੰਚ ਬਣਿਆ ਸੀ। ਇਸ ਦੌਰਾਨ ਆਵਾਜਾਈ ਵੀ ਪ੍ਰਭਾਵਿਤ ਹੋਈ। 

Related News