ਡਾ. ਨਵਜੋਤ ਕੌਰ ਸਿੱਧੂ ਕੈਂਸਰ ਦਾ ਆਪ੍ਰੇਸ਼ਨ ਕਰਵਾ ਕੇ ਘਰ ਪਰਤੇ, ਨਵਜੋਤ ਸਿੱਧੂ ਨੇ ਪੋਸਟ ਕਰ ਦਿੱਤੀ ਜਾਣਕਾਰੀ

04/07/2024 9:25:27 PM

ਜਲੰਧਰ- ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਕੈਂਸਰ ਨਾਲ ਜੂਝ ਰਹੇ ਹਨ। ਬੀਤੇ ਦਿਨੀਂ ਉਨ੍ਹਾਂ ਦਾ ਯਮੁਨਾਨਗਰ ਦੇ ਇਕ ਹਸਪਤਾਲ 'ਚ ਆਪ੍ਰੇਸ਼ਨ ਹੋਇਆ ਸੀ, ਜਿਸ ਦੀਆਂ ਤਸਵੀਰਾਂ ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਸਨ। 

ਅੱਜ ਉਨ੍ਹਾਂ ਨੇ ਇਕ ਹੋਰ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਦੱਸਿਆ ਕਿ ਡਾ. ਨਵਜੋਤ ਕੌਰ ਸਿੱਧੂ ਕੈਂਸਰ ਨਾਲ ਜੰਗ ਲੜਦਿਆਂ ਹਸਪਤਾਲ ਤੋਂ ਘਰ ਵਾਪਸ ਆ ਗਏ ਹਨ। ਉਨ੍ਹਾਂ ਇਸ ਪੋਸਟ 'ਚ ਲਿਖਿਆ ਕਿ ਡਾ. ਨਵਜੋਤ ਕੌਰ ਆਪਣੇ ਪੈਰਾਂ 'ਤੇ ਵਾਪਸ ਤੁਰਨ ਲੱਗ ਪਏ ਹਨ। ਹੁਣ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਹ ਵਾਪਸ ਘਰ ਆ ਗਏ ਹਨ। 

ਉਨ੍ਹਾਂ ਅੱਗੇ ਲਿਖਿਆ ਕਿ ਹੁਣ ਉਹ 1 ਮਹੀਨਾ ਆਰਾਮ ਕਰਨਗੇ ਤੇ ਫਿਰ 25 ਰੇਡੀਏਸ਼ਨ ਸੈਸ਼ਨਜ਼ 'ਚੋਂ ਗੁਜ਼ਰਨਾ ਪਵੇਗਾ। ਉਨ੍ਹਾਂ ਆਪ੍ਰੇਸ਼ਨ ਕਰਨ ਵਾਲੇ ਡਾ. ਰੁਪਿੰਦਰ ਸਿੰਘ ਤੇ ਉਨ੍ਹਾਂ ਦੇ ਸਟਾਫ਼ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਡਾ. ਰੁਪਿੰਦਰ ਸਿੰਘ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਹੈ। 

Back on her feet … discharged from Hospital … one month recovery time before 25 radiation session’s … Big thank you to Dr Rupinder and the staff … indebted forever 🙏 pic.twitter.com/YKEW64wbmk

— Navjot Singh Sidhu (@sherryontopp) April 7, 2024

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News