ਮਾਈਨਿੰਗ ਸਬੰਧੀ ਪਰਚਾ ਦਰਜ
Thursday, Jul 26, 2018 - 01:39 AM (IST)

ਕੋਟ ਫਤੂਹੀ, (ਬਹਾਦਰ ਖਾਨ)- ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਦੌਰਾਨ ਪੁਲਸ ਚੌਕੀ ਕੋਟ ਫਤੂਹੀ ਵੱਲੋਂ ਮਾਈਨਿੰਗ ਸਬੰਧੀ ਪਰਚਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਬਹਿਬਲਪੁਰ ਨੇਡ਼ੇ ਚੌਕੀ ਇੰਚਾਰਜ ਕੋਟ ਫਤੂਹੀ ਏ. ਐੱਸ. ਆਈ. ਵਿਜਅੰਤ ਕੁਮਾਰ ਨੇ ਪੁਲਸ ਪਾਰਟੀ ਨਾਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਟ੍ਰੈਕਟਰ-ਟਰਾਲੀ ਨੰਬਰ ਪੀ. ਬੀ.07-ਏ.ਐੱਸ.-4234, ਜੋ ਰੇਤ ਨਾਲ ਭਰੀ ਹੋਈ ਸੀ, ਨੂੰ ਮਾਈਨਿੰਗ ਅਫਸਰ ਸ਼੍ਰੀਮਤੀ ਹਰਜੋਤ ਕੌਰ ਦੀ ਹਾਜ਼ਰੀ ਵਿਚ ਰੋਕ ਕੇ ਟ੍ਰੈਕਟਰ ਡਰਾਈਵਰ ਗੁਰਬਖਸ਼ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਮਨੋਲੀਆਂ ਥਾਣਾ ਮਾਹਿਲਪੁਰ ਪਾਸੋਂ ਮਾਈਨਿੰਗ ਸਬੰਧੀ ਪੁੱਛਗਿੱਛ ਕੀਤੀ ਤਾਂ ਉਸ ਕੋਲੋਂ ਕੋਈ ਦਸਤਾਵੇਜ਼ ਨਾ ਮਿਲਿਅਾ। ਜਿਸ ’ਤੇ ਪੁਲਸ ਚੌਕੀ ਕੋਟ ਦੇ ਇੰਚਾਰਜ ਵਿਜਅੰਤ ਕੁਮਾਰ ਨੇ ਥਾਣਾ ਮਾਹਿਲਪੁਰ ਵਿਖੇੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।