ਅਫ਼ਗਾਨਿਸਤਾਨ ਤੋਂ ਲਿਆਂਦੀ ਕਰੋੜਾਂ ਦੀ ਹੈਰੋਇਨ ICP ਅਟਾਰੀ ਬਾਰਡਰ ’ਤੇ ਜ਼ਬਤ

04/23/2022 10:23:05 PM

ਅੰਮ੍ਰਿਤਸਰ (ਨੀਰਜ) : ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਇਕ ਵਾਰ ਫਿਰ ਤੋਂ ਹੈਰੋਇਨ ਸਮੱਗਲਰਾਂ ਨੇ ਭਾਰਤ-ਅਫ਼ਗਾਨਿਸਤਾਨ ਕਾਰੋਬਾਰ ਨੂੰ ਦਾਗ਼ਦਾਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਕਸਟਮ ਵਿਭਾਗ ਦੀ ਟੀਮ ਨੇ ਅਫ਼ਗਾਨਿਸਤਾਨ ਤੋਂ ਆਈਆਂ ਮੁਲੱਠੀ ਦੀਆਂ ਬੋਰੀਆਂ ’ਚ ਕਰੋੜਾਂ ਰੁਪਏ ਦੀ ਹੈਰੋਇਨ ਨੂੰ ਜ਼ਬਤ ਕੀਤਾ ਹੈ। ਹੈਰੋਇਨ ਕਿੰਨੇ ਕਿਲੋ ਹੈ, ਇਸ ਦੀ ਜਾਂਚ ਜਾਰੀ ਹੈ ਕਿਉਂਕਿ ਸਮੱਗਲਰਾਂ ਨੇ ਬੜੀ ਚਲਾਕੀ ਨਾਲ ਹੈਰੋਇਨ ਦੀ ਖੇਪ ਮੁਲੱਠੀ ਦੀਆਂ ਬੋਰੀਆਂ ’ਚ ਛੁਪਾਈ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਹੈਰੋਇਨ ਦਾ ਭਾਰ 100 ਕਿੱਲੋ ਵੀ ਹੋ ਸਕਦਾ ਹੈ ਪਰ ਹੁਣ ਤੱਕ ਕਸਟਮ ਵਿਭਾਗ ਮੁਲੱਠੀ ਅਤੇ ਹੈਰੋਇਨ ਨੂੰ ਵੱਖ ਕਰਨ ’ਚ ਰੁੱਝਿਆ ਹੋਇਆ ਹੈ ਅਤੇ ਦੇਰ ਰਾਤ ਤਕ ਇਸ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : CM ਮਾਨ ਮੋਟਰਸਾਈਕਲ ਰੇਹੜੀਆਂ ਵਾਲੇ ਫ਼ੈਸਲੇ ਤੋਂ ਸਖ਼ਤ ਨਾਰਾਜ਼, ਟਰਾਂਸਪੋਰਟ ਵਿਭਾਗ ਤੋਂ ਮੰਗੀ ਰਿਪੋਰਟ

ਆਈ. ਸੀ. ਪੀ. ’ਤੇ ਹੈਰੋਇਨ ਸਮੱਗਲਿੰਗ ਦੇ ਮਾਮਲਿਆਂ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ 29 ਜੂਨ 2019 ਦੇ ਦਿਨ ਪਾਕਿਸਤਾਨ ਤੋਂ ਦਰਾਮਦ ਕੀਤੀ ਲੂਣ ਦੀ ਖੇਪ ’ਚੋਂ ਕਸਟਮ ਵਿਭਾਗ ਨੇ 532 ਕਿੱਲੋ ਹੈਰੋਇਨ ਅਤੇ 52 ਕਿੱਲੋ  ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ ਸਨ, ਜਿਸ ਦਾ ਮੁੱਖ ਦੋਸ਼ੀ ਰਣਜੀਤ ਸਿੰਘ ਉਰਫ਼ ਚੀਤਾ ਹੈ, ਜੋ ਫਿਲਹਾਲ ਜੇਲ੍ਹ ’ਚ ਬੰਦ ਹੈ। ਜਿਸ ਤਰੀਕੇ ਨਾਲ ਇਸ ਵਾਰ ਵੀ ਹੈਰੋਇਨ ਫੜੀ ਗਈ ਹੈ, ਉਹ ਤਰੀਕਾ ਵੀ 532 ਕਿੱਲੋ ਹੈਰੋਇਨ ਵਰਗਾ ਹੀ ਮੰਨਿਆ ਜਾ ਰਿਹਾ ਹੈ। 


Manoj

Content Editor

Related News