ਨਹਿਰ ''ਚ ਡੁੱਬੇ ਬੱਚਿਆਂ ਤੇ ਔਰਤ ਦੀ ਭਾਲ ਲਈ ਫੌਜ ਤੋਂ ਲਈ ਮਦਦ

02/11/2016 2:48:43 PM

ਸ੍ਰੀ ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ)- ਸਰਹਿੰਦ ਨਹਿਰ ''ਚ ਆਲਟੋ ਕਾਰ ਡਿੱਗਣ ਕਾਰਨ 3 ਬੱਚਿਆਂ ਅਤੇ 3 ਔਰਤਾਂ ''ਚੋਂ 2 ਔਰਤਾਂ ਰਜਵਿੰਦਰ ਕੌਰ ਅਤੇ ਮਨਪ੍ਰੀਤ ਕੌਰ ਦੀ ਲਾਸ਼ ਤਾਂ ਪਹਿਲੇ ਦਿਨ ਹੀ ਮਿਲ ਗਈ ਸੀ, ਜਦਕਿ ਗੁਰਪ੍ਰੀਤ ਕੌਰ, ਬੱਚੇ ਖੁਸ਼ਵੀਰ ਸਿੰਘ, ਕੰਵਲਪ੍ਰੀਤ ਸਿੰਘ ਤੇ ਮਨਕੀਰਤ ਸਿੰਘ ਦੀ ਭਾਲ ਲਈ ਫੌਜ ਤੋਂ ਮਦਦ ਲਈ ਗਈ ਅਤੇ ਫੌਜ ਦੇ ਮਾਹਿਰ ਗੋਤਾਖੋਰ ਉਨ੍ਹਾਂ ਦੀ ਭਾਲ ''ਚ ਜੁਟ ਗਏ ਹਨ।

ਨਹਿਰ ''ਚ ਡੁੱਬੇ ਬੱਚਿਆਂ ਅਤੇ ਔਰਤਾਂ ਦੇ ਕਈ ਪਰਿਵਾਰਕ ਮੈਂਬਰ ਫੌਜ ''ਚੋਂ ਸੇਵਾਮੁਕਤ ਅਧਿਕਾਰੀ ਹਨ, ਜਦਕਿ ਮ੍ਰਿਤਕ ਰਜਵਿੰਦਰ ਕੌਰ ਦਾ ਪਤੀ ਵੀ ਫੌਜ ਵਿਚ ਸੇਵਾ ਨਿਭਾ ਰਿਹਾ ਹੈ। ਫੌਜ ਵੱਲੋਂ ਕਿਸ਼ਤੀ ਰਾਹੀਂ ਕਰੀਬ 4 ਗੋਤਾਖੋਰਾਂ ਨੂੰ ਨਹਿਰ ''ਚ ਉਤਾਰਿਆ ਗਿਆ ਅਤੇ ਸ਼ਾਮ ਤੱਕ ਉਨ੍ਹਾਂ ਆਪਣੀ ਖੋਜ ਜਾਰੀ ਰੱਖੀ। ਦੁਪਹਿਰ ਬਾਅਦ ਕਾਰ ''ਚ ਸਵਾਰ ਜਸਜੀਤ ਸਿੰਘ ਤੇ ਮ੍ਰਿਤਕਾ ਰਜਵਿੰਦਰ ਕੌਰ ਦਾ ਡੇਢ ਸਾਲਾ ਮਾਸੂਮ ਕੰਵਲਪ੍ਰੀਤ ਸਿੰਘ ਦੀ ਲਾਸ਼ ਧੂਰੀ ਨੇੜੇ ਬੱਬਨਪੁਰ ਪੁਲ ਕੋਲੋਂ ਤੈਰਦੀ ਬਰਾਮਦ ਹੋਈ। ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਸ਼ਨਾਖਤ ਕੀਤੀ ਗਈ ਤੇ ਮਾਛੀਵਾੜਾ ਪੁਲਸ ਵੱਲੋਂ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਗਿਆ।


Anuradha Sharma

News Editor

Related News