12ਵੀਂ ਪਾਸ ਦੀ ਖੁਸ਼ੀ ਨੇ ਪਾ ਦਿੱਤੇ ਸਦਾ ਲਈ ਵਿਛੋੜੇ, ਨਹਿਰ 'ਚ ਡੁੱਬਣ ਨਾਲ ਦੋ ਵਿਦਿਆਰਥੀਆਂ ਦੀ ਮੌਤ
Saturday, May 04, 2024 - 05:00 PM (IST)
ਯਮੁਨਾਨਗਰ- ਹਰਿਆਣਾ ਦੇ ਯਮੁਨਾਨਗਰ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। 12ਵੀਂ ਜਮਾਤ ਦੀ ਪ੍ਰੀਖਿਆ 'ਚ ਪਾਸ ਹੋਣ ਦੀ ਖੁਸ਼ੀ 'ਚ ਦੋਸਤਾਂ ਨਾਲ ਪੱਛਮੀ ਯਮੁਨਾ ਨਹਿਰ 'ਚ ਨਹਾਉਣ ਗਏ ਦੋ ਵਿਦਿਆਰਥੀ ਡੁੱਬ ਗਏ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਗੋਤਾਖੋਰਾਂ ਦੀ ਮਦਦ ਨਾਲ ਦੋਹਾਂ ਵਿਦਿਆਰਥੀਆਂ ਦੀਆਂ ਲਾਸ਼ਾਂ ਨਹਿਰ 'ਚੋਂ ਬਰਾਮਦ ਕੀਤੀਆਂ ਗਈਆਂ। ਪੁਲਸ ਨੇ ਦੋਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਨਾਲ ਹੀ ਪਰਿਵਾਰ ਵਾਲਿਆਂ ਦੇ ਬਿਆਨ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕਰ ਰਹੀ ਹੈ।
ਇਹ ਵੀ ਪੜ੍ਹੋ- IMD ਦਾ ਅਲਰਟ; ਇਸ ਮਹੀਨੇ ਗਰਮੀ ਨਹੀਂ ਵਿਖਾਏਗੀ ‘ਨਰਮੀ, ਲੂ ਵਧਾਏਗੀ ਲੋਕਾਂ ਦੀ ਪਰੇਸ਼ਾਨੀ
ਜਾਣਕਾਰੀ ਮੁਤਾਬਕ ਕ੍ਰਿਸ਼ ਅਤੇ ਮਯੰਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਤਾਪ ਨਗਰ 'ਚ 12ਵੀਂ ਜਮਾਤ ਵਿਚ ਪੜ੍ਹਦੇ ਸਨ। ਬੀਤੇ ਦਿਨੀਂ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਦੋਵੇਂ ਵਿਦਿਆਰਥੀ ਕ੍ਰਿਸ਼ ਅਤੇ ਮਯੰਕ ਪਾਸ ਹੋਏ। ਪ੍ਰੀਖਿਆ ਵਿਚ ਪਾਸ ਹੋਣ ਦੀ ਖ਼ੁਸ਼ੀ 'ਚ ਉਹ ਆਪਣੇ ਕਰੀਬ ਅੱਧਾ ਦਰਜਨ ਸਹਿਪਾਠੀਆਂ ਨਾਲ ਸ਼ੁੱਕਰਵਾਰ ਪੱਛਮੀ ਯਮੁਨਾ ਨਹਿਰ ਵਿਚ ਨਹਾਉਣ ਗਏ। ਇਸ ਦੌਰਾਨ ਉਨ੍ਹਾਂ ਦੇ ਕੁਝ ਸਾਥੀ ਨਹਿਰ ਕੰਢੇ ਬੈਠ ਗਏ ਅਤੇ ਕ੍ਰਿਸ਼ ਤੇ ਮਯੰਕ ਨਹਾਉਣ ਲਈ ਨਹਿਰ ਵਿਚ ਉਤਰ ਗਏ। ਇਸ ਦੌਰਾਨ ਨਹਾਉਂਦੇ ਸਮੇਂ ਅਚਾਨਕ ਦੋਵੇਂ ਨਹਿਰ ਵਿਚ ਡੁੱਬ ਗਏ।
ਇਹ ਵੀ ਪੜ੍ਹੋ- ਸਹੁਰੇ ਘਰ ਤੋਂ ਧੀ ਦਾ ਟੁੱਟ ਗਿਆ ਨਾਤਾ, ਪਿਤਾ ਨੇ ਫਿਰ ਵੀ ਨਾ ਕੀਤਾ ਪਰਾਇਆ, ਬੈਂਡ-ਵਾਜਿਆਂ ਨਾਲ ਲਿਆਇਆ ਵਾਪਸ
ਨਹਿਰ ਵਿਚ ਨਹਾਉਣ ਉਤਰੇ ਦੋਸਤਾਂ ਦੇ ਡੁੱਬਣ 'ਤੇ ਬਾਹਰ ਬੈਠੇ ਦੋਸਤਾਂ ਨੇ ਰੌਲਾ ਪਾਇਆ ਅਤੇ ਖ਼ੁਦ ਵੀ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਸੂਚਨਾ ਮਿਲਦੇ ਹੀ ਪਰਿਵਾਰ ਅਤੇ ਪੁਲਸ SHO ਕਮਲਜੀਤ ਸਿੰਘ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਇਸ ਦੌਰਾਨ ਗੋਤਾਖੋਰਾਂ ਦੀ ਮਦਦ ਨਾਲ ਦੋਵੇਂ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਪੁਲਸ ਨੇ ਦੋਹਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ; ਹਿੰਦੂ ਵਿਆਹ ’ਚ ਸੱਤ ਫੇਰੇ ਹੋਣੇ ਲਾਜ਼ਮੀ, ਇਸ ਤੋਂ ਬਿਨਾਂ ਵਿਆਹ ਜਾਇਜ਼ ਨਹੀਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8