ਪ੍ਰਵਾਸੀ ਮਜ਼ਦੂਰਾਂ ਲਈ ਜਾਰੀ ਹੋ ਗਿਆ ਨਵਾਂ ਫ਼ਰਮਾਨ, ਦਿੱਤਾ ਗਿਆ 15 ਅਕਤੂਬਰ ਤੱਕ ਦਾ ਸਮਾਂ
Wednesday, Sep 24, 2025 - 12:43 PM (IST)

ਸਾਹਨੇਵਾਲ/ਕੁਹਾੜਾ (ਜਗਰੂਪ) : ਮੌਜੂਦਾ ਸਮੇਂ ’ਚ ਪੰਜਾਬ ਅੰਦਰ ਪ੍ਰਵਾਸੀਆਂ ਖ਼ਿਲਾਫ ਗਰਮਾਏ ਮੁੱਦੇ ਨੂੰ ਲੈ ਕੇ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਕਟਾਣੀ ਕਲਾਂ ’ਚ ਹੋਏ ਪੰਚਾਇਤ ਦੇ ਭਾਰੀ ਇਕੱਠ ਦੌਰਾਨ ਜਿੱਥੇ ਪ੍ਰਵਾਸੀਆਂ ਨੂੰ ਲੈ ਕੇ ਅਹਿਮ ਫੈਸਲੇ ਕੀਤੇ ਗਏ, ਉਥੇ ਪੰਜਾਬ ਦੇ ਹੋਰ ਭਖਦੇ ਮਸਲਿਆਂ ਨੂੰ ਲੈ ਕੇ ਵੀ ਕਈ ਅਹਿਮ ਐਲਾਨ ਪੰਚਾਇਤ ਵਲੋਂ ਕੀਤੇ ਗਏ। ਪਿੰਡ ਦੇ ਸਮੂਹ ਵਸਨੀਕਾਂ ਦੀ ਮੌਜੂਦਗੀ ’ਚ ਹੋਏ ਇਕੱਠ ਦੌਰਾਨ ਐਲਾਨ ਕੀਤਾ ਗਿਆ ਕਿ ਪਿੰਡ ’ਚ ਰਹਿਣ ਵਾਲੇ ਪ੍ਰਵਾਸੀ ਅਤੇ ਹੋਰ ਬਾਹਰੀ ਲੋਕ ਜੋ ਕਿਰਾਏ ’ਤੇ ਰਹਿੰਦੇ ਹਨ, 15 ਅਕਤੂਬਰ 2025 ਤੱਕ ਪਿੰਡ ਤੋਂ ਚਲੇ ਜਾਣ। ਇਸ ਦੇ ਨਾਲ ਹੀ ਪਿੰਡ ’ਚ ਮੌਜੂਦ ਦੁਕਾਨਾਂ ਉੱਪਰ ਪਲਾਸਟਿਕ ਦੇ ਲਿਫਾਫਿਆਂ ’ਤੇ ਪੂਰਨ ਤੌਰ ’ਤੇ ਪਾਬੰਦੀ ਰਹੇਗੀ, ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਨੂੰ 5000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, 'ਆਪ' ਨੇ ਇਸ ਆਗੂ ਨੂੰ ਪਾਰਟੀ 'ਚੋਂ ਕੀਤਾ ਮੁਅੱਤਲ
ਪੰਚਾਇਤ ਨੇ ਲੋਕਾਂ ਦੀ ਸਹਿਮਤੀ ਨਾਲ ਐਲਾਨ ਕੀਤਾ ਕਿ ਪਿੰਡ ’ਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਵਿਕਰੀ ਜਾਂ ਸਪਲਾਈ ਕਰਨ ਵਾਲੇ 15 ਅਕਤੂਬਰ ਤੱਕ ਸੁਧਰ ਜਾਣ, ਨਹੀਂ ਤਾਂ ਅਨਾਊਂਸਮੈਂਟ ਕਰਵਾ ਕੇ ਉਨ੍ਹਾਂ ਦਾ ਨਾਂ ਜਨਤਕ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਹੋਰ ਵੀ ਕਈ ਅਹਿਮ ਮੁੱਦਿਆਂ ਉੱਪਰ ਵਿਚਾਰਾਂ ਕੀਤੀਆਂ ਗਈਆਂ। ਸਭ ਤੋਂ ਅਹਿਮ ਪਿੰਡ ’ਚ ਰਹਿਣ ਵਾਲੇ ਪ੍ਰਵਾਸੀਆਂ ਅਤੇ ਬਾਹਰੀ ਕਿਰਾਏਦਾਰਾਂ ਦਾ ਮੁੱਦਾ ਸੀ, ਜਿਸ ਨੂੰ ਲੈ ਕੇ ਜਿਥੇ ਪਿੰਡ ਵਾਸੀਆਂ ਨੇ ਸ਼ਲਾਘਾ ਕੀਤਾ, ਉਥੇ ਹੀ ਕੁਝ ਲੋਕਾਂ ਨੇ ਇਸ ਨੂੰ ਲੈ ਕੇ ਵਿਰੋਧ ਵੀ ਜ਼ਾਹਿਰ ਕੀਤਾ।
ਇਹ ਵੀ ਪੜ੍ਹੋ : ਡੇਰਾ ਬਿਆਸ ਮੁਖੀ ਨਾਲ ਜੇਲ੍ਹ 'ਚ ਮੁਲਾਕਾਤ ਤੋਂ ਬਾਅਦ ਬਿਕਰਮ ਮਜੀਠੀਆ ਦੇ ਪੇਜ 'ਤੇ ਪਈ ਪੋਸਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e