ਦੁਖ਼ਦ ਖ਼ਬਰ: ਪ੍ਰਵਾਸੀ ਮਜ਼ਦੂਰ ਦੇ ਸੁੱਤੇ ਪਏ ਤਿੰਨ ਬੱਚਿਆਂ ਨੂੰ ਜ਼ਹਿਰੀਲੇ ਸੱਪ ਨੇ ਡੰਗਿਆ
Sunday, Sep 26, 2021 - 03:26 PM (IST)
ਫ਼ਰੀਦਕੋਟ (ਰਾਜਨ, ਜਗਤਾਰ): ਲਾਗਲੇ ਪਿੰਡ ਟਹਿਣਾ ਦੀ ਇੱਕ ਕੱਚਾ ਕੋਲਾ ਬਣਾਉਣ ਵਾਲੀ ਫੈਕਟਰੀ ਵਿੱਚ ਲੇਬਰ ਦਾ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦੇ ਤਿੰਨ ਬੱਚਿਆਂ ਨੂੰ ਬੀਤੀ ਰਾਤ ਇੱਕ ਜ਼ਹਿਰੀਲੇ ਸੱਪ ਵੱਲੋਂ ਡੰਗ ਲੈਣ ਦਾ ਦੁਖ਼ਦ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਜੇਰੇ ਇਲਾਜ ਹੋਣ ਦੀ ਸੂਰਤ ਵਿੱਚ ਦੋ ਬੱਚਿਆਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ : ਅਬੋਹਰ ’ਚ ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, ਸੈਰ ਕਰ ਰਹੀ 16 ਸਾਲਾ ਕੁੜੀ ਦੀ ਮੌਤ
ਪ੍ਰਵਾਸੀ ਮਜ਼ਦੂਰ ਰਾਜਦੇਵ ਨੇ ਦੱਸਿਆ ਕਿ ਰਾਤ ਵੇਲੇ ਜਦੋਂ ਉਸ ਦੇ 8-10 ਅਤੇ 12 ਸਾਲ ਦੇ ਬੱਚੇ ਕਮਰੇ ਵਿੱਚ ਇੱਕੋ ਮੰਜੀ ’ਤੇ ਸੁੱਤੇ ਪਏ ਸਨ ਤਾਂ ਉਨ੍ਹਾਂ ਦੇ ਕੰਬਲ ਵਿੱਚ ਜ਼ਹਿਰੀਲਾ ਸੱਪ ਵੜ ਗਿਆ ਅਤੇ ਉਸ ਨੇ ਤਿੰਨੇ ਬੱਚਿਆਂ ਨੂੰ ਜਦ ਡੰਗ ਮਾਰ ਦਿੱਤਾ ਤਾਂ ਬੱਚਿਆਂ ਨੇ ਉੱਠ ਕੇ ਉਨ੍ਹਾਂ ਨੂੰ ਜਗਾ ਕੇ ਜਦ ਇਹ ਦੱਸਿਆ ਕਿ ਕੰਬਲ ਵਿੱਚ ਕੋਈ ਚੀਜ਼ ਹੈ ਜਿਸ ਨੇ ਉਨ੍ਹਾਂ ਨੂੰ ਡੰਗ ਮਾਰਿਆ ਹੈ ਤਾਂ ਉਸ ਨੇ ਕੰਬਲ ਚੁੱਕ ਕੇ ਵੇਖਿਆ ਤਾਂ ਉਸ ਵਿੱਚ ਚਿੱਟੇ ਅਤੇ ਲਾਲ ਰੰਗ ਦਾ ਇੱਕ ਸੱਪ ਬੈਠਾ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ‘ਕੇਜਰੀਵਾਲ’ ਬਣੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਪ੍ਰਵਾਸੀ ਮਜ਼ਦੂਰ ਨੇ ਦੱਸਿਆ ਕਿ ਇਸ ਘਟਨਾ ਨਾਲ ਬੱਚਿਆਂ ਦੀ ਹਾਲਤ ਗੰਭੀਰ ਹੈ। ਜਿਸ ’ਤੇ ਕੁੜੀ ਅਤੇ ਮੁੰਡੇ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਜਦਕਿ ਇੱਕ ਮੁੰਡੇ ਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। ਉਸ ਨੇ ਦੱਸਿਆ ਕਿ ਉਸਦੇ ਇੱਕ ਬੱਚੇ ਦੀ ਹਾਲਤ ਵਿੱਚ ਸੁਧਾਰ ਆਇਆ ਹੈ ਜਦਕਿ ਦੋ ਬੱਚੇ ਮੁੰਡਾ-ਕੁੜੀ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਅਤੇ ਇਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਰਾਜਦੇਵ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਇੱਕੋ ਹੀ ਕਮਰੇ ਵਿੱਚ ਰਹਿ ਰਿਹਾ ਹੈ ਜਿੱਥੇ ਦੇਰ ਰਾਤ ਗਏ ਉਸਦੇ ਬੱਚਿਆਂ ਨਾਲ ਇਹ ਦੁੱਖਦਾਈ ਘਟਨਾ ਵਾਪਰੀ।
ਇਹ ਵੀ ਪੜ੍ਹੋ : ਬਠਿੰਡਾ ਦੌਰੇ ’ਤੇ ਆਏ ਮੁੱਖ ਮੰਤਰੀ ਚੰਨੀ ਦਾ ਫਿਰ ਦਿੱਸਿਆ ਸਾਦਗੀ ਭਰਿਆ ਅੰਦਾਜ਼, ਕਿਸਾਨ ਦੇ ਘਰ ਬੈਠ ਖਾਧੀ ਰੋਟੀ