ਕੰਮ 'ਤੇ ਗਏ ਪਤੀ ਨਾਲ ਵਾਪਰ ਗਿਆ ਭਾਣਾ, ਮੌਤ ਦੀ ਖ਼ਬਰ ਸੁਣ ਬੇਸੁਧ ਹੋਈ ਪਤਨੀ
Thursday, Aug 31, 2023 - 06:06 PM (IST)
ਸ੍ਰੀ ਚਮਕੌਰ ਸਾਹਿਬ (ਕੌਸ਼ਲ) : ਭਾਰਤ ਪ੍ਰਾਜੈਕਟ ਅਧੀਨ ਬਣਨ ਵਾਲੀ ਸੜਕ ਦੇ ਸਬੰਧਤ ਨਜ਼ਦੀਕੀ ਪਿੰਡ ਗੱਗੋਂ ਪਲਾਂਟ ’ਚ ਲੋਡਰ ਨਾਲ ਟਕਰਾਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ। ਪੁਲਸ ਨੇ ਬਿਆਨਾਂ ਦੇ ਆਧਾਰ ’ਤੇ ਸਿਰਫ਼ ਐਕਸੀਡੈਂਟ ਦਾ ਪਰਚਾ ਦਰਜ ਕਰ ਕੇ ਪੱਲਾ ਝਾੜ ਲਿਆ। ਉਧਰ ਚਰਚਾ ’ਚ ਆਇਆ ਹੈ ਕਿ ਲੋਡਰ ਦੇ ਡਰਾਈਵਰ ਦੀ ਗਲਤੀ ਕਾਰਨ ਉਕਤ ਵਿਅਕਤੀ ਦੀ ਮੌਤ ਹੋਈ ਅਤੇ ਇਕ ਜ਼ਖ਼ਮੀ ਹੋਇਆ ਹੈ। ਜਦੋਂ ਇਸ ਸਬੰਧੀ ਨਿਰਮਾਣ ਕੰਪਨੀ ਦੇ ਅਧਿਕਾਰੀਆਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਵੀ ਟਾਲ-ਮਟੋਲ ਦੀ ਨੀਤੀ ਅਪਣਾਈ। ਇਸ ਸਬੰਧੀ ਥਾਣਾ ਸ੍ਰੀ ਚਮਕੌਰ ਸਾਹਿਬ ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਬੀਤੇ ਦਿਨ ਮ੍ਰਿਤਕ ਦੀ ਪਤਨੀ ਵੀਨਾ ਦੇਵੀ ਪਤਨੀ ਹਕਰੂ ਸਾਹਨੀ ਵਾਸੀ ਜ਼ਿਲ੍ਹਾ ਸਮਸਤੀਪੁਰ (ਬਿਹਾਰ) ਨੇ ਪੁਲਸ ਕੋਲ ਬਿਆਨ ਦਰਜ ਕਰਵਾਇਆ ਕਿ ਮੇਰਾ ਪਤੀ, ਜਿਸ ਦੀ ਉਮਰ 40 ਸਾਲ ਸੀ, ਲੀਗਲ ਇੰਡੀਆ ਲਿਮਟਿਡ ਕੰਪਨੀ ਕੈੱਪ ਪਿੰਡ ਗੱਗੋਂ ਥਾਣਾ ਸ੍ਰੀ ਚਮਕੌਰ ਸਾਹਿਬ ’ਚ ਠੇਕੇਦਾਰ ਵਿਨੋਦ ਸਾਹਨੀ ਕੋਲ 8-9 ਮਹੀਨਿਆਂ ਤੋਂ ਲੇਬਰ ਦਾ ਕੰਮ ਕਰਦਾ ਸੀ। ਬੀਤੇ ਦਿਨ 12 ਵਜੇ ਮੈਨੂੰ ਠੇਕੇਦਾਰ ਦਾ ਫੋਨ ਆਇਆ ਕਿ ਤੇਰੇ ਪਤੀ, ਜੋ ਵੈਟ ਮਿਕਸ ਪਲਾਂਟ ’ਤੇ ਕੰਮ ਕਰ ਰਿਹਾ ਸੀ, ਦੀ ਮੌਤ ਹੋ ਗਈ ਹੈ, ਜਦਕਿ ਉਸਦਾ ਸਾਥੀ ਕਿਰਨਦੀਪ ਮਹਿਤੋ ਵਾਸੀ ਜ਼ਿਲ੍ਹਾ ਖਗੜੀਆ (ਬਿਹਾਰ) ਜ਼ਖ਼ਮੀ ਹੋ ਗਿਆ ਅਤੇ ਤੇਰੇ ਪਤੀ ਦੀ ਲਾਸ਼ ਸਿਵਲ ਹਸਪਤਾਲ ਰੋਪੜ ਵਿਖੇ ਮੋਰਚਰੀ ਵਿਚ ਰੱਖੀ ਹੋਈ ਹੈ। ਪਤੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਉਸ ਦੀ ਪਤਨੀ ਬੇਸੁਧ ਹੋ ਗਈ।
ਇਹ ਵੀ ਪੜ੍ਹੋ : ਰਾਜਸਥਾਨ ’ਚ ਵਸੁੰਧਰਾ ਨੂੰ ‘ਇਗਨੋਰ’ ਕਰ ਕੇ ਚੋਣ ਲੜਨੀ ਇੰਨੀ ਵੀ ਆਸਾਨ ਨਹੀਂ ਭਾਜਪਾ ਲਈ
ਉਸਨੇ ਕਿਹਾ ਕਿ ਇਹ ਸੁਣਕੇ ਮੈਂ ਦੂਜੇ ਦਿਨ ਟ੍ਰੇਨ ਰਾਹੀਂ ਰੋਪੜ ਪੁਹੰਚੀ, ਜਿੱਥੇ ਰੇਲਵੇ ਸਟੇਸ਼ਨ ’ਤੇ ਠੇਕੇਦਾਰ ਅਤੇ ਕੰਪਨੀ ਦੇ ਕੁਝ ਹੋਰ ਬੰਦੇ ਮੈਨੂੰ ਲੈ ਕੇ ਰੋਪੜ ਹਸਪਤਾਲ’ਚ ਗਏ। ਉਨ੍ਹਾਂ ਨੇ ਮੈਨੂੰ ਇਹੀ ਦੱਸਿਆ ਕਿ ਤੁਹਾਡੇ ਪਤੀ ਦੀ ਮੌਤ ਅਚਾਨਕ ਬੇਧਿਆਨੀ ਨਾਲ ਹੋਈ ਹੈ। ਉਧਰ ਐੱਫ. ਆਈ. ਆਰ. ਵਿਚ ਮ੍ਰਿਤਕ ਦੀ ਪਤਨੀ ਨੇ ਫਿਰ ਬਿਆਨ ਦਰਜ ਕਰਵਾਏ ਕਿ ਮੇਰੇ ਮਨ ਨੂੰ ਆਪਣੇ ਪਤੀ ਦੀ ਮੌਤ ਸਬੰਧੀ ਤਸੱਲੀ ਹੋ ਗਈ ਕਿ ਇਹ ਹਾਦਸਾ ਅਚਾਨਕ ਅਤੇ ਕੁਦਰਤੀ ਵਾਪਰਿਆ ਹੋਇਆ ਹੈ। ਇਸ ਮੌਤ ਸਬੰਧੀ ਕੋਈ ਸ਼ੱਕ ਨਹੀਂ ਹੈ। ਇਨ੍ਹਾਂ ਬਿਆਨਾਂ ’ਚ ਮ੍ਰਿਤਕ ਦੀ ਪਤਨੀ ਵਲੋਂ ਇਹ ਵੀ ਦਰਜ ਹੋਇਆ ਕਿ ਉਸਦਾ ਪਤੀ ਅਤੇ ਉਸਦਾ ਸਾਥੀ ਕਿਰਨਦੀਪ ਸਵੇਰੇ ਪਾਣੀ ਲੈਣ ਲਈ ਜਾ ਰਹੇ ਸਨ। ਪੁਲਸ ਨੇ ਬਿਆਨ ਨੂੰ ਆਧਾਰ ਬਣਾ ਕੇ ਧਾਰਾ-174 ਦੀ ਕਾਰਵਾਈ ਕਰ ਦਿੱਤੀ, ਜਦਕਿ ਉਪਰੋਕਤ ਘਟਨਾ ਸਮੇਂ ਦੱਸਿਆ ਜਾਂਦਾ ਹੈ ਕਿ ਇਹ ਲੋਡਰ ਡਰਾਈਵਰ ਦੀ ਬੇਧਿਆਨੀ ਨਾਲ ਇਨ੍ਹਾਂ ਦੋਵਾਂ ਮਜ਼ਦੂਰਾਂ ’ਤੇ ਚੜਿਆ ਹੈ, ਜਦਕਿ ਇਸ ’ਚ ਡਰਾਈਵਰ ਦਾ ਹੀ ਕਸੂਰ ਦੱਸਿਆ ਗਿਆ ਹੈ। ਕੰਪਨੀ ਅਧਿਕਾਰੀਆਂ ਨੇ ਮਿਲੀਭੁਗਤ ਨਾਲ ਮ੍ਰਿਤਕ ਦੀ ਪਤਨੀ ਨੂੰ ਬਿਹਾਰ ਤੋਂ ਲਿਆ ਕੇ ਵਿਸ਼ੇਸ਼ ਇਹ ਬਿਆਨ ਦਵਾਇਆ, ਜੋ ਕਿ ਜਾਂਚ ਦਾ ਪਹਿਲੂ ਹੈ।
ਇਹ ਵੀ ਪੜ੍ਹੋ : ਹੜ੍ਹ ਕਾਰਨ ਪੁੱਤਾਂ ਵਾਂਗ ਪਾਲੀ ਫ਼ਸਲ ਹੋਈ ਖ਼ਰਾਬ, ਸਦਮੇ ’ਚ ਪਤੀ-ਪਤਨੀ ਨੇ ਤੋੜਿਆ ਦਮ
ਜਦੋਂ ਇਸ ਸਬੰਧੀ ਇਕ ਟੀਮ ਨੇ ਦੂਜੇ ਪ੍ਰਵਾਸੀ ਮਜ਼ਦੂਰ, ਜਿਸਦੇ ਗੰਭੀਰ ਸੱਟਾਂ ਲੱਗੀਆਂ, ਸਬੰਧੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਉਸ ਮਜ਼ਦੂਰ ਨੂੰ ਕਿਸੇ ਵੀ ਸਰਕਾਰੀ ਹਸਪਤਾਲ ਵਿਚ ਦਾਖਲ ਨਹੀਂ ਕਰਵਾਇਆ ਗਿਆ ਸਗੋਂ ਨੇੜਲੇ ਕਸਬੇ ਵਿਚ ਇਕ ਪ੍ਰਾਈਵੇਟ ਹਸਪਤਾਲ ’ਚ ਸਿਰਫ਼ ਦਿਖਾਉਣ ਲਈ ਕਥਿਤ ਤੌਰ ’ਤੇ ਲੈ ਕੇ ਗਏ। ਉਥੇ ਪਤਾ ਲੱਗਾ ਹੈ ਕਿ ਉਸਦੇ ਮੋਢੇ ਦਾ ਹੰਸ ਟੁੱਟਿਆ ਹੋਇਆ ਸੀ। ਉਹ ਮਜ਼ਦੂਰ ਕਿੱਥੇ ਹੈ, ਲੱਖ ਪਤਾ ਕਰਨ ਦੇ ਬਾਵਜੂਦ ਵੀ ਲੱਭਿਆ ਨਹੀਂ। ਜਦੋਂ ਇਸ ਸਬੰਧੀ ਕੰਪਨੀ ਦੇ ਅਧਿਕਾਰੀ ਨੀਰਜ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਸ ਨੇ ਪੂਰੀ ਗੱਲ ਸੁਣਨ ਤੋਂ ਬਾਅਦ ਬੇਹੱਦ ਰੁੱਖੇ ਢੰਗ ਨਾਲ ਇਸ ਜਵਾਬ ਦਿੱਤਾ ਕਿ ਤੁਸੀਂ ਵਰਿੰਦਰ ਨਾਲ ਗੱਲ ਕਰੋ ਅਤੇ ਉਨ੍ਹਾਂ ਦਾ ਫੋਨ ਨੰਬਰ ਆਪ ਹੀ ਲੱਭੋ, ਮੈਂ ਨੰਬਰ ਵੀ ਨਹੀਂ ਦੇਣਾ।
ਇਹ ਵੀ ਪੜ੍ਹੋ : ਬਜ਼ੁਰਗ ਪਿਓ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਣ ਵਾਲੇ ਕੈਨੇਡਾ ਤੋਂ ਆਏ ਪੁੱਤ ਦੇ ਮਾਮਲੇ 'ਚ ਸਾਹਮਣੇ ਆਈ ਇਹ ਗੱਲ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8