1.5 ਲੱਖ ਬੱਚਿਆਂ ਦੇ ਮਿਡ-ਡੇਅ ਮੀਲ ਦਾ ਬੋਝ ਅਧਿਆਪਕਾਂ ਦੀ ਜੇਬ ''ਤੇ
Monday, Sep 18, 2017 - 11:54 AM (IST)
ਲੁਧਿਆਣਾ (ਵਿੱਕੀ) : ਬੇਸ਼ੱਕ ਸੱਤਾ ਦਾ ਸੁੱਖ ਭੋਗ ਰਹੀ ਕਾਂਗਰਸ ਸਰਕਾਰ ਸਰਕਾਰੀ ਸਕੂਲਾਂ 'ਚ ਇੰਫ੍ਰਾਸਟਰੱਕਚਰ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਲੱਖ ਦਾਅਵੇ ਕਰ ਰਹੀ ਹੈ ਪਰ ਹਕੀਕਤ ਤਾਂ ਇਹ ਹੈ ਕਿ ਸਰਕਾਰ ਦੇ ਕੋਲ ਵਿਦਿਆਰਥੀਆਂ ਨੂੰ ਦੇਣ ਲਈ ਮਿਡ-ਡੇ ਮੀਲ ਦਾ ਫੰਡ ਦਾ ਨਹੀਂ ਹੈ। ਇਹੀ ਵਜ੍ਹਾ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਸਰਕਾਰੀ ਮਿਡ-ਡੇ ਮੀਲ ਅਧਿਆਪਕਾਂ ਦੀ ਜੇਬ ਨੂੰ ਢਿੱਲੀ ਕਰ ਕੇ ਬਣਾਇਆ ਜਾ ਰਿਹਾ ਹੈ, ਕਿਉਂਕਿ ਪਿਛਲੇ ਦੋ ਮਹੀਨਿਆਂ ਤੋਂ ਸਰਕਾਰੀ ਸਕੂਲਾਂ 'ਚ ਇਸ ਦੇ ਲਈ ਕੋਈ ਫੰਡ ਨਹੀਂ ਭੇਜਿਆ ਗਿਆ। ਇੰਨਾ ਜ਼ਰੂਰ ਹੈ ਕਿ ਮਿਡ-ਡੇ ਮੀਲ ਨੂੰ ਬੰਦ ਨਾ ਕਰਨ ਦੇ ਲਈ ਸਕੂਲਾਂ ਨੂੰ ਪੱਤਰ ਜ਼ਰੂਰ ਭੇਜੇ ਜਾ ਰਹੇ ਹਨ। ਇਸ ਦੇ ਕਾਰਨ ਵਿਭਾਗੀ ਕਾਰਵਾਈ ਦੇ ਡਰੋਂ ਸਕੂਲ ਇਸ ਨੂੰ ਬੰਦ ਨਾ ਕਰ ਕੇ ਲਗਾਤਾਰ ਚਲਾ ਰਹੇ ਹਨ। ਦੱਸ ਦੇਈਏ ਕਿ ਲੁਧਿਆਣਾ 'ਚ ਹੀ ਇਕੱਲੇ 1.5 ਲੱਖ ਦੇ ਕਰੀਬ ਸਟੂਡੈਂਟਸ ਹਨ, ਜਿਨ੍ਹਾਂ ਨੂੰ ਰੋਜ਼ਾਨਾ ਮਿਡ-ਡੇ ਮੀਲ ਦਿੱਤਾ ਜਾਂਦਾ ਹੈ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਿਡ-ਡੇ ਮੀਲ ਯੋਜਨਾ ਤਹਿਤ 60 ਫੀਸਦੀ ਫੰਡ ਕੇਂਦਰ ਸਰਕਾਰ ਅਤੇ 40 ਫੀਸਦੀ ਫੰਡ ਰਾਜ ਸਰਕਾਰ ਨੂੰ ਦੇਣਾ ਹੁੰਦਾ ਹੈ। ਸਰਕਾਰੀ ਸਕੂਲਾਂ 'ਚ ਪਹਿਲੀ ਤੋਂ ਲੈ ਕੇ ਮਿਡਲ ਕਲਾਸ ਤਕ ਇਹ ਯੋਜਨਾ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਹੈ, ਜਿਸ 'ਚ ਪ੍ਰਤੀਦਿਨ ਅੱਧੀ ਛੁੱਟੀ ਦੇ ਸਮੇਂ 8ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ।
45 ਹਜ਼ਾਰ ਤਕ ਮਾਈਨਸ 'ਚ ਪਹੁੰਚਿਆ ਸਕੂਲਾਂ ਦਾ ਅਕਾਊਂਟ
ਗੱਲ ਜੇਕਰ ਲੁਧਿਆਣਾ ਦੀ ਕਰੀਏ ਤਾਂ ਇਥੇ ਮਿਡ-ਡੇ ਮੀਲ ਦੇ ਫੰਡ ਅੰਤਿਮ ਜੁਲਾਈ ਮਹੀਨੇ 'ਚ ਆਏ ਸਨ, ਜਿਸ ਦੇ ਬਾਅਦ ਕੋਈ ਵੀ ਫੰਡ ਸਰਕਾਰ ਵਲੋਂ ਰਿਲੀਜ਼ ਨਹੀਂ ਕੀਤਾ ਗਿਆ। ਸਕੂਲ ਅਧਿਆਪਕਾਂ ਦੀ ਮੰਨੀਏ ਤਾਂ ਮਿਡ-ਡੇ ਮੀਲ ਦਾ ਫੰਡ ਅਪ੍ਰੈਲ ਤੋਂ ਹੀ ਮਾਈਨਸ ਵਿਚ ਚੱਲ ਰਿਹਾ ਹੈ। ਹੁਣ ਹਾਲਾਤ ਇਹ ਹੋ ਚੁੱਕੇ ਹਨ ਕਿ ਜਿਸ ਸਕੂਲ 'ਚ 300 ਦੇ ਕਰੀਬ ਸਟੂਡੈਂਟਸ ਨੂੰ ਮਿਡ-ਡੇ ਮੀਲ ਦਿੱਤਾ ਜਾ ਰਿਹਾ ਹੈ, ਉਸ ਸਕੂਲ 'ਚ 45 ਹਜ਼ਾਰ ਰੁਪਏ ਦੇ ਕਰੀਬ ਫੰਡ ਮਾਈਨਸ 'ਚ ਹਨ, ਉਥੇ ਜਿੱਥੇ 500 ਤੋਂ ਜ਼ਿਆਦਾ ਬੱਚੇ ਪੜ੍ਹ ਰਹੇ ਹਨ, ਉਥੇ ਇਹ ਰਾਸ਼ੀ 70 ਹਜ਼ਾਰ ਰੁਪਏ ਤਕ ਪਹੁੰਚ ਚੁੱਕੀ ਹੈ।
ਉਧਾਰ ਲਿਆ ਰਹੇ ਰਾਸ਼ਨ ਅਤੇ ਨਕਦ ਖਰੀਦ ਰਹੇ ਨੇ ਸਬਜ਼ੀਆਂ
ਹਾਲਾਂਕਿ ਸਕੂਲ ਅਧਿਆਪਕਾਂ ਨੇ ਸਟੂਡੈਂਟਸ ਨੂੰ ਧਿਆਨ 'ਚ ਰੱਖ ਕੇ ਕਰਿਆਨੇ ਦੀਆਂ ਦੁਕਾਨਾਂ ਤੋਂ ਰਾਸ਼ਨ ਤਾਂ ਉਧਾਰ ਲੈਣਾ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਰੱਖਿਆ ਹੈ, ਜਦਕਿ ਸਬਜ਼ੀਆਂ ਅਤੇ ਹੋਰ ਸਾਮਾਨ ਦੇ ਪੈਸੇ ਅਧਿਆਪਕ ਖੁਦ ਆਪਣੀ ਜੇਬ 'ਚੋਂ ਖਰਚ ਕਰ ਕੇ ਨਕਦ ਖਰੀਦ ਰਹੇ ਹਨ। ਕਈ ਸਕੂਲਾਂ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਤਾਂ ਉਨ੍ਹਾਂ ਦੀ ਤਨਖਾਹ ਵੀ ਨਹੀਂ ਆਈ ਸੀ ਤਾਂ ਇਸ ਦੌਰਾਨ ਆਪਣੀ ਜੇਬ 'ਚੋਂ ਮਿਡ-ਡੇ ਮੀਲ ਦੇ ਲਈ ਖਰਚ ਕਰਨਾ, ਬੇਹੱਦ ਮੁਸ਼ਕਿਲ ਕੰਮ ਲੱਗ ਰਿਹਾ ਹੈ।ਲੁਧਿਆਣਾ ਦੇ 1500 ਸਕੂਲਾਂ 'ਚ ਚੱਲ ਰਿਹਾ ਮਿਡ-ਡੇ ਮੀਲ
ਦੱਸ ਦੇਈਏ ਕਿ ਲੁਧਿਆਣਾ ਦੇ ਕਰੀਬ 1500 ਪ੍ਰਾਇਮਰੀ ਅਤੇ ਮਿਡਲ ਸਕੂਲਾਂ 'ਚ ਮਿਡ-ਡੇ ਮੀਲ ਚੱਲ ਰਿਹਾ ਹੈ, ਜਿਸ 'ਚ ਪ੍ਰਾਇਮਰੀ ਤਕ ਕਰੀਬ 90 ਹਜ਼ਾਰ ਅਤੇ ਮਿਡਲ ਤਕ ਕਰੀਬ 62 ਹਜ਼ਾਰ ਵਿਦਿਆਰਥੀ ਰੋਜ਼ਾਨਾ ਮਿਡ-ਡੇ ਮੀਲ ਖਾਂਦੇ ਹਨ। ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਵਿਭਾਗ ਦੇ ਕੋਲ ਇਕ ਮਹੀਨੇ ਦੇ ਫੰਡ ਪਹੁੰਚ ਚੁੱਕੇ ਹਨ, ਜਿਨ੍ਹਾਂ ਨੂੰ ਜਲਦ ਹੀ ਸਕੂਲਾਂ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ। ਈ. ਟੀ. ਯੂ. ਪੰਜਾਬ ਦੇ ਮੈਂਬਰ ਸਰਬਜੀਤ ਸਿੰਘ ਨੇ ਗੱਲ ਕਰਨ 'ਤੇ ਕਿਹਾ ਕਿ ਬੇਸ਼ੱਕ ਤਕਨੀਕੀ ਕਾਰਨਾਂ ਕਰ ਕੇ ਫੰਡ ਲੇਟ ਹੋ ਜਾਂਦੇ ਹਨ ਪਰ ਸਰਕਾਰ ਨੂੰ ਇਸ ਤਰ੍ਹਾਂ ਦੀ ਵਿਵਸਥਾ ਕਰਨੀ ਚਾਹੀਦੀ ਹੈ, ਜਿਸ ਨਾਲ ਸਕੂਲਾਂ ਦੇ ਕੋਲ ਮਿਡ-ਡੇ ਮੀਲ ਦੇ ਫੰਡ ਐਡਵਾਂਸ 'ਚ ਜਮ੍ਹਾ ਹੋਣ।
