ਡੇਰਾ ਹਰਖੋਵਾਲ ਵਿਖੇ ਅੱਧੀ ਰਾਤ ਨੂੰ ਨਿਹੰਗਾਂ ਦੇ ਬਾਣੇ 'ਚ ਵੜੇ ਹਥਿਆਰਬੰਦ, ਦੇ ਗਏ ਵੱਡੀ ਵਾਰਦਾਤ ਨੂੰ ਅੰਜਾਮ

11/09/2022 11:15:59 AM

ਮੇਹਟੀਆਣਾ (ਸੰਜੀਵ) : ਇੱਥੇ ਥਾਣਾ ਮੇਹਟੀਆਣਾ ਅਧੀਨ ਪੈਂਦੇ ਇਤਿਹਾਸਕ ਧਾਰਮਿਕ ਅਸਥਾਨ ਡੇਰਾ ਸੰਤਗੜ੍ਹ ਹਰਖੋਵਾਲ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਆਏ 40-50 ਵਿਅਕਤੀ ਡੇਰੇ ਅੰਦਰ ਜ਼ਬਰਦਸਤੀ ਦਾਖ਼ਲ ਹੋ ਗਏ। ਇਨ੍ਹਾਂ 'ਚੋਂ ਕੁੱਝ ਵਿਅਕਤੀਆਂ ਨੇ ਨਿਹੰਗ ਸਿੰਘਾਂ ਦਾ ਬਾਣਾ ਪਾਇਆ ਹੋਇਆ ਸੀ ਅਤੇ ਮਾਰੂ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਨੇ ਡੇਰੇ ਅੰਦਰ ਦਾਖ਼ਲ ਹੋ ਕੇ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਉਹ ਸੰਤ ਬਾਬਾ ਅਮਰਜੀਤ ਸਿੰਘ ਬਾਰੇ ਵੀ ਵਾਰ-ਵਾਰ ਪੁੱਛ ਰਹੇ ਸਨ। ਡੇਰੇ 'ਚ ਮੌਜੂਦ ਸੇਵਾਦਾਰਾਂ ਨੇ ਦੱਸਿਆ ਕਿ ਉਨ੍ਹਾਂ ਵਿਅਕਤੀਆਂ ਵੱਲੋਂ ਡੇਰੇ ਵਿਚੋਂ ਇਕ-ਡੇਢ ਕਿੱਲੋ ਸੋਨਾ, ਇਕ ਲੈਪਟਾਪ, 15-17 ਮੋਬਾਇਲ ਫੋਨ, 20 ਲੱਖ ਰੁਪਏ ਦੇ ਕਰੀਬ ਭਾਰਤੀ ਕਰੰਸੀ, 12-15 ਕੀਮਤੀ ਘੜੀਆਂ ਸਮੇਤ ਡੇਰੇ ਨਾਲ ਸਬੰਧਿਤ ਜ਼ਰੂਰੀ ਕਾਗਜ਼ਾਤ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਇਹ ਵੀ ਪੜ੍ਹੋ : ਤਰਨਤਾਰਨ ਭਾਰਤ-ਪਾਕਿ ਸਰਹੱਦ 'ਤੇ ਫਿਰ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, BSF ਨੇ ਦਾਗੇ ਈਲੂ ਬੰਬ

ਮੇਹਟੀਆਣਾ ਪੁਲਸ ਕੋਲ ਦਿੱਤੇ ਲਿਖ਼ਤੀ ਬਿਆਨਾਂ 'ਚ ਹਰਵਿੰਦਰ ਸਿੰਘ ਹਨੀ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਖੜੌਦੀ, ਥਾਣਾ ਮਾਹਿਲਪੁਰ ਨੇ ਦੱਸਿਆ ਕਿ ਉਹ ਡੇਰਾ ਸੰਤਗੜ੍ਹ ਹਰਖੋਵਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮਰਜੀਤ ਸਿੰਘ ਨਾਲ ਨਿੱਜੀ ਸੇਵਾਦਾਰ ਹੈ। ਬੀਤੀ ਦਰਮਿਆਨੀ ਰਾਤ ਉਹ ਡੇਰੇ 'ਚ ਮੌਜੂਦ ਸੀ ਕਿ ਤੜਕੇ 2 ਵਜੇ 40-50 ਵਿਅਕਤੀ ਡੇਰੇ ਅੰਦਰ ਦਾਖ਼ਲ ਹੋਏ ਅਤੇ ਹਥਿਆਰਾਂ ਦੀ ਨੋਕ ’ਤੇ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਪੰਜਾਬ ਨਗਰ ਨਿਗਮਾਂ ਦੇ ਅਧਿਕਾਰੀ ਹੋ ਜਾਣ ਚੌਕੰਨੇ, CM ਮਾਨ ਨੇ ਜਾਰੀ ਕਰ ਦਿੱਤੇ ਇਹ ਹੁਕਮ

ਜਾਂਦੇ ਸਮੇਂ ਉਕਤ ਵਿਅਕਤੀ ਡੇਰੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਭੰਨ-ਤੋੜ ਕਰ ਕੇ ਉਸ ਦਾ ਡੀ. ਵੀ. ਆਰ. ਅਤੇ ਡੇਰੇ ਦੀਆਂ ਗੱਡੀਆਂ ਦੀਆਂ ਚਾਬੀਆਂ ਵੀ ਨਾਲ ਲੈ ਗਏ। ਹਾਜ਼ਰ ਸੇਵਾਦਾਰਾਂ ਮੁਤਾਬਕ ਉਕਤ ਵਿਅਕਤੀਆਂ ਨੇ ਡੇਰੇ 'ਚ ਪਿਛਲੇ 80 ਸਾਲਾਂ ਤੋਂ ਚੱਲ ਰਹੀ ਮੂਲਮੰਤਰ ਦੀ ਅਖੰਡ ਜਾਪ ਲੜੀ ਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਵੀ ਭੰਗ ਕੀਤਾ ਹੈ।

ਇਹ ਵੀ ਪੜ੍ਹੋ : ਫਗਵਾੜਾ 'ਚ ਪਲਟੀਆਂ ਖਾ ਗਈ ਤੇਜ਼ ਰਫ਼ਤਾਰ Thar, ਭਿਆਨਕ ਹਾਦਸੇ ਦੌਰਾਨ ਮੁੰਡੇ-ਕੁੜੀ ਦੀ ਮੌਤ

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੇਹਟੀਆਣਾ ਤੋਂ ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਸੇਵਾਦਾਰ ਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਤਰਸੇਮ ਸਿੰਘ ਢਿੱਲੋਂ ਵਾਸੀ ਭੀਰਾ ਖੇੜੀ ਯੂ. ਪੀ., ਸਤਵੀਰ ਸਿੰਘ ਵਾਸੀ ਯੂ. ਪੀ., ਬਾਬਾ ਭਗਵਾਨ ਸਿੰਘ ਡੇਰਾ ਸੰਤਗੜ੍ਹ ਜਲੰਧਰ, ਈਸ਼ਵਰ ਸਿੰਘ ਡੇਰਾ ਸੰਤਗੜ੍ਹ ਜਲੰਧਰ, ਦੀਦਾਰ ਸਿੰਘ ਡੇਰਾ ਸੰਤਗੜ੍ਹ ਜਲੰਧਰ ਸਮੇਤ ਦਰਜਨਾਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News