ਦਵਾਈ ਲੈਣ ਜਾ ਰਹੇ ਦਾਦਾ-ਦਾਦੀ ਤੇ ਪੋਤੇ ਨਾਲ ਵਾਪਰਿਆ ਭਾਣਾ, ਤਿੰਨਾਂ ਦੀ ਹੋਈ ਮੌਤ

Saturday, Jul 31, 2021 - 11:40 AM (IST)

ਪੱਟੀ (ਸੌਰਭ): ਪੱਟੀ ਦੇ ਨਜ਼ਦੀਕ ਚੂਸਲੇਵੜ੍ਹ ਮੋੜ ਤੋਂ ਖਾਲੜਾ ਰੋਡ ’ਤੇ ਇਕ ਕਾਰ ਚਾਲਕ ਰਿਕਸ਼ੇ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਿਆ। ਜਿਸ ਦੌਰਾਨ ਰਿਕਸ਼ੇ ’ਤੇ ਸਵਾਰ ਦਾਦੇ ਅਤੇ ਪੋਤੇ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਗੰਭੀਰ ਰੂਪ ’ਚ ਜ਼ਖਮੀ ਹੋ ਗਈ। ਜਿਸ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਲਈ ਰੈਫਰ ਕੀਤਾ ਗਿਆ, ਇਸ ਦੌਰਾਨ ਰਸਤੇ ’ਚ ਉਸ ਦੀ ਵੀ ਮੌਤ ਹੋ ਗਈ।

ਇਹ ਵੀ ਪੜ੍ਹੋ : ਭਾਖੜਾ ਨਹਿਰ ਦੇ ਗੋਲੇਵਾਲਾ ਹੈੱਡ ’ਚੋਂ ਮਿਲੀਆਂ ਇੱਕਠੀਆਂ ਤਿੰਨ ਲਾਸ਼ਾਂ,ਫੈਲੀ ਸਨਸਨੀ

PunjabKesari

ਜਾਣਕਾਰੀ ਅਨੁਸਾਰ ਪਿੰਡ ਚੂਸਲੇਵੜ ਦਾ ਨਿਵਾਸੀ ਮਜ਼ਦੂਰ ਪਰਿਵਾਰ ਨਾਲ ਸਬੰਧਤ ਰੇਸ਼ਮ ਸਿੰਘ, ਉਸ ਦੀ ਪਤਨੀ ਦਰਸ਼ਨ ਕੌਰ ਤੇ ਪੋਤਰਾ ਪ੍ਰਿੰਸ ਆਪਣੇ ਰਿਕਸ਼ੇ ’ਤੇ ਸਵਾਰ ਹੋ ਕੇ ਪੱਟੀ ਦੇ ਸਰਕਾਰੀ ਹਸਪਤਾਲ ਵਿਖੇ ਦਵਾਈ ਲੈਣ ਜਾ ਰਹੇ ਸਨ, ਜਦ ਉਹ ਚੂਸਲੇਵੜ ਮੋੜ ਦੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇਕ ਕਾਰ, ਜਿਸ ਨੂੰ ਤਜਿੰਦਰ ਸਿੰਘ ਵਾਸੀ ਸੈਦੋ ਚਲਾ ਰਿਹਾ ਸੀ, ਨੇ ਰਿਕਸ਼ੇ ਨੂੰ ਸਿੱਧੀ ਟੱਕਰ ਮਾਰ ਦਿੱਤੀ ਤੇ ਮੌਕੇ ਤੋਂ ਕਾਰ ਭਜਾ ਕੇ ਫਰਾਰ ਹੋ ਗਿਆ। ਜਿਸ ਕਾਰਨ ਰੇਸ਼ਮ ਸਿੰਘ (60) ਤੇ ਉਸ ਦੇ ਪੋਤਰੇ ਪ੍ਰਿੰਸ (10) ਦੀ ਮੌਕੇ ’ਤੇ ਹੀ ਮੌਤ ਹੋ ਹਈ ਤੇ ਰੇਸ਼ਮ ਸਿੰਘ ਦੀ ਪਤਨੀ ਦਰਸ਼ਨ ਕੌਰ (58) ਦੀ ਹਸਪਤਾਲ ਜਾਂਦੇ ਸਮੇਂ ਮੌਤ ਹੋ ਗਈ।ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ ’ਚ ਕੀਤਾ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਪਿੰਡ ਚੂਸਲੇਵੜੂ ਦੇ ਨਿਵਾਸੀਆਂ ਨੇ ਕਾਰ ਚਾਲਕ ਨੂੰ ਭਿੱਖੀਵਿੰਡ ਨਜ਼ਦੀਕ ਤੋਂ ਕਾਬੂ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ : ਨਰੂਆਣਾ ਦੇ ਕਾਤਲ ਨੂੰ ਮੈਡੀਕਲ ਲਈ ਬਠਿੰਡਾ ਲਿਆਈ ਪੁਲਸ, ਰਿਮਾਂਡ 'ਤੇ ਲੈ ਕੇ ਕੀਤੀ ਜਾਵੇਗੀ ਪੁੱਛਗਿੱਛ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Shyna

Content Editor

Related News