ਲੁਧਿਆਣਾ ਦੇ ਮੈਡੀਕਲ ਸਟੋਰਾਂ ਨੂੰ ਵੱਡੀ ਰਾਹਤ

Saturday, Jul 21, 2018 - 10:24 AM (IST)

ਲੁਧਿਆਣਾ ਦੇ ਮੈਡੀਕਲ ਸਟੋਰਾਂ ਨੂੰ ਵੱਡੀ ਰਾਹਤ

ਸਮਰਾਲਾ (ਗਰਗ) : ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ-144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਬੀਤੇ ਦਿਨੀਂ ਜ਼ਿਲਾ ਲੁਧਿਆਣਾ (ਪੁਲਿਸ ਕਮਿਸ਼ਨਰੇਟ ਦਾ ਖੇਤਰ ਛੱਡ ਕੇ) 'ਚ ਬਿਨਾ ਡਾਕਟਰ ਦੀ ਸਲਿੱਪ ਤੋਂ ਕੈਮਿਸਟ (ਮੈਡੀਕਲ ਸਟੋਰ) ਤੋਂ ਸਰਿੰਜਾਂ ਖਰੀਦਣ ਅਤੇ ਵੇਚਣ 'ਤੇ ਪਾਬੰਦੀ ਲਗਾਉਣ ਦੇ ਜੋ ਹੁਕਮ ਜਾਰੀ ਕੀਤੇ ਗਏ ਸਨ, ਉਹ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਏ ਹਨ। ਹੁਕਮਾਂ 'ਚ ਦਵਾਈ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਹਦਾਇਤਾਂ ਅਤੇ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ।


Related News