ਵ੍ਰਿੰਦਾਵਨ ਕਿਸ਼ਤੀ ਹਾਦਸਾ: ਲੁਧਿਆਣਾ ਦੀ ਰਾਧਾ ਅਰੋੜਾ ਸੁਰੱਖਿਅਤ ਘਰ ਪਹੁੰਚੀ
Sunday, Apr 12, 2026 - 06:00 PM (IST)
ਲੁਧਿਆਣਾ (ਗਣੇਸ਼ ਭੋਲਾ)- ਵ੍ਰਿੰਦਾਵਨ ਵਿੱਚ ਹੋਏ ਦਰਦਨਾਕ ਕਿਸ਼ਤੀ ਹਾਦਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ, ਜਿੱਥੇ ਪੋਂਟੂਨ ਬ੍ਰਿਜ ਨਾਲ ਟੱਕਰ ਇਸ ਹਾਦਸੇ ਦੀ ਮੁੱਖ ਵਜ੍ਹਾ ਬਣੀ। ਇਸ ਦੁਰਘਟਨਾ ਵਿੱਚ 13 ਲੋਕਾਂ ਦੀ ਮੌਤ ਹੋ ਗਈ, ਜਿਸ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਇਸ ਹਾਦਸੇ ਦਰਮਿਆਨ ਲੁਧਿਆਣਾ ਦੇ ਦੁੱਗਰੀ ਇਲਾਕੇ ਦੀ ਰਹਿਣ ਵਾਲੀ ਰਾਧਾ ਅਰੋੜਾ ਦੀ ਬਚਾਅ ਦੀ ਕਹਾਣੀ ਚਰਚਾ ਦਾ ਕੇਂਦਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਉਹ ਵੀ ਉਸੇ ਕਿਸ਼ਤੀ ਵਿੱਚ ਸਵਾਰ ਸੀ ਅਤੇ ਹਾਦਸੇ ਵੇਲੇ ਉਸ ਨੇ ਹਿੰਮਤ ਨਹੀਂ ਹਾਰੀ। ਕਿਹਾ ਜਾ ਰਿਹਾ ਹੈ ਕਿ ਉਹ ਰੱਬ ਦਾ ਨਾਮ ਜਪਦੀ ਰਹੀ ਅਤੇ ਆਪਣੇ ਆਪ ਨੂੰ ਸੰਭਾਲਿਆ ਰੱਖਿਆ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਰਾਵੀ ਦਰਿਆ 'ਚ ਨਹਾਉਣ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਰੇਸਕਿਊ ਟੀਮ ਵੱਲੋਂ ਸਮੇਂ 'ਤੇ ਕੀਤੀ ਕਾਰਵਾਈ ਨਾਲ ਰਾਧਾ ਅਰੋੜਾ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਉਹ ਦੇਰ ਰਾਤ ਆਪਣੇ ਘਰ ਸੁਰੱਖਿਅਤ ਪਹੁੰਚ ਗਈ, ਜਿਸ ਨਾਲ ਉਸਦੇ ਪਰਿਵਾਰ ਨੇ ਰਾਹਤ ਦਾ ਸਾਹ ਲਿਆ। ਇਹ ਘਟਨਾ ਇੱਕ ਪਾਸੇ ਦੁੱਖਦਾਈ ਹੈ, ਤਾਂ ਦੂਜੇ ਪਾਸੇ ਰਾਧਾ ਅਰੋੜਾ ਦੀ ਹਿੰਮਤ ਅਤੇ ਵਿਸ਼ਵਾਸ ਦੀ ਮਿਸਾਲ ਵੀ ਬਣ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਗਾਹਕ ਬਣ ਆਏ 4 ਨੌਜਵਾਨਾਂ ਨੇ ਕੱਪੜਾ ਵਪਾਰੀ 'ਤੇ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
