ਮਾਤਾ ਮਨਸਾ ਦੇਵੀ ਸ਼੍ਰਾਈਨ ਬੋਰਡ ਦੇ ਪ੍ਰਬੰਧਕਾਂ ਤੋਂ ਜਾਣਕਾਰੀ ਤਲਬ

Tuesday, Dec 12, 2017 - 10:52 AM (IST)

ਮਾਤਾ ਮਨਸਾ ਦੇਵੀ ਸ਼੍ਰਾਈਨ ਬੋਰਡ ਦੇ ਪ੍ਰਬੰਧਕਾਂ ਤੋਂ ਜਾਣਕਾਰੀ ਤਲਬ

ਚੰਡੀਗੜ੍ਹ (ਬਰਜਿੰਦਰ) : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਤੇ ਇਸਦੇ ਅਹੁਦੇਦਾਰਾਂ ਨੂੰ ਮਾਤਾ ਮਨਸਾ ਦੇਵੀ ਸ਼੍ਰਾਈਨ ਬੋਰਡ ਦੇ ਪ੍ਰਬੰਧਕਾਂ ਲਈ ਸਮੇਂ-ਸਮੇਂ 'ਤੇ ਨਾਮਜ਼ਦ ਕੀਤੇ ਹੋਏ ਵਿਅਕਤੀਆਂ ਦੀ ਜਾਣਕਾਰੀ ਪੇਸ਼ ਕਰਨ ਨੂੰ ਕਿਹਾ ਹੈ। ਰਾਮ ਮੂਰਤੀ ਤੇ ਹੋਰਨਾਂ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਦੀ ਡਵੀਜ਼ਨ ਬੈਂਚ ਨੇ ਆਦੇਸ਼ ਦਿੱਤੇ ਹਨ ਕਿ ਜਾਰੀ ਨਿਰਦੇਸ਼ਾਂ ਦੇ ਜਵਾਬ 'ਚ ਐਫੀਡੇਵਿਟ ਦਾਇਰ ਕਰੋ, ਜਿਸ 'ਚ ਦੱਸਿਆ ਜਾਵੇ ਕਿ ਬੋਰਡ ਲਈ ਨਾਮਜ਼ਦ ਹੋਏ ਵਿਅਕਤੀਆਂ ਦੀ ਚੋਣ ਦੇ ਤਰੀਕੇ ਦੀ ਜਾਣਕਾਰੀ ਦਿੱਤੀ ਜਾਵੇ।


Related News