ਨਵੇਂ ਸਾਲ ’ਤੇ 50 ਹਜ਼ਾਰ ਸ਼ਰਧਾਲੂਆਂ ਨੇ ਕੀਤੇ ਮਾਤਾ ਮਨਸਾ ਦੇਵੀ ਦੇ ਦਰਸ਼ਨ

Sunday, Jan 02, 2022 - 11:22 AM (IST)

ਨਵੇਂ ਸਾਲ ’ਤੇ 50 ਹਜ਼ਾਰ ਸ਼ਰਧਾਲੂਆਂ ਨੇ ਕੀਤੇ ਮਾਤਾ ਮਨਸਾ ਦੇਵੀ ਦੇ ਦਰਸ਼ਨ

ਪੰਚਕੂਲਾ/ਚੰਡੀਗੜ੍ਹ (ਮੁਕੇਸ਼, ਮੀਨਾਕਸ਼ੀ) : ਨਵੇਂ ਸਾਲ ਦੇ ਪਹਿਲੇ ਦਿਨ ਮਾਤਾ ਮਨਸਾ ਦੇਵੀ ਮੰਦਰ ਅਤੇ ਸਕੇਤੜੀ ਸਥਿਤ ਮਹਾਦੇਵ ਮੰਦਰ ਦੇ ਭਗਤਾਂ ਨੇ ਦਰਸ਼ਨ ਕੀਤੇ। ਮਾਤਾ ਮਨਸਾ ਦੇਵੀ ਸੇਵਕ ਦਲ ਦੇ ਪ੍ਰਧਾਨ ਦਵਿੰਦਰਪਾਲ ਨੇ ਦੱਸਿਆ ਕਿ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਮਾਂ ਮਨਸਾ ਦੇਵੀ ਦੇ ਦਰਸ਼ਨ ਕੀਤੇ। ਸਵੇਰੇ 5 ਵਜੇ ਤੋਂ ਵਾਲੰਟੀਅਰਜ਼ ਮੰਦਰ ਵਿਚ ਪਹੁੰਚ ਗਏ ਅਤੇ ਉਨ੍ਹਾਂ ਨੇ ਹਜ਼ਾਰਾਂ ਲੋਕਾਂ ਨੂੰ ਕਤਾਰਾਂ ਵਿਚ ਖੜ੍ਹਾ ਕਰ ਕੇ ਦਰਸ਼ਨ ਕਰਵਾਏ।

ਪਾਰਕਿੰਗ ਤੋਂ ਲੈ ਕੇ ਪਟਿਆਲਾ ਮੰਦਰ ਤਕ ਵਾਲੰਟੀਅਰਜ਼ ਆਪਣੀ-ਆਪਣੀ ਡਿਊਟੀ ’ਤੇ ਡਟੇ ਹੋਏ ਸਨ। ਪੰ. ਓਮ ਪ੍ਰਕਾਸ਼ ਨੇ ਦੱਸਿਆ ਕਿ ਸ਼੍ਰੀ ਮਾਤਾ ਮਨਸਾ ਦੇਵੀ ਸੇਵਕ ਦਲ ਧਰਮਾਰਥ ਅਤੇ ਭੰਡਾਰਾ ਕਮੇਟੀ ਨੇ ਹਜ਼ਾਰਾਂ ਲੋਕਾਂ ਲਈ ਵਿਸ਼ੇਸ਼ ਤੌਰ ’ਤੇ ਭੰਡਾਰਾ ਤਿਆਰ ਕਰਵਾਇਆ। ਭੰਡਾਰਾ ਸਥਾਨ ’ਤੇ ਵੀ ਸ਼ਰਧਾਲੂਆਂ ਨੂੰ ਕਤਾਰਾਂ ਵਿਚ ਹੀ ਭੰਡਾਰਾ ਵੰਡਿਆ।


author

Babita

Content Editor

Related News