ਸੈਲੂਨ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

Tuesday, Jul 15, 2025 - 01:26 PM (IST)

ਸੈਲੂਨ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

ਮਾਨਸਾ (ਜੱਸਲ) : ਸ਼ਹਿਰ ਦੀ ਸੁੰਨੀ ਗਲੀ ਸਥਿਤ ਇਕ ਸੈਲੂਨ ’ਚ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਦਾ ਸੈਲੂਨ ਮਾਲਕਾਂ ਨੂੰ ਸਵੇਰੇ ਦਿਨ ਚੜ੍ਹੇ ਪਤਾ ਲੱਗਾ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ। ਜਾਣਕਾਰੀ ਅਨੁਸਾਰ ਸੁੰਨੀ ਗਲੀ ਸਥਿਤ ਮਿਸਟਰ ਬੀਨ ਲੇਡੀਜ਼ ਅਤੇ ਜੈਂਟਸ ਦਾ ਸਾਂਝਾ ਸੈਲੂਨ ਚੱਲਦਾ ਸੀ। ਐਤਵਾਰ ਦੀ ਰਾਤ ਜਦੋਂ ਸੈਲੂਨ ਬੰਦ ਸੀ ਤਾਂ ਉਸ ’ਚ ਅੱਗ ਲੱਗ ਗਈ। ਸੈਲੂਨ ਮਾਲਕ ਜੱਸੀ ਨੇ ਦੱਸਿਆ ਕਿ ਜਦੋਂ ਸਵੇਰ ਉਨ੍ਹਾਂ ਆ ਕੇ ਦੇਖਿਆ ਤਾਂ ਦੁਕਾਨ ’ਚੋਂ ਹਲਕਾ ਧੂੰਆਂ ਨਿਕਲ ਰਿਹਾ ਸੀ।

ਸ਼ਟਰ ਚੁੱਕਦੇ ਹੀ ਸੈਲੂਨ ਦਾ ਸਾਰਾ ਸਮਾਨ ਸੜਿਆ ਨਜ਼ਰ ਆਇਆ। ਉਨ੍ਹਾਂ ਦੱਸਿਆ ਕਿ ਸੈਲੂਨ ਦਾ ਇਕ ਪਾਸਾ ਅੱਗ ਦੀ ਲਪੇਟ ’ਚ ਆਉਣ ਕਰਕੇ ਉਥੇ ਪਏ ਪ੍ਰੋਡਕਟ, ਦੋ ਏ. ਸੀ., ਫੀਟਿੰਗ ਅਤੇ ਹੋਰ ਸਮਾਨ ਅੱਗ ਦੀ ਭੇਂਟ ਚੜ੍ਹ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸੈਲੂਨ ਤੋਂ ਹੀ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਇਹ ਨੁਕਸਾਨ ਹੋਣ ਨਾਲ ਜਿੱਥੇ ਉਨ੍ਹਾਂ ਨੂੰ ਵੱਡੀ ਸੱਟ ਲੱਗੀ ਹੈ, ਉੱਥੇ ਮਹੀਨਿਆਂ ਬੱਧੀ ਮੁੜ ਤੋਂ ਕੰਮ ਸ਼ੁਰੂ ਕਰਨਾ ਔਖਾ ਹੋ ਜਾਵੇਗਾ। ਉਨ੍ਹਾਂ ਇਸ ਘਟਨਾ ਦੀ ਰਿਪੋਰਟ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਵੀ ਭੇਜੀ ਹੈ।
 


author

Babita

Content Editor

Related News