ਬੱਛੋਆਣਾ ''ਚ ਆਵਾਰਾ ਕੁੱਤਿਆਂ ਨੇ ਨੋਚੀ 9 ਸਾਲਾ ਲੜਕੀ, ਹਾਲਤ ਗੰਭੀਰ
Tuesday, Mar 17, 2026 - 06:12 PM (IST)
ਬੁਢਲਾਡਾ (ਬਾਂਸਲ) : ਇੱਥੋ ਨਜ਼ਦੀਕ ਪਿੰਡ ਬੱਛੋਆਣਾ ਵਿਖੇ 9 ਸਾਲਾ ਲੜਕੀ ਨੂੰ ਆਵਾਰਾ ਕੁੱਤਿਆਂ ਵੱਲੋਂ ਹਮਲਾ ਕਰਕੇ ਨੋਚਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਬੱਛੋਆਣਾ ਦੀ ਨਾਬਾਲਗ ਲੜਕੀ ਆਪਣੀ ਦਾਦੀ ਨਾਲ ਜਾ ਰਹੀ ਸੀ ਕਿ ਅਚਾਨਕ ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ। ਜਿੱਥੇ ਪਿੰਡ ਦੇ ਲੋਕਾਂ ਨੇ ਬੱਚੀ ਨੂੰ ਤੁਰੰਤ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਦੀ ਹਾਲਤ ਗੰਭੀਰ ਹੋਣ ਕਾਰਨ ਬੱਚੀ ਨੂੰ ਸਰਕਾਰੀ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ। ਪਿੰਡ ਅੰਦਰ ਕੁੱਤਿਆਂ ਕਾਰਨ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
