ਜਗਦੀਪ ਨਕੱਈ ਮੋਗਾ ਰੈਲੀ ਵਿੱਚ ਵੱਡੇ ਕਾਫਲੇ ਲੈ ਕੇ ਪਹੁੰਚੇ
Saturday, Mar 14, 2026 - 09:01 PM (IST)
ਮਾਨਸਾ- ਭਾਜਪਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਦੀ ਅਗਵਾਈ ਵਿੱਚ ਸ਼ਨੀਵਾਰ ਨੂੰ ਮਾਨਸਾ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਮੋਗਾ ਦੀ ਭਾਜਪਾ ਰੈਲੀ ਲਈ ਵੱਡੇ ਕਾਫਲੇ ਰਵਾਨਾ ਹੋਏ। ਰੈਲੀ ਵਿੱਚ ਆਮ ਲੋਕਾਂ ਦੀਆਂ ਬੱਸਾਂ ਭਰ-ਭਰ ਕੇ ਗਈਆਂ ਅਤੇ ਲੋਕਾਂ ਵਿੱਚ ਇਸ ਦਾ ਉਤਸ਼ਾਹ ਵੀ ਦੇਖਿਆ ਗਿਆ।
ਜਗਦੀਪ ਸਿੰਘ ਨਕੱਈ ਪਿਛਲੇ ਕਈ ਦਿਨਾਂ ਤੋਂ ਭਾਜਪਾ ਦੀ ਮੋਗਾ ਰੈਲੀ ਲਈ ਤਿਆਰੀਆਂ ਕਰ ਰਹੇ ਸਨ ਅਤੇ ਉਹ ਸਭਾਵਾਂ ਨੂੰ ਸੰਬੋਧਨ ਕਰਕੇ ਲੋਕਾਂ, ਨੌਜਵਾਨਾਂ ਨੂੰ ਭਾਜਪਾ ਦੀ ਰੈਲੀ ਵਿੱਚ ਪਹੁੰਚਣ ਦੀ ਅਪੀਲ ਕਰ ਰਹੇ ਸਨ। ਸ਼ਨੀਵਾਰ ਨੂੰ ਅਮਿਤ ਸ਼ਾਹ ਮੋਗਾ ਰੈਲੀ ਵਿੱਚ ਸੰਬੋਧਨ ਕਰਨ ਲਈ ਪਹੁੰਚੇ। ਸ਼ਨੀਵਾਰ ਦੀ ਸਵੇਰ ਜਗਦੀਪ ਸਿੰਘ ਨਕੱਈ ਨੇ ਮਾਨਸਾ ਤੋਂ ਮੋਗਾ ਰੈਲੀ ਲਈ ਵੱਡੇ ਕਾਫਲੇ ਰਵਾਨਾ ਕੀਤੇ ਅਤੇ ਉਨ੍ਹਾਂ ਦੀ ਅਗਵਾਈ ਕਰਦੇ ਹੋਏ ਮੋਗਾ ਰੈਲੀ ਵਿੱਚ ਸ਼ਮੂਲੀਅਤ ਕੀਤੀ।
ਭਾਜਪਾ ਆਗੂ ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਮੋਗਾ ਰੈਲੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਅਵਾਜ਼ ਬਣੀ ਹੈ। ਇਸ ਰੈਲੀ ਵਿੱਚ ਬੇਸ਼ੁਮਾਰ ਲੋਕਾਂ ਦਾ ਇੱਕਠ ਦੱਸਦਾ ਹੈ ਕਿ ਅਗਲੀ ਸਰਕਾਰ ਭਾਜਪਾ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਰੈਲੀ ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਤੇ 2 ਸਾਲਾਂ ਦੇ ਅੰਦਰ ਨਸ਼ਾ ਜੜ੍ਹ ਤੋਂ ਖਤਮ ਕਰਨ ਅਤੇ ਪੰਜਾਬ ਦੇ ਲੋਕਾਂ ਤੋਂ ਇੱਕ ਵਾਰ ਭਾਜਪਾ ਨੂੰ ਮੌਕਾ ਦੇਣ ਦੀ ਮੰਗ ਰੱਖੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਭਾਜਪਾ ਤੇ ਭਰੋਸਾ ਰੱਖ ਕੇ ਇੱਕ ਵਾਰ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਮੌਕਾ ਦੇਣਾ ਚਾਹੀਦਾ ਹੈ।ਇਸ ਮੌਕੇ ਸੀਨੀਅਰ ਭਾਜਪਾ ਆਗੂ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਤੋਂ ਇਲਾਵਾ ਹੋਰ ਵੀ ਸਮੁੱਚੀ ਭਾਜਪਾ ਟੀਮ ਮੌਜੂਦ ਸੀ।
