ਪਿੰਡ ਨਮੋਲ ਦਾ 29 ਸਾਲਾ ਜਵਾਨ ਰਿੰਕੂ ਸਿੰਘ ਸ਼ਹੀਦ

Wednesday, Aug 06, 2025 - 05:55 PM (IST)

ਪਿੰਡ ਨਮੋਲ ਦਾ 29 ਸਾਲਾ ਜਵਾਨ ਰਿੰਕੂ ਸਿੰਘ ਸ਼ਹੀਦ

ਸੁਨਾਮ ਊਧਮ ਸਿੰਘ ਵਾਲਾ, (ਸੰਗਰੂਰ) : ਇਥੋਂ ਦੇ ਪਿੰਡ ਨਮੋਲ ਦੇ 29 ਸਾਲਾ ਫੌਜੀ ਜਵਾਨ ਰਿੰਕੂ ਸਿੰਘ ਦੇ ਸਿੱਕਮ ’ਚ ਸ਼ਹੀਦ ਹੋਣ ਦੀ ਦੁਖਦ ਘਟਨਾ ਸਾਹਮਣੇ ਆਈ ਹੈ। ਜਿਵੇਂ ਹੀ ਇਹ ਖ਼ਬਰ ਪਰਿਵਾਰ ਨੂੰ ਮਿਲੀ ਤਾਂ ਸਮੁੱਚੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਅਨੁਸਾਰ ਲਾਂਸ ਨਾਇਕ ਰਿੰਕੂ ਸਿੰਘ ਪੁੱਤਰ ਬਿੰਦਰ ਸਿੰਘ ਮਿਰਜਾ ਪੱਤੀ ਨਮੋਲ ਕਰੀਬ ਦਸ ਕੁ ਸਾਲ ਪਹਿਲਾਂ ਫੌਜ ਵਿਚ ਭਰਤੀ ਹੋਇਆ ਸੀ ਅਤੇ ਫੌਜ ਦੀ 55 ਇੰਜੀਨੀਅਰ ਰੈਜੀਮੈਂਟ ’ਚ ਤਾਇਨਾਤ ਸੀ। 

ਜਾਣਕਾਰੀ ਮੁਤਾਬਕ ਜਵਾਨ ਰਿੰਕੂ ਸਿੰਘ ਆਪਣੇ ਸਾਥੀਆਂ ਸਮੇਤ ਬੀਤੇ ਕੱਲ੍ਹ ਆਪਣੀ ਪੋਸਟਿੰਗ ਵਾਲੇ ਇਲਾਕੇ ’ਚ ਸੜਕ ਤੋਂ ਬਰਫ਼ ਹਟਾ ਰਿਹਾ ਸੀ ਤਾਂ ਅਚਾਨਕ ਇਕ ਬੁਲਡੋਜ਼ਰ ਜਵਾਨ ਰਿੰਕੂ ਸਿੰਘ ਦੇ ਉੱਪਰ ਪਲਟ ਗਿਆ। ਜਿਸ ਦੇ ਚੱਲਦੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।


author

Gurminder Singh

Content Editor

Related News