ਧੀ ਦੇ ਸਹੁਰੇ ਘਰੋਂ ਆਏ ਫੋਨ ਨੇ ਚੀਰ ਛੱਡੀਆਂ ਆਂਦਰਾਂ, ਮਾਪਿਆਂ ਦੀਆਂ ਧਾਹਾਂ ਸੁਣ ਹਰ ਕਿਸੇ ਦਾ ਪਸੀਜਿਆ ਦਿਲ

Wednesday, Aug 09, 2023 - 01:50 PM (IST)

ਧੀ ਦੇ ਸਹੁਰੇ ਘਰੋਂ ਆਏ ਫੋਨ ਨੇ ਚੀਰ ਛੱਡੀਆਂ ਆਂਦਰਾਂ, ਮਾਪਿਆਂ ਦੀਆਂ ਧਾਹਾਂ ਸੁਣ ਹਰ ਕਿਸੇ ਦਾ ਪਸੀਜਿਆ ਦਿਲ

ਲੁਧਿਆਣਾ (ਵੈੱਬ ਡੈਸਕ, ਰਿਸ਼ੀ) : ਅੰਬਾਲਾ ਸਿਟੀ ਦੀ ਰਹਿਣ ਵਾਲੀ ਇਕ ਵਿਆਹੁਤਾ ਦੀ ਸਹੁਰੇ ਘਰ ਸ਼ੱਕੀ ਹਾਲਾਤ 'ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਗੁਰੂ ਗਿਆਨ ਵਿਹਾਰ ਇਲਾਕੇ 'ਚ ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ ਹੋ ਗਈ। ਉਸ ਦੀ ਪਛਾਣ ਰਮਨਦੀਪ ਕੌਰ (26) ਵਜੋਂ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਮ੍ਰਿਤਕਾ ਦੇ ਪੇਕੇ ਪਰਿਵਾਰ ਦਾ ਦੋਸ਼ ਹੈ ਕਿ ਸਹੁਰੇ ਵਾਲਿਆਂ ਨੇ ਉਨ੍ਹਾਂ ਦੀ ਧੀ ਦਾ ਕਤਲ ਕੀਤਾ ਹੈ। ਦੱਸਣਯੋਗ ਹੈ ਕਿ ਮ੍ਰਿਤਕਾ ਦਾ ਇਕ ਸਾਲ ਦਾ ਪੁੱਤ ਵੀ ਹੈ, ਜਿਸ ਦਾ ਪਿਛਲੇ ਮਹੀਨੇ ਜੁਲਾਈ 'ਚ ਜਨਮਨਦਿਨ ਮਨਾਇਆ ਸੀ।

ਇਹ ਵੀ ਪੜ੍ਹੋ : ਪਤੀ ਨਾਲ ਲੜ ਕੇ ਆਈ ਔਰਤ ਚੜ੍ਹ ਗਈ ਬੇਗਾਨੇ ਬੰਦੇ ਦੇ ਹੱਥੇ, ਵਿਚੋਲਣ ਖੇਡ ਗਈ ਗੰਦੀ ਖੇਡ

ਜਾਣਕਾਰੀ ਮੁਤਾਬਕ ਮ੍ਰਿਤਕਾ ਰਮਨਦੀਪ ਕੌਰ ਦਾ ਵਿਆਹ ਕਰਮਜੀਤ ਸਿੰਘ ਨਾਲ ਸਾਲ 2020 'ਚ ਹੋਇਆ ਸੀ। ਮ੍ਰਿਤਕਾ ਦੇ ਪਤੀ ਦਾ ਕੱਪੜੇ ਦਾ ਕਾਰੋਬਾਰੀ ਹੈ। ਮ੍ਰਿਤਕਾ ਦੇ ਮਾਮੇ ਅਵਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਮਨਦੀਪ ਨੂੰ ਉਸ ਦੀ ਮਾਂ ਨੇ ਫੋਨ ਕੀਤਾ ਪਰ ਫੋਨ ਬੰਦ ਆ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਸੱਸ ਨੂੰ ਫੋਨ ਕੀਤਾ। ਸੱਸ ਨੇ ਰਮਨਦੀਪ ਨਾਲ ਮਾਂ ਦੀ ਗੱਲ ਨਹੀਂ ਕਰਵਾਈ ਅਤੇ ਕਿਹਾ ਕਿ ਉਹ ਬੱਚੇ ਨੂੰ ਸੁਆ ਰਹੀ ਹੈ। ਮਾਮੇ ਨੇ ਦੱਸਿਆ ਕਿ ਸ਼ਾਮ ਕਰੀਬ ਸਾਢੇ 8 ਵਜੇ ਉਨ੍ਹਾਂ ਨੂੰ ਰਮਨਦੀਪ ਦੇ ਸਹੁਰੇ ਦਾ ਫੋਨ ਆਇਆ ਕਿ ਉਨ੍ਹਾਂ ਦੀ ਧੀ ਦੀ ਹਾਲਤ ਖ਼ਰਾਬ ਹੈ ਅਤੇ ਉਹ ਉਸ ਨੂੰ ਹਸਪਤਾਲ ਲਿਜਾ ਰਹੇ ਹਨ। ਫਿਰ ਥੋੜ੍ਹੀ ਦੇਰ ਬਾਅਦ ਫੋਨ ਆਇਆ ਕਿ ਧੀ ਦੀ ਹਾਲਤ ਜ਼ਿਆਦਾ ਖ਼ਰਾਬ ਹੈ।

ਇਹ ਵੀ ਪੜ੍ਹੋ : 'ਪੰਜਾਬ ਬੰਦ' ਦੀ ਕਾਲ ਦੌਰਾਨ ਤੁਹਾਡੇ ਮਤਲਬ ਦੀ ਹੈ ਇਹ ਖ਼ਬਰ, ਸਿਰਫ ਇਨ੍ਹਾਂ ਸੇਵਾਵਾਂ ਨੂੰ ਮਿਲੇਗੀ ਛੋਟ

ਉਸ ਤੋਂ ਬਾਅਦ ਉਨ੍ਹਾਂ ਨੂੰ ਕਰਮਜੀਤ ਦੇ ਨੰਬਰ ਤੋਂ ਗੁਆਂਢੀਆਂ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਧੀ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਪਰਿਵਾਰ ਵਾਲੇ ਤੁਰੰਤ ਅੰਬਾਲਾ ਤੋਂ ਲੁਧਿਆਣਾ ਪਹੁੰਚੇ ਤਾਂ ਦੇਖਿਆ ਕਿ ਰਮਨਦੀਪ ਦੀ ਲਾਸ਼ ਵੱਖ ਕਮਰੇ 'ਚ ਪਈ ਸੀ ਅਤੇ ਉਸ 'ਤੇ ਚਾਦਰ ਤੱਕ ਨਹੀਂ ਦਿੱਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਦਾਜ ਲਈ ਪਰੇਸ਼ਾਨ ਕੀਤਾ ਜਾਂਦਾ ਸੀ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਲੜਾਈ ਹੋਈ ਸੀ, ਜਿਸ ਤੋਂ ਬਾਅਦ ਪਰਿਵਾਰ ਵਿੱਚ ਬੈਠ ਕੇ ਹੀ ਸਮਝੌਤਾ ਕੀਤਾ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News