ਸੀਨੇ ਸੂਲ ਬਣ ਚੁੱਭਦੇ ਸੀ ਪਤੀ ਦੇ ਬੋਲ-ਕਬੋਲ, ਟੁੱਟ ਚੁੱਕੀ ਵਿਆਹੁਤਾ ਨੇ ਖਾਧੀਆਂ ਸਲਫਾਸ ਦੀਆਂ ਗੋਲੀਆਂ
Tuesday, Oct 06, 2020 - 10:49 AM (IST)

ਖਰੜ (ਰਣਬੀਰ) : ਪਤੀ ਨਾਲ ਅਣਬਣ ਕਾਰਣ ਇਕ ਵਿਆਹੁਤਾ ਵੱਲੋਂ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਖਰੜ ਤੋਂ ਸਬ-ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਹਰਵਿੰਦਰ ਸਿੰਘ ਵਾਸੀ ਰੋਪੜ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਰਾਹੀਂ ਦੱਸਿਆ ਕਿ ਉਸ ਦੀ ਭੈਣ ਗੁਰਜੀਤ ਕੌਰ ਦਾ ਵਿਆਹ 2008 'ਚ ਗੁਰਪ੍ਰੀਤ ਸਿੰਘ ਪਿੰਡ ਬਡਾਲੀ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਸ ਦੀ ਭੈਣ ਦਾ ਇਕ ਵਾਰ ਬੱਚੇ ਵਾਲਾ ਕੇਸ ਖਰਾਬ ਹੋ ਗਿਆ ਸੀ, ਜਿਸ ਉਪਰੰਤ ਉਸ ਦੇ ਕੋਈ ਵੀ ਔਲਾਦ ਨਹੀਂ ਹੋਈ।
ਇਹ ਵੀ ਪੜ੍ਹੋ : ਪਿੰਡ ਦੇ ਮੰਦਰ ਨੇੜੇ ਦਰੱਖ਼ਤ ਨਾਲ ਲਟਕਦੀ ਮਿਲੀ ਲਾਸ਼, ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਇਸ ਕਾਰਣ ਪਤੀ-ਪਤਨੀ 'ਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ ਅਤੇ ਉਸ ਦਾ ਪਤੀ ਉਸ ਨੂੰ ਹਮੇਸ਼ਾ ਤੰਗ-ਪਰੇਸ਼ਾਨ ਕਰਦਾ ਸੀ। ਪਤੀ ਦੇ ਬੋਲ-ਕਬੋਲ ਉਸ ਦੀ ਭੈਣ ਨੂੰ ਨਿੱਤ ਦਿਨ ਸੂਲਾਂ ਵਾਂਗ ਚੁੱਭਦੇ ਸਨ, ਜਿਸ ਕਾਰਨ ਉਹ ਪੂਰੀ ਤਰ੍ਹਾਂ ਅੰਦਰੋਂ ਟੁੱਟ ਚੁੱਕੀ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾਂ ਨੇ ਘਰ ਬਾਹਰ ਖੜ੍ਹੇ ਨੌਜਵਾਨ ਨੂੰ ਮਾਰੀ ਗੋਲੀ
ਇਸੇ ਦੁੱਖ ਕਾਰਨ ਗੁਰਜੀਤ ਕੌਰ ਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਖਰੜ ਵਿਖੇ ਲਿਜਾਂਦਾ ਗਿਆ। ਉੱਥੋਂ ਉਸ ਨੂੰ ਸੈਕਟਰ-32 ਚੰਡੀਗੜ੍ਹ ਹਸਪਤਾਲ ਵਿਖੇ ਰੈਫ਼ਰ ਕੀਤਾ ਗਿਆ, ਜਿੱਥੇ ਕਿ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਅਨੁਸਾਰ ਆਈ. ਪੀ. ਸੀ. ਧਾਰਾ 306 ਤਹਿਤ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਸੰਗਰੂਰ ਰੈਲੀ 'ਚੋਂ 'ਸਿੱਧੂ' ਦੀ ਗੈਰ ਮੌਜੂਦਗੀ 'ਤੇ ਹਰੀਸ਼ ਰਾਵਤ ਨੇ ਤੋੜੀ ਚੁੱਪੀ, ਜਾਣੋ ਕੀ ਬੋਲੇ (ਵੀਡੀਓ)
ਤਫਤੀਸ਼ੀ ਅਧਿਕਾਰੀ ਨੇ ਦੱਸਿਆ ਦੀ ਮ੍ਰਿਤਕਾ ਦੀ ਕੋਰੋਨਾ ਰਿਪੋਰਟ ਆਉਣੀ ਅਜੇ ਬਾਕੀ ਹੈ ਅਤੇ ਰਿਪੋਰਟ ਆਉਣ ਮਗਰੋਂ ਹੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸ ਨੂੰ ਵਾਰਸਾਂ ਦੇ ਹਵਾਲੇ ਕੀਤਾ ਜਾਵੇਗਾ।