ਸੂਲਾਂ ਵਾਂਗ ਚੁੱਭਣ ਲੱਗੇ ਸਹੁਰਿਆਂ ਦੇ ਬੋਲ-ਕਬੋਲ, ਦੁਖੀ ਵਿਆਹੁਤਾ ਨੇ ਗਲੇ ਲਾਈ ਮੌਤ

Wednesday, Oct 14, 2020 - 09:46 AM (IST)

ਸੂਲਾਂ ਵਾਂਗ ਚੁੱਭਣ ਲੱਗੇ ਸਹੁਰਿਆਂ ਦੇ ਬੋਲ-ਕਬੋਲ, ਦੁਖੀ ਵਿਆਹੁਤਾ ਨੇ ਗਲੇ ਲਾਈ ਮੌਤ

ਸਨੌਰ (ਜੋਸਨ) : ਸਨੌਰ ਵਿਖੇ ਤਕਰੀਬਨ 23 ਸਾਲਾ ਦੀ ਮੁਟਿਆਰ ਵੱਲੋਂ ਕਥਿਤ ਤੌਰ ’ਤੇ ਪਰਿਵਾਰਕ ਕਲੇਸ਼ ਕਾਰਣ ਦੁਖ਼ੀ ਹੋ ਕੇ ਘਰ ’ਚ ਹੀ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਕਈ ਘੰਟੇ ਬੀਤ ਜਾਣ ਤੋਂ ਬਾਅਦ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਭੇਜਿਆ ਗਿਆ।

ਇਹ ਵੀ ਪੜ੍ਹੋ : ਮੋਗਾ 'ਚ ਪੈਟਰੋਲ ਪੰਪ ਮਾਲਕ ਨੂੰ ਕੀਤਾ ਅਗਵਾ, ਅਗਵਾਕਾਰ ਨੇ ਖ਼ੁਦ ਨੂੰ ਮਾਰੀ ਗੋਲੀ

ਮ੍ਰਿਤਕਾ ਦਾ 3 ਸਾਲਾ ਇਕ ਬੱਚਾ ਵੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਵੀ ਕੌਰ ਵਾਸੀ ਮਾਛੀਵਾੜਾ ਦਾ ਵਿਆਹ ਸਨੌਰ ਵਾਸੀ ਨਿਰਭੈ ਸਿੰਘ ਨਾਲ ਹੋਇਆ ਸੀ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ 'ਤੇ ਸਹੁਰਾ ਪਰਿਵਾਰ ’ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਧੀ ਨੂੰ ਬਹੁਤ ਤੰਗ-ਪਰੇਸ਼ਾਨ ਕੀਤਾ ਜਾਂਦਾ ਸੀ।

ਇਹ ਵੀ ਪੜ੍ਹੋ : ਨੌਜਵਾਨ ਦਾ ਫੇਸਬੁੱਕ 'ਤੇ ਸਮਲਿੰਗੀ ਨਾਲ ਪਿਆ ਪਿਆਰ, ਵਿਆਹ ਕਰਵਾ ਸਬੰਧ ਵੀ ਬਣਾਏ ਪਰ ਹੁਣ...

ਸਹੁਰਿਆਂ ਦੇ ਬੋਲ ਧੀ ਦੇ ਸੀਨੇ 'ਚ ਸੂਲਾਂ ਵਾਂਗ ਚੁੱਭਦੇ ਸਨ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਨਿੱਤ ਦੇ ਕਲੇਸ਼ ਤੋਂ ਦੁਖ਼ੀ ਹੋ ਕੇ ਹੀ ਉਨ੍ਹਾਂ ਦੀ ਧੀ ਨੇ ਮੌਤ ਨੂੰ ਗਲੇ ਲਾਇਆ ਹੈ। ਫਿਲਹਾਲ ਥਾਣਾ ਸਨੌਰ ਮੁਖੀ ਕਰਮਜੀਤ ਸਿੰਘ ਮੁਤਾਬਕ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਮੁੰਬਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਚੰਗੀ ਖ਼ਬਰ, ਸ਼ੁਰੂ ਹੋਈ ਸਿੱਧੀ ਫਲਾਈਟ
 


author

Babita

Content Editor

Related News