ਧਰੀਆਂ-ਧਰਾਈਆਂ ਰਹਿ ਗਈਆਂ ਵਿਆਹ ਦੀਆਂ ਤਿਆਰੀਆਂ, ਪੁਲਸ ਨੇ ਲਾੜਾ ਪਰਿਵਾਰ ਕੀਤਾ ਗ੍ਰਿਫ਼ਤਾਰ

Saturday, Apr 01, 2023 - 06:48 PM (IST)

ਧਰੀਆਂ-ਧਰਾਈਆਂ ਰਹਿ ਗਈਆਂ ਵਿਆਹ ਦੀਆਂ ਤਿਆਰੀਆਂ, ਪੁਲਸ ਨੇ ਲਾੜਾ ਪਰਿਵਾਰ ਕੀਤਾ ਗ੍ਰਿਫ਼ਤਾਰ

ਤਰਨਤਾਰਨ (ਰਮਨ) : ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੀ ਕੁੜੀ ਦੇ ਪਰਿਵਾਰ ਵਲੋਂ ਸ਼ਗਨ ਵਾਲੇ ਦਿਨ ਮੁੰਡੇ ਨੂੰ ਸ਼ਗਨ ਲਗਾਉਣ ਉਪਰੰਤ ਰਿਜ਼ੋਰਟ ਵਿਚ ਬਾਰਾਤ ਦੇ ਸਵਾਗਤ ਲਈ ਕੀਤੀਆਂ ਗਈਆਂ ਤਿਆਰੀਆਂ ਉਸ ਵੇਲੇ ਧਰੀਆਂ ਦੀਆਂ ਧਰੀਆਂ ਰਹਿ ਗਈਆਂ ਜਦੋਂ ਦਾਜ ਵਿਚ ਗੱਡੀ ਦੀ ਮੰਗ ਪੂਰੀ ਨਾ ਹੋਣ ਕਾਰਨ ਲਾੜਾ ਬਾਰਾਤ ਲੈ ਕੇ ਨਹੀਂ ਪੁੱਜਾ।

ਇਹ ਵੀ ਪੜ੍ਹੋ : ਤਰਨਤਾਰਨ ਨੇੜੇ ਰੂਹ ਕੰਬਾਊ ਵਾਰਦਾਤ, ਗ੍ਰੰਥੀ ਸਿੰਘ ਦੀ ਬੁਰੀ ਤਰ੍ਹਾਂ ਵੱਢ-ਟੁੱਕ, ਲੱਤ ਵੱਢ ਕੇ ਨਾਲ ਲੈ ਗਏ ਹਮਲਾਵਰ

ਇਸ ਸਬੰਧੀ ਕੁੜੀ ਦੇ ਪਰਿਵਾਰ ਅਤੇ ਕਿਸਾਨ ਸੰਘਰਸ਼ ਕਮੇਟੀ ਵਲੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਥਾਣਾ ਸਿਟੀ ਤਰਨਤਾਰਨ ਵਿਖੇ ਧਰਨਾ ਲਗਾਉਂਦੇ ਹੋਏ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਲਾੜੇ ਸਮੇਤ ਉਸ ਦੇ ਪਰਿਵਾਰ ਦੇ ਚਾਰ ਮੈਂਬਰਾਂ ਖ਼ਿਲਾਫ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਧਰ ਵਿਆਹ ਲਈ ਤਿਆਰ ਖੜ੍ਹੀ ਕੁੜੀ ਸਮੇਤ ਪਰਿਵਾਰ ਨੇ ਪੁਲਸ ਅਤੇ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। 

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਹਿਲੀ ਤਿਮਾਹੀ ਲਈ ਪ੍ਰੀਖਿਆ ਦੀਆਂ ਮਿਤੀਆਂ ਦਾ ਐਲਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News