ਤਰਨਤਾਰਨ : ਵਿਆਹ ਸਮਾਗਮ 'ਚ ਹਵਾਈ ਫਾਇਰ ਦੌਰਾਨ ਨੌਜਵਾਨ ਦੀ ਮੌਤ

Saturday, Jan 06, 2018 - 09:24 PM (IST)

ਤਰਨਤਾਰਨ (ਰਾਜੂ, ਰਮਨ) : ਤਰਨਤਾਰਨ ਦੇ ਢਿੱਲੋਂ ਰਿਜ਼ੋਰਟ ਵਿਚ ਚੱਲ ਰਹੇ ਵਿਆਹ ਸਮਾਗਮ ਵਿਚ ਇਕ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅਮਰਜੀਤ ਸਿੰਘ ਪੁੱਤਰ ਭਿੰਦਰ ਸਿੰਘ ਵਾਸੀ ਕਲੇਰ ਆਪਣੇ ਦੋਸਤ ਦੇ ਵਿਆਹ ਵਿਚ ਸ਼ਾਮਲ ਹੋਣ ਢਿੱਲੋਂ ਰਿਜ਼ੋਰਟ ਆਇਆ ਸੀ। ਇਸ ਦੌਰਾਨ ਵਿਆਹ ਵਿਚ ਸ਼ਾਮਲ ਕੁਝ ਨੌਜਵਾਨਾਂ ਵਲੋਂ ਕੀਤੇ ਜਾ ਰਹੇ ਹਵਾਈ ਫਾਇਰ ਵਿਚ ਇਕ ਗੋਲੀ ਸਟੇਜ ਕੋਲ ਖੜ੍ਹੇ ਅਮਰਜੀਤ ਦੇ ਲੱਗ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ।
PunjabKesari
ਗੋਲੀ ਕਿਸ ਨੇ ਚਲਾਏ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਵਲੋਂ ਵਿਆਹ ਵਿਚ ਚੱਲ ਰਹੇ ਵੀਡੀਓ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।


Related News