ਸ਼ੱਕੀ ਹਾਲਾਤ ''ਚ ਨਵ-ਵਿਆਹੁਤਾ ਨੇ ਲਿਆ ਫਾਹ

Tuesday, Sep 17, 2019 - 05:46 PM (IST)

ਸ਼ੱਕੀ ਹਾਲਾਤ ''ਚ ਨਵ-ਵਿਆਹੁਤਾ ਨੇ ਲਿਆ ਫਾਹ

ਅਬੋਹਰ (ਸੁਨੀਲ) : ਮੁਹੱਲਾ ਇੰਦਰਾ ਨਗਰੀ ਵਾਸੀ ਇਕ ਨਵ-ਵਿਆਹੁਤਾ ਦੀ ਲਾਸ਼ ਅੱਜ ਸਵੇਰੇ ਘਰ 'ਚ ਹੀ ਪੱਖੇ ਨਾਲ ਸ਼ੱਕੀ ਹਾਲਾਤ 'ਚ ਲਟਕੀ ਹੋਈ ਮਿਲੀ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਹੇਠਾਂ ਉਤਰਵਾ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨਗਰ ਥਾਣਾ ਨੰ. 1 ਦੇ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੰਦਰਾ ਨਗਰੀ ਗਲੀ ਨੰ. 4 'ਚ ਵਿਆਹੁਤਾ ਅਤੇ ਮੂਲ ਰੂਪ ਤੋਂ ਯੂ. ਪੀ. ਵਾਸੀ ਕਰੀਬ 22 ਸਾਲਾ ਵਿਸ਼ਾਖਾ ਦੀ ਲਾਸ਼ ਪੱਖੇ ਨਾਲ ਲਟਕੀ ਹੋਈ ਹੈ, ਜਿਸ 'ਤੇ ਉਹ ਆਪਣੀ ਪੁਲਸ ਟੀਮ ਅਤੇ ਮਹਿਲਾ ਪੁਲਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਹੇਠਾਂ ਉਤਰਵਾਇਆ।

ਸਹੁਰੇ ਵਾਲਿਆਂ ਦੇ ਬਿਆਨਾਂ ਅਨੁਸਾਰ ਅਜੇ ਤਿੰਨ ਮਹੀਨੇ ਪਹਿਲਾਂ ਹੀ ਵਿਸ਼ਾਖਾ ਦਾ ਵਿਆਹ ਉਨ੍ਹਾਂ ਦੇ ਪੁੱਤਰ ਜੀਤੇਂਦਰ ਨਾਲ ਹੋਇਆ ਸੀ। ਬੀਤੀ ਰਾਤ ਜਦੋਂ ਉਹ ਸਾਰੇ ਲੋਕ ਚੋਬਾਰੇ 'ਤੇ ਸੁੱਤੇ ਪਏ ਸੀ ਤਾਂ ਇਸੇ ਦੌਰਾਨ ਵਿਸ਼ਾਖਾ ਨੇ ਹੇਠਾਂ ਆ ਕੇ ਕਮਰੇ 'ਚ ਪੱਖੇ ਨਾਲ ਫਾਹ ਲਾ ਕੇ ਖੁਦਕੁਸ਼ੀ ਕਰ ਲਈ। ਸਵੇਰ ਹੋਣ 'ਤੇ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਾ। ਸੂਚਨਾ ਮਿਲਣ 'ਤੇ ਪੁਲਸ ਨੇ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਸੇਵਾਦਾਰਾਂ ਰਾਹੀਂ ਲਾਸ਼ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਈ।


author

Gurminder Singh

Content Editor

Related News