ਸਾਬਕਾ ਮੰਗੇਤਰ ਦੇ ਪਰਿਵਾਰ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਵਾਲੇ ਮਾਮਲੇ ’ਚ ਸਬ ਇੰਸਪੈਕਟਰ ’ਤੇ ਵੱਡੀ ਕਾਰਵਾਈ
Sunday, Sep 12, 2021 - 10:12 PM (IST)
ਅੰਮ੍ਰਿਤਸਰ (ਸੰਜੀਵ) : ਵਿਆਹ ਦਾ ਰਿਸ਼ਤਾ ਟੁੱਟਣ ਤੋਂ ਬਾਅਦ ਮਿਲ ਰਹੀਆਂ ਧਮਕੀਆਂ ਤੋਂ ਪ੍ਰੇਸ਼ਾਨ ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ’ਚ ਥਾਣਾ ਕੋਤਵਾਲੀ ਦੀ ਪੁਲਸ ਨੇ ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਨਵੀਨ ਸੂਦ ਅਤੇ ਸੇਜਲ ਸੂਦ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜ਼ਬੂਰ ਕੀਤੇ ਜਾਣ ਦਾ ਕੇਸ ਦਰਜ ਕੀਤਾ ਹੈ। ਪਵਨ ਚਾਵਲਾ ਨੇ ਦੱਸਿਆ ਕਿ ਉਹ ਟੈਲੀਫੋਨ ਐਕਸਚੇਂਜ ਕੋਲ ਕੱਪੜਿਆਂ ਦੀ ਦੁਕਾਨ ਕਰਦਾ ਹੈ ਅਤੇ ਉਸ ਦੇ ਦੋ ਬੱਚੇ ਜਿਨ੍ਹਾਂ ’ਚ ਇਕ ਲੜਕੀ ਕਨਿਕਾ ਅਤੇ ਪੁੱਤਰ ਗੌਤਮ ਚਾਵਲਾ ਹੈ, ਜੋ ਘਰ ’ਚ ਕੱਪੜੇ ਦੀ ਦੁਕਾਨ ਕਰਦਾ ਹੈ। ਉਸ ਦੇ ਲੜਕੇ ਦੇ ਵਿਆਹ ਦਾ ਰਿਸ਼ਤਾ ਉਕਤ ਮੁਲਜ਼ਮ ਸੇਜਲ ਸੂਦ ਨਾਲ ਹੋਇਆ ਸੀ, ਜੋ ਇਕ ਮਹੀਨਾ ਬਾਅਦ ਟੁੱਟ ਗਿਆ, ਜਿਸ ਤੋਂ ਬਾਅਦ ਮੁਲਜ਼ਮ ਨਵੀਨ ਸੂਦ ਉਸ ਦੇ ਲੜਕੇ ਨਾਲ ਰੰਜਿਸ਼ ਰੱਖਣ ਲੱਗਾ ਅਤੇ ਹਮੇਸ਼ਾ ਉਸ ਨੂੰ ਧਮਕੀਆਂ ਦਿੰਦਾ। ਉਸ ਦੇ ਲੜਕੇ ਵਲੋਂ ਦੱਸੇ ਜਾਣ ’ਤੇ ਉਹ ਵੀ ਪ੍ਰੇਸ਼ਾਨ ਸੀ, ਜਿਸ ਦੇ ਬਾਅਦ ਉਨ੍ਹਾਂ ਨੇ ਨਵੀਨ ਸੂਦ ’ਤੇ ਅਦਾਲਤ ’ਚ ਕੇਸ ਦਰਜ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਨਾਭਾ ’ਚ ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, ਅੰਗਰੇਜ਼ੀ ਦੇ ਲੈਕਚਰਾਰ ਦੀ ਦਰਦਨਾਕ ਮੌਤ
ਉਕਤ ਨੇ ਦੱਸਿਆ ਕਿ ਅੱਜ ਉਹ ਦੁਕਾਨ ’ਤੇ ਬੈਠਾ ਸੀ ਕਿ ਉਸ ਦੀ ਪਤਨੀ ਨੇ ਉਸ ਨੂੰ ਫੋਨ ’ਤੇ ਸੂਚਨਾ ਦਿੱਤੀ ਕਿ ਗੌਤਮ ਨੇ ਪੱਖੇ ਦੇ ਨਾਲ ਫਾਹਾ ਲੈ ਲਿਆ ਹੈ, ਉਹ ਤੁਰੰਤ ਪਹੁੰਚਿਆ ਅਤੇ ਉਸ ਨੂੰ ਇਲਾਜ ਲਈ ਡਾਕਟਰ ਕੋਲ ਲੈ ਕੇ ਗਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਦੇ ਲੜਕੇ ਨੇ ਉਕਤ ਮੁਲਜ਼ਮਾਂ ਵਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਖੁਦਕਸ਼ੀ ਕੀਤੀ ਹੈ। ਫਿਲਹਾਲ ਪੁਲਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ, ਉਥੇ ਹੀ ਦੂਜੇ ਪਾਸੇ ਮਾਮਲੇ ’ਚ ਨਾਮਜ਼ਦ ਮੁਲਜ਼ਮਾਂ ਨੂੰ ਫੜਣ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਵਾਪਰੇ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਕੈਨੇਡਾ ਤੋਂ ਪਰਤੀ ਨਵ-ਵਿਆਹੁਤਾ ਦੀ ਮੌਤ (ਤਸਵੀਰਾਂ)
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?