ਦੁਖੀ ਪਤਨੀ ਨੇ ਪੰਚਾਇਤ ''ਚ ਖੋਲ੍ਹੀ ਪਤੀ ਦੀ ਪੋਲ, ਸਾਹਮਣੇ ਆਏ ਸੱਚ ਨੇ ਉਡਾਏ ਸਭ ਦੇ ਹੋਸ਼

Wednesday, Dec 18, 2019 - 11:42 AM (IST)

ਦੁਖੀ ਪਤਨੀ ਨੇ ਪੰਚਾਇਤ ''ਚ ਖੋਲ੍ਹੀ ਪਤੀ ਦੀ ਪੋਲ, ਸਾਹਮਣੇ ਆਏ ਸੱਚ ਨੇ ਉਡਾਏ ਸਭ ਦੇ ਹੋਸ਼

ਜਲੰਧਰ (ਸ਼ੋਰੀ) : ਮਿੱਠਾਪੁਰ ਇਲਾਕੇ 'ਚ ਰਹਿਣ ਵਾਲੀ ਮੁਟਿਆਰ ਨੂੰ ਸ਼ਾਇਦ ਨਹੀਂ ਪਤਾ ਸੀ ਕਿ ਪ੍ਰੇਮ-ਪਿਆਰ ਦੇ ਚੱਕਰ 'ਚ ਉਹ ਮੁਹੱਲੇ 'ਚ ਰਹਿਣ ਵਾਲੇ ਨੌਜਵਾਨ ਨਾਲ ਵਿਆਹ ਤਾਂ ਕਰਵਾ ਲਵੇਗੀ ਪਰ ਉਸ ਦੇ ਜੀਵਨ 'ਚ ਪਤੀ ਦਾ ਸੁੱਖ ਨਹੀਂ ਹੈ। ਪਤੀ ਅਤੇ ਉਸ ਦੇ ਸਹੁਰਿਆਂ ਵਲੋਂ ਉਸ ਨੂੰ ਕੁੱਟ-ਮਾਰ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ। ਪੀੜਤਾ ਨੇ ਥੱਕ-ਹਾਰ ਕੇ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਅਤੇ ਮਾਮਲਾ ਮਹਿਲਾ ਥਾਣੇ ਦੀ ਪੁਲਸ ਕੋਲ ਪਹੁੰਚਿਆ, ਜਿੱਥੇ ਕਾਊਂਸਲਿੰਗ ਦੌਰਾਨ ਪੰਚਾਇਤ 'ਚ ਵਿਆਹੁਤਾ ਔਰਤ ਨੇ ਕਿਹਾ ਕਿ 2009 ਨੂੰ ਉਸ ਦਾ ਵਿਆਹ ਹੋਇਆ ਸੀ ਅਤੇ ਅਜੇ ਤੱਕ ਉਹ ਔਲਾਦ ਨੂੰ ਤਰਸ ਰਹੀ ਹੈ। ਵਿਆਹ ਤੋਂ ਬਾਅਦ ਪਤਾ ਲਗਾ ਕਿ ਪਤੀ ਨਿਪੁੰਸਕ ਹੈ ਅਤੇ ਉਸ ਨੂੰ ਕਈ ਥਾਵਾਂ ਤੋਂ ਦਵਾਈ ਵੀ ਦਿਵਾਈ ਪਰ ਉਸ ਨੂੰ ਕੋਈ ਫਰਕ ਨਹੀਂ ਪਿਆ।

ਪੀੜਤਾ ਦਾ ਦੋਸ਼ ਹੈ ਕਿ ਪਤੀ ਅਤੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਪੇਕੇ ਘਰੋਂ ਦਾਜ ਲਿਆਉਣ ਨੂੰ ਲੈ ਕੇ ਵੀ ਤੰਗ ਅਤੇ ਪ੍ਰੇਸ਼ਾਨ ਕਰਨ ਲੱਗੇ। ਇਸ ਤੋਂ ਬਾਅਦ ਉਹ ਆਪਣੇ ਪੇਕੇ ਘਰ ਰਹਿਣ ਲੱਗੀ। ਹਾਲਾਂਕਿ ਮਾਮਲੇ ਦੀ ਜਾਂਚ ਮਹਿਲਾ ਥਾਣੇ ਦੀ ਪੁਲਸ ਵਲੋਂ ਜਾਰੀ ਸੀ।


author

Gurminder Singh

Content Editor

Related News