ਵਿਆਹੁਤਾ ਦੀ ਸ਼ੱਕੀ ਹਾਲਤ ’ਚ ਮੌਤ, ਪੇਕਾ ਪਰਿਵਾਰ ਨੇ ਲਗਾਏ ਵੱਡੇ ਦੋਸ਼
Friday, Aug 25, 2023 - 06:18 PM (IST)
ਸੁਨਾਮ ਉੱਧਮ ਸਿੰਘ ਵਾਲਾ (ਬਾਂਸਲ) : ਸਥਾਨਕ ਸ਼ਹਿਰ 'ਚ 13 ਸਾਲ ਪਹਿਲਾਂ ਵਿਆਹੀ ਅਨੀਤਾ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਜਿਸ ਸਬੰਧੀ ਉਸਦੀ ਲਾਸ਼ ਦਾ ਸਥਾਨਕ ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾਇਆ ਜਾ ਰਿਹਾ। ਇਸ ਮਾਮਲੇ ਸਬੰਧੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅਨੀਤਾ ਦੇ ਪਰਿਵਾਰਕ ਮੈਂਬਰਾਂ ਨੇ ਸਹੁਰੇ ਪਰਿਵਾਰ ’ਤੇ ਦੋਸ਼ ਲਾਇਆ ਕਿ ਇਹ ਉਸ ਨਾਲ ਲੜਾਈ ਝਗੜਾ ਕਰਦੇ ਸੀ ਅਤੇ ਉਨ੍ਹਾਂ ਦੀ ਲੜਕੀ ਉਹ ਆਪਣੇ ਬੱਚਿਆਂ ਦੇ ਭਵਿੱਖ ਕਾਰਨ ਉਨ੍ਹਾਂ ਕੋਲ ਨਹੀਂ ਆਉਂਦੀ ਸੀ ਉਨ੍ਹਾਂ ਨੇ ਉਸਦੀ ਮੌਤ ਦਾ ਕਾਰਨ ਸਹੁਰੇ ਪਰਿਵਾਰ ਨੂੰ ਦੱਸਿਆ ਹੈ।
ਦੂਜੇ ਪਾਸੇ ਅਨੀਤਾ ਦੇ ਪਤੀ ਨਾਲ ਗੱਲਬਾਤ ਕਰਨ ’ਤੇ ਉਸ ਨੇ ਕਿਹਾ ਕਿ ਜਦੋਂ ਉਹ ਘਰ ਆਇਆ ਤਾਂ ਅਨੀਤਾ ਦੇ ਦੱਸਣ ਮੁਤਾਬਕ ਉਸਦੀ ਤਬੀਅਤ ਖਰਾਬ ਹੋਣ ਦੇ ਚੱਲਦੇ ਉਸਨੂੰ ਗੱਡੀ ’ਚ ਪ੍ਰਾਈਵੇਟ ਹਸਪਤਾਲ ਵਿਚ ਲੈ ਗਏ ਜਿੱਥੇ ਉਨ੍ਹਾਂ ਨੂੰ ਉਸਦੀ ਮੌਤ ਦੀ ਵਜ੍ਹਾ ਹਾਰਟ ਅਟੈਕ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਉਹ ਗੁਆਂਢ ’ਚ ਪਤਾ ਕਰ ਸਕਦੇ ਹਨ ਉਹ ਲੜਾਈ ਝਗੜਾ ਨਹੀਂ ਕਰਦੇ ਸੀ। ਉਨ੍ਹਾਂ ਤੇ ਲਾਏ ਸਾਰੇ ਦੋਸ਼ ਗਲਤ ਹਨ। ਇਸ ਸਬੰਧੀ ਪੁਲਸ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਜੋ ਵੀ ਜਾਂਚ ’ਚ ਸਾਹਮਣੇ ਆਇਆ ਉਸਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।