ਸੋਸ਼ਲ ਮੀਡੀਆ ''ਚ ਡਾ. ਮਨਮੋਹਨ ਮੋਦੀ ''ਤੇ ਭਾਰੂ!

09/22/2017 10:53:21 AM

ਲੁਧਿਆਣਾ (ਮੁੱਲਾਂਪੁਰੀ) : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਿਚਕਾਰ ਜੀ. ਐੱਸ. ਟੀ., ਨੋਟਬੰਦੀ ਤੋਂ ਬਾਅਦ ਜੀ. ਡੀ. ਪੀ. ਵਿਚ ਆਈ ਸੁਸਤੀ ਨੂੰ ਲੈ ਕੇ ਅੱਜ-ਕੱਲ ਸੋਸ਼ਲ ਮੀਡੀਆ ਵਿਚ ਜੋ ਦੇਖਣ ਤੇ ਪੜ੍ਹਨ ਨੂੰ ਮਿਲ ਰਿਹਾ ਹੈ, ਉਸ ਵਿਚ ਡਾ. ਮਨਮੋਹਨ ਸਿੰਘ ਦੀ ਦੂਰ-ਅੰਦੇਸ਼ੀ ਦੀ ਚਰਚਾ 'ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਮਹਿੰਗਾਈ ਨੂੰ ਨਾ ਠੱਲ੍ਹ ਪਾਉਣ ਅਤੇ ਜੀ. ਐੱਸ. ਟੀ. ਨੂੰ ਲਾਗੂ ਕਰਨ ਦੀ ਨਿੰਦਾ ਕਰਦੇ ਹੋਏ ਲੋਕ ਇਕ-ਦੂਜੇ ਨੂੰ ਸੋਸ਼ਲ ਮੀਡੀਆ 'ਤੇ ਸੁਨੇਹੇ ਭੇਜ ਰਹੇ ਹਨ ਅਤੇ ਉਸ ਵੇਲੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾ ਕੇ ਇਕ-ਦੂਜੇ ਨੂੰ ਦਿਖਾ ਰਹੇ ਹਨ ਕਿ ਜਦੋਂ ਦੇਸ਼ ਵਿਚ ਭਾਜਪਾ ਵਿਰੋਧੀ ਧਿਰ ਵਿਚ ਬੈਠੀ ਸੀ, ਉਸ ਵੇਲੇ ਡਾ. ਮਨਮੋਹਨ ਸਿੰਘ ਦੀ ਸਰਕਾਰ ਸੀ, ਮੋਦੀ, ਅਰੁਣ ਜੇਤਲੀ, ਸੁਸ਼ਮਾ ਸਵਰਾਜ ਤੇ ਹੋਰ ਵੱਡੇ ਆਗੂ ਮਹਿੰਗਾਈ ਬਾਰੇ ਕਾਂਗਰਸ ਦਾ ਖੂਬ ਪਿੱਟ ਸਿਆਪਾ ਕਰਦੇ ਸੀ, ਉਸ ਵੇਲੇ ਦੀਆਂ ਫੋਟੋਆਂ ਡਾਊਨਲੋਡ ਕਰ ਕੇ ਸੋਸ਼ਲ ਮੀਡੀਆ 'ਤੇ ਪਾ ਕੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਦਿਖਾ ਰਹੇ ਹਨ। ਗੱਲ ਕੀ ਅੱਜ ਕੱਲ ਜ਼ਿਆਦਾਤਰ ਲੋਕ ਦੇਸ਼ ਵਿਚ ਸੋਸ਼ਲ ਮੀਡੀਆ ਰਾਹੀਂ ਡਾ. ਮਨਮੋਹਨ ਸਿੰਘ ਸਰਕਾਰ ਨੂੰ ਹੁਣ ਚੰਗਾ ਆਖ ਰਹੇ ਹਨ, ਜਦੋਂਕਿ ਮੋਦੀ ਦੀ ਨੋਟਬੰਦੀ ਤੇ ਜੀ. ਐੱਸ. ਟੀ. ਅਤੇ ਉਸ ਤੋਂ ਬਾਅਦ ਪੈਟਰੋਲ ਡੀਜ਼ਲ ਤੇ ਮਹਿੰਗਾਈ ਨੂੰ ਹਰ ਵਰਗ 'ਤੇ ਬੋਝ ਦੱਸ ਕੇ ਕੁਮੈਂਟ ਕੱਸ ਰਹੇ ਹਨ।


Related News