ਸਰਨਾ ਦੀ ਛਾਪੇਮਾਰੀ ਦੌਰਾਨ ਕਮੇਟੀ ਦੇ ਖ਼ਜ਼ਾਨੇ ''ਚ 37 ਲੱਖ ਰੁਪਏ ਘੱਟ ਸਨ : ਜੀ. ਕੇ.

Wednesday, Aug 21, 2019 - 04:51 PM (IST)

ਸਰਨਾ ਦੀ ਛਾਪੇਮਾਰੀ ਦੌਰਾਨ ਕਮੇਟੀ ਦੇ ਖ਼ਜ਼ਾਨੇ ''ਚ 37 ਲੱਖ ਰੁਪਏ ਘੱਟ ਸਨ : ਜੀ. ਕੇ.

ਜਲੰਧਰ/ਨਵੀਂ ਦਿੱਲੀ (ਚਾਵਲਾ) : ਦਿੱਲੀ ਕਮੇਟੀ ਦੇ ਨਕਦੀ ਖ਼ਜ਼ਾਨੇ 'ਚ 37 ਲੱਖ ਰੁਪਏ ਘੱਟ ਮੌਜੂਦ ਸਨ। ਇਸ ਗੱਲ ਦੀ ਜਾਣਕਾਰੀ ਮੈਨੂੰ ਕਮੇਟੀ ਸੂਤਰਾਂ ਤੋਂ ਪ੍ਰਾਪਤ ਹੋਈ ਹੈ। ਇਸ ਜਾਣਕਾਰੀ ਨਾਲ ਸਾਬਤ ਹੁੰਦਾ ਹੈ ਕਿ ਕਮੇਟੀ ਦੀ ਰੋਕੜ ਵਹੀ ਅਤੇ ਖ਼ਜ਼ਾਨੇ 'ਚ ਮੌਜੂਦ ਨਕਦੀ ਦੀ ਮਾਤਰਾ 'ਚ ਕਥਿਤ ਤੌਰ ਉੱਤੇ ਸਮਾਨਤਾ ਨਹੀਂ ਸੀ। ਉਕਤ ਦਾਅਵਾ ਸਾਬਕਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਕਮੇਟੀ ਦਫ਼ਤਰ ਦੇ ਨਕਦੀ ਖ਼ਜ਼ਾਨੇ ਦੇ ਅਚਾਨਕ ਜਾਂਚ ਦੌਰੇ 'ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕੀਤਾ।

ਜੀ. ਕੇ. ਨੇ ਕਿਹਾ ਕਿ ਦਸਤੀ ਨਕਦੀ ਖੇਲ ਦਾ ਪਰਦਾਫਾਸ਼ ਹੋਣ ਦੇ ਡਰ ਵਜੋਂ ਸਾਰੇ ਕਮੇਟੀ ਅਹੁਦੇਦਾਰ, ਮੈਂਬਰ ਅਤੇ ਉੱਚ ਅਧਿਕਾਰੀ ਦੱਬੇ ਪੈਰ ਪਿਛਲੇ ਦਰਵਾਜ਼ੇ ਤੋਂ ਕਮੇਟੀ ਦਫ਼ਤਰ ਤੋਂ ਭੱਜ ਗਏ ਸਨ, ਜਿਸ ਕਾਰਨ ਮੇਰਾ ਦਾਅਵਾ ਹੋਰ ਪੁਖ਼ਤਾ ਹੋ ਜਾਂਦਾ ਹੈ ਕਿ ਰੋਕੜ ਵਹੀ ਅਤੇ ਖ਼ਜ਼ਾਨੇ 'ਚ ਪਈ ਨਕਦੀ ਦੇ ਮਿਲਾਨ ਦੀ ਮੁਸ਼ਕਿਲ ਦੇ ਕਾਰਨ, ਇਹ ਸਾਰੇ ਸਰਨਾ ਨੂੰ ਵੇਖ ਕੇ ਉੱਥੋਂ ਖਿਸਕੇ ਸਨ। ਜੇਕਰ ਸਹੀ 'ਚ ਇਨ੍ਹਾਂ ਦੇ 'ਮਿਸਟਰ ਇੰਡੀਆ' ਬਣਨ ਦੇ ਪਿੱਛੇ ਨਕਦੀ ਖ਼ਜ਼ਾਨੇ 'ਚ ਪੂਰੀ ਨਕਦੀ ਨਾ ਮੌਜੂਦ ਹੋਣਾ ਹੈ ਤਾਂ ਨਿਸ਼ਚਿਤ ਤੌਰ 'ਤੇ ਇਹ ਕਮੇਟੀ ਅਹੁਦੇਦਾਰਾਂ ਵੱਲੋਂ ਕਮੇਟੀ ਦੇ ਪੈਸੇ ਨੂੰ ਆਪਣੇ ਨਿੱਜੀ ਹਿੱਤਾਂ ਲਈ ਗ਼ੈਰ-ਕਾਨੂੰਨੀ ਤਰੀਕੇ ਨਾਲ ਵਰਤਣ ਦਾ ਮਾਮਲਾ ਹੈ।


author

Anuradha

Content Editor

Related News