ਨਵਜੰਮੀ ਧੀ ਨੂੰ ਦੇਖਣ ਜਾ ਰਹੇ ਨੌਜਵਾਨ ਨੂੰ ''ਕਾਲ'' ਬਣ ਟੱਕਰੀ ''ਰੂਬੀਕਾਨ'', ਰਸਤੇ ''ਚ ਹੀ ਗੁਆਈ ਜਾਨ
Monday, Nov 11, 2024 - 05:50 AM (IST)

ਲੁਧਿਆਣਾ (ਭਾਰਦਵਾਜ)- ਖੰਨਾ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਆਪਣੀ ਨਵਜੰਮੀ ਧੀ ਨੂੰ ਦੇਖਣ ਹਸਪਤਾਲ ਜਾ ਰਹੇ ਨੌਜਵਾਨ ਨੂੰ ਇਕ ਤੇਜ਼ ਰਫ਼ਤਾਰ ਰੂਬੀਕਾਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਇਹ ਹਾਦਸਾ ਖੰਨਾ ਦੇ ਸਮਰਾਲਾ ਰੋਡ 'ਤੇ ਵਾਪਰਿਆ ਹੈ, ਜਿਸ ਦੀ ਸੀ.ਸੀ.ਟੀ.ਵੀ. ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਹਾਦਸਾ ਸ਼ਨੀਵਾਰ ਦੀ ਸ਼ਾਮ ਉਸ ਸਮੇਂ ਹੋਇਆ, ਜਦੋਂ ਬਗਲੀ ਕਲਾਂ ਦੇ ਰਹਿਣ ਵਾਲਾ ਨੌਜਵਾਨ ਗੁਰਪ੍ਰੀਤ ਸਿੰਘ ਜੱਗੀ (30) ਆਪਣੀ ਨਵਜੰਮੀ ਧੀ ਨੂੰ ਦੇਖਣ ਹਸਪਤਾਲ ਜਾ ਰਿਹਾ ਸੀ। ਇਸ ਦੌਰਾਨ ਰਸਤੇ 'ਚ ਇਕ ਤੇਜ਼ ਰਫ਼ਤਾਰ ਰੂਬੀਕਾਨ ਨੇ ਉਸ ਦੀ ਬਾਈਕ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਪੰਜਾਬ ਪੁਲਸ ਦੇ ਸੀਨੀਅਰ ਸਹਾਇਕ ਨੇ ਕੀਤੀ ਖ਼ੁਦ.ਕੁਸ਼ੀ
ਇਹ ਹਾਦਸਾ ਕਿੰਨਾ ਜ਼ਬਰਦਸਤ ਸੀ, ਇਸ ਗੱਲ ਦਾ ਪਤਾ ਸੀ.ਸੀ.ਟੀ.ਵੀ. ਫੁਟੇਜ ਦੇਖ ਕੇ ਪਤਾ ਚੱਲਦਾ ਹੈ। ਜਿਵੇਂ ਹੀ ਤੇਜ਼ ਰਫ਼ਤਾਰ ਗੱਡੀ ਨੇ ਬਾਈਕ ਨੂੰ ਟੱਕਰ ਮਾਰੀ ਤਾਂ ਬਾਈਕ ਚਕਨਾਚੂਰ ਹੋ ਗਈ, ਜਦਕਿ ਬਾਈਕ ਸਵਾਰ ਗੁਰਪ੍ਰੀਤ ਕਰੀਬ 200 ਮੀਟਰ ਤੱਕ ਗੱਡੀ ਦੇ ਨਾਲ ਹੀ ਘੜੀਸਿਆ ਗਿਆ। ਇਹ ਗੱਡੀ ਇਕ ਟਰੱਕ ਨੂੰ ਓਵਰਟੇਕ ਕਰਨ ਲੱਗੀ ਸੀ ਤੇ ਇਸੇ ਚੱਕਰ 'ਚ ਇਸ ਨੇ ਪਹਿਲਾਂ ਟਰੱਕ ਨੂੰ ਟੱਕਰ ਮਾਰੀ, ਫ਼ਿਰ ਅੱਗੋਂ ਆ ਰਹੀ ਬਾਈਕ ਨੂੰ ਵੀ ਦਰੜ ਦਿੱਤਾ, ਜਿਸ ਕਾਰਨ ਨਵਜੰਮੀ ਬੱਚੀ ਦੇ ਪਿਓ ਦੀ ਦਰਦਨਾਕ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਵੱਡੀ ਵਾਰਦਾਤ, ਮੋਟਰ 'ਤੇ ਬੈਠੇ ਕਿਸਾਨ ਦਾ ਤਾਬ.ੜਤੋੜ ਗੋ.ਲ਼ੀਆਂ ਵਰ੍ਹਾ ਕੇ ਕਰ'ਤਾ ਕ.ਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e