ਪਤਨੀ ਨੇ ਭਰਾ ਤੇ ਭੈਣ ਨਾਲ ਮਿਲ ਕੇ ਹੱਥੀਂ ਉਜਾੜਿਆ ਆਪਣਾ ਘਰ, ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ

09/07/2020 11:11:42 PM

ਕਪੂਰਥਲਾ (ਭੂਸ਼ਣ)— ਆਪਣੀ ਪਤਨੀ ਅਤੇ ਦੋ ਹੋਰ ਰਿਸ਼ਤੇਦਾਰਾਂ ਵੱਲੋਂ ਲਗਾਤਾਰ ਤੰਗ ਪਰੇਸ਼ਾਨ ਕਰਨ ਅਤੇ ਘਰ 'ਚੋਂ ਕੱਢਣ ਤੋਂ ਦੁਖੀ ਹੋ ਕੇ ਇਕ ਵਿਅਕਤੀ ਨੇ ਆਪਣੇ ਘਰ ਦੇ ਬਾਹਰ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਸਮੇਤ 3 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਤਲਾਸ਼ 'ਚ ਛਾਪੇਮਾਰੀ ਜਾਰੀ ਹੈ।

ਇਹ ਵੀ ਪੜ੍ਹੋ:  ਜਲੰਧਰ: ਹੋਟਲ ਤੋਂ ਖਾਣਾ ਖਾ ਕੇ ਖੁਸ਼ੀ-ਖੁਸ਼ੀ ਘਰ ਜਾ ਰਹੇ ਸਨ ਨੌਜਵਾਨ , ਵਾਪਰੇ ਦਰਦਨਾਕ ਹਾਦਸੇ ਨੇ ਉਜਾੜੇ ਦੋ ਪਰਿਵਾਰ

ਜਾਣਕਾਰੀ ਅਨੁਸਾਰ ਗੁਰਦਿਆਲ ਸਿੰਘ ਪੁੱਤਰ ਕੁਕ ਸਿੰਘ ਵਾਸੀ ਸ਼ਾਲੀਮਾਰ ਐਵੀਨਿਊ ਕਪੂਰਥਲਾ ਨੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਦਾ ਸਾਲਾ ਰਾਜੇਸ਼ ਕੁਮਾਰ ਪੁੱਤਰ ਜਨਕ ਰਾਜ ਵਾਸੀ ਨਿਊ ਗੁਰੂ ਨਾਨਕ ਨਗਰ ਕਪੂਰਥਲਾ ਜਿਸ ਦੀ ਉਮਰ ਕਰੀਬ 50 ਸਾਲ ਸੀ, ਉਹ ਪਿਛਲੇ ਕਈ ਸਾਲਾਂ ਤੋਂ ਦੁਬਈ 'ਚ ਮਿਹਨਤ ਕਰ ਰਿਹਾ ਸੀ ਅਤੇ ਉਸ ਨੇ ਆਪਣੀ ਮਿਹਨਤ ਨਾਲ ਆਪਣਾ ਘਰ ਬਣਾਇਆ ਸੀ।

ਇਹ ਵੀ ਪੜ੍ਹੋ: ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਪਰਿਵਾਰ 'ਚ ਪਏ ਕੀਰਨੇ, ਨੌਜਵਾਨ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ

ਜਿਸ ਦੌਰਾਨ ਉਹ ਆਪਣੀ ਪਤਨੀ ਨੂੰ ਲਗਾਤਾਰ ਦੁਬਈ ਤੋਂ ਪੈਸੇ ਭੇਜਦਾ ਸੀ। ਉਸ ਦੇ ਦੋ ਬੱਚੇ ਵੀ ਸਨ। ਇਸ ਦੌਰਾਨ ਉਸ ਦਾ ਸਾਲਾ ਕੁਝ ਮਹੀਨੇ ਪਹਿਲਾਂ ਦੁਬਈ ਤੋਂ ਵਾਪਸ ਆ ਗਿਆ ਸੀ ਪਰ ਉਸ ਦੀ ਪਤਨੀ ਨੇ ਉਸ ਨੂੰ ਆਪਣੇ ਭਰਾ ਬਾਵਾ ਵਾਸੀ ਬਸਤੀ ਸ਼ੇਖਾਂ ਜਲੰਧਰ ਅਤੇ ਆਪਣੀ ਭੈਣ ਰਜਨੀ ਭੱਲਾ ਪਤਨੀ ਸੁਰਿੰਦਰ ਭੱਲਾ ਵਾਸੀ ਪਿੰਡ ਮੁੰਡਾਲੀ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨਾਲ ਮਿਲ ਕੇ ਕਾਫ਼ੀ ਤੰਗ ਪਰੇਸ਼ਾਨ ਕਰਨਾ ਸ਼ੁਰੂ ਦਿੱਤਾ ਅਤੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਇਸੇ ਕਰਕੇ ਰਾਜੇਸ਼ ਕੁਮਾਰ ਕਾਫ਼ੀ ਪਰੇਸ਼ਾਨ ਰਹਿਣ ਲੱਗਾ ਸੀ। ਇਸੇ ਪਰੇਸ਼ਾਨੀ ਦੇ ਚਲਦਿਆਂ ਉਸ ਨੇ ਬੀਤੀ ਰਾਤ ਆਪਣੇ ਘਰ ਦੇ ਬਾਹਰ ਦੁਖੀ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਦੀ ਸਿਵਲ ਹਸਪਤਾਲ ਕਪੂਰਥਲਾ 'ਚ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਬ ਡਵੀਜਨ ਸੁਰਿੰਦਰ ਸਿੰਘ ਤੇ ਐੱਸ. ਐੱਚ. ਓ. ਸਿਟੀ ਹਰਜਿੰਦਰ ਸਿੰਘ ਨੇ ਮੌਕੇ ਦਾ ਮੁਆਇਨਾ ਕੀਤਾ ਤੇ ਗੁਰਦਿਆਲ ਸਿੰਘ ਦੇ ਬਿਆਨਾਂ 'ਤੇ ਜੋਤੀ, ਬਾਵਾ ਤੇ ਰਜਨੀ ਭੱਲਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਉੱਥੇ ਹੀ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਉਸਨੂੰ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ: 'ਪਿਆਕੜਾਂ' ਲਈ ਅਹਿਮ ਖ਼ਬਰ, ਮਹਾਨਗਰ ਜਲੰਧਰ 'ਚ ਠੇਕਿਆਂ ਬਾਹਰ ਲੱਗੀ ਭੀੜ


shivani attri

Content Editor

Related News