ਜਿਸ ਨਾਲ ਜਿਊਣ-ਮਰਨ ਦੀਆਂ ਖਾਧੀਆਂ ਸਨ ਕਸਮਾਂ, ਉਸੇ ਨੇ ਕੀਤਾ ਖ਼ੌਫ਼ਨਾਕ ਕਦਮ ਚੁੱਕਣ ਨੂੰ ਮਜਬੂਰ
Sunday, Sep 27, 2020 - 06:45 PM (IST)
ਚੱਬੇਵਾਲ (ਗੁਰਮੀਤ)— ਪਿੰਡ ਬੱਸੀ ਕਲਾਂ ਵਿਖੇ ਇਕ ਵਿਅਕਤੀ ਵੱਲੋਂ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਥਾਣਾ ਚੱਬੇਵਾਲ ਦੀ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਮ੍ਰਿਤਕ ਦੀ ਪਤਨੀ, ਪਤਨੀ ਦਾ ਭਰਾ ਅਤੇ ਪਤਨੀ ਦੀ ਭੈਣ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਨਾਜਾਇਜ਼ ਸੰਬੰਧਾਂ 'ਚ ਪੁੱਤ ਬਣ ਰਿਹਾ ਸੀ ਰੋੜਾ, ਤੈਸ਼ 'ਚ ਆ ਕੇ ਕਲਯੁਗੀ ਮਾਂ ਨੇ ਦਿੱਤੀ ਖ਼ੌਫ਼ਨਾਕ ਮੌਤ
ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੇ ਬਿਆਨ 'ਚ ਪਰਸ ਰਾਮ ਵਾਸੀ ਖਨੌੜਾ ਥਾਣਾ ਮੇਹਟੀਆਣਾ ਨੇ ਦੱਸਿਆ ਕਿ ਉਸ ਦੇ ਪੁੱਤਰ ਸਲਿੰਦਰਪਾਲ ਦਾ ਵਿਆਹ ਕਰੀਬ 15-16 ਸਾਲ ਪਹਿਲਾਂ ਨੀਲਮ ਰਾਣੀ ਪੁੱਤਰੀ ਜੀਤ ਸਿੰਘ ਵਾਸੀ ਬੱਸੀ ਕਲਾਂ ਨਾਲ ਹੋਇਆ ਸੀ, ਜਿਸ ਦਾ ਇਕ ਲੜਕਾ ਅਤੇ ਇਕ ਲੜਕੀ ਹੈ। ਕਰੀਬ 11 ਸਾਲ ਪਹਿਲਾਂ ਸਲਿੰਦਰਪਾਲ ਦਾ ਆਪਣੀ ਪਤਨੀ ਨਾਲ ਪੰਚਾਇਤੀ ਤਲਾਕ ਹੋ ਚੁੱਕਾ ਹੈ ਅਤੇ ਬੱਚੇ ਸਾਡੇ ਕੋਲ ਹੀ ਰਹਿੰਦੇ ਹਨ। ਉਹ ਆਪਸੀ ਸਹਿਮਤੀ ਨਾਲ ਨੀਲਮ ਰਾਣੀ ਨੂੰ ਕਰੀਬ ਤਿੰਨ ਸਾਲ ਪਹਿਲਾਂ ਆਪਣੇ ਪਿੰਡ ਲੈ ਗਏ ਸਨ ਅਤੇ ਹੁਣ ਕਰੀਬ ਤਿੰਨ ਕੁ ਮਹੀਨਿਆਂ ਤੋਂ ਮੇਰਾ ਲੜਕਾ ਅਤੇ ਨੂੰਹ ਬੱਸੀ ਕਲਾਂ ਵਿਖੇ ਹੀ ਰਹਿ ਰਹੇ ਸਨ।
ਇਹ ਵੀ ਪੜ੍ਹੋ: ਹੈਵਾਨੀਅਤ ਦੀਆਂ ਹੱਦਾਂ ਪਾਰ, ਘਰ 'ਚ 8 ਸਾਲਾ ਮਾਸੂਮ ਨੂੰ ਇਕੱਲੀ ਵੇਖ ਕੀਤਾ ਸ਼ਰਮਨਾਕ ਕਾਰਾ
ਮੇਰੇ ਲੜਕੇ ਸਲਿੰਦਰਪਾਲ ਨੂੰ ਉਸ ਦੀ ਪਤਨੀ ਨੀਲਮ ਰਾਣੀ, ਉਸ ਦਾ ਭਰਾ ਬਲਵੀਰ ਸਿੰਘ ਉਰਫ ਘੁੱਲਰ ਵਾਸੀ ਬੱਸੀ ਕਲਾਂ ਅਤੇ ਉਸ ਦੀ ਭੈਣ ਬਿੰਦਰ ਉਰਫ ਗੁੱਡੀ ਵਾਸੀ ਐਮਾ ਮੁਗਲਾਂ ਥਾਣਾ ਗੜ੍ਹਸ਼ੰਕਰ ਤੰਗ-ਪਰੇਸ਼ਾਨ ਕਰਦੇ ਸਨ ਅਤੇ ਕੁੱਟਮਾਰ ਵੀ ਕਰਦੇ ਸਨ। ਇਨ੍ਹਾਂ ਤਿੰਨਾਂ ਤੋਂ ਤੰਗ-ਪਰੇਸ਼ਾਨ ਹੋ ਕੇ ਮੇਰੇ ਲੜਕੇ ਸਲਿੰਦਰਪਾਲ ਨੇ ਖ਼ੁਦਕੁਸ਼ੀ ਕੀਤੀ ਹੈ। ਉਕਤ ਬਿਆਨਾਂ ਦੇ ਆਧਾਰ 'ਤੇ ਪੁਲਸ ਵੱਲੋਂ ਉਕਤ ਤਿੰਨਾਂ ਖ਼ਿਲਾਫ਼ ਧਾਰਾ 306,34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਭਾਜਪਾ ਦੀ ਨਵੀਂ ਟੀਮ ਦਾ ਐਲਾਨ, ਤਰੁਣ ਚੁੱਘ ਬਣੇ ਨੈਸ਼ਨਲ ਜਨਰਲ ਸੈਕਟਰੀ