ਪੈਸੇ ਲੈਣ ਵਾਲੇ ਲਗਾਤਾਰ ਕਰ ਰਹੇ ਸੀ ਤੰਗ-ਪ੍ਰੇਸ਼ਾਨ, ਅੰਤ ਵਿਅਕਤੀ ਨੇ ਖ਼ੁਦ ਨੂੰ ਮਾਰ ਲਈ ਗੋਲ਼ੀ, ਮੌਤ
Wednesday, Aug 07, 2024 - 04:25 AM (IST)
ਜਲੰਧਰ (ਮਹੇਸ਼)- ਤਿੰਨ ਦਿਨ ਪਹਿਲਾਂ ਬੀਤੀ 3 ਅਗਸਤ ਨੂੰ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰਨ ਵਾਲੇ ਕਾਰੋਬਾਰੀ ਮਾਨਵ ਖੁਰਾਣਾ ਪੁੱਤਰ ਸੁਦਰਸ਼ਨ ਖੁਰਾਣਾ ਵਾਸੀ ਨਿਊ ਜਵਾਹਰ ਨਗਰ ਦੀ ਮੌਤ ਹੋ ਗਈ ਹੈ। ਮਾਨਵ ਖੁਰਾਣਾ ਦਾ ਗਲੋਬਲ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ ਤੇ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਸੀ।
ਮਾਮਲੇ ਦੀ ਜਾਂਚ ਕਰ ਰਹੇ ਬੱਸ ਸਟੈਂਡ ਪੁਲਸ ਚੌਕੀ ਦੇ ਇੰਚਾਰਜ ਸੁਸ਼ੀਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਮਾਨਵ ਖੁਰਾਣਾ ਦੀ ਪਤਨੀ ਸ਼ਵੇਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਪਤੀ ਮਾਨਵ ਖੁਰਾਣਾ ਨੇ ਉਸ ਨੂੰ ਤੰਗ ਕਰਨ ਵਾਲੇ ਲੋਕਾਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ। ਉਹ ਪਿਛਲੇ ਕਰੀਬ ਡੇਢ ਮਹੀਨੇ ਤੋਂ ਲਗਾਤਾਰ ਪ੍ਰੇਸ਼ਾਨ ਰਹਿੰਦਾ ਸੀ।
ਇਹ ਵੀ ਪੜ੍ਹੋ- ਫੌਜੀ ਪਤੀ ਡਿਊਟੀ 'ਤੇ ਰਹਿੰਦੈ ਬਾਹਰ, ਪਿੱਛੋਂ ਜੇਠ ਨਾਲ ਬਣ ਗਏ ਨਾਜਾਇਜ਼ ਸਬੰਧ, ਧੀ ਨੇ ਦੇਖ ਲਿਆ ਤਾਂ ਮਾਂ ਬਣੀ ਹੈਵਾਨ
ਸ਼ਵੇਤਾ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਉਸ ਦੇ ਪਤੀ ਤੋਂ ਪੈਸੇ ਲੈਣੇ ਸਨ, ਉਹ ਪੈਸੇ ਲੈ ਕੇ ਵੀ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਪਤੀ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ 7 ਵਿਅਕਤੀਆਂ ਦੇ ਨਾਂ ਵੀ ਦੱਸੇ ਹਨ, ਜਿਨ੍ਹਾਂ ’ਚ ਰਿੱਕੀ ਚੱਢਾ, ਗੌਰਵ ਵਿੱਜ, ਸੀਹਿਬ, ਕਰਨ, ਹੈਪੀ, ਸਰਬਜੀਤ ਸਿੰਘ ਚਿੰਟੂ ਤੇ ਰਾਕੇਸ਼ ਕਨ੍ਹਈਆ ਆਦਿ ਸ਼ਾਮਲ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਥਾਣਾ ਡਵੀਜ਼ਨ ਨੰ. 6 ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਬੱਸ ਸਟੈਂਡ ਚੌਕੀ ਇੰਚਾਰਜ ਨੇ ਦੱਸਿਆ ਕਿ ਸਾਰੇ ਮੁਲਜ਼ਮ ਫਰਾਰ ਹਨ। ਉਸ ਦੀ ਗ੍ਰਿਫਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮ੍ਰਿਤਕ ਮਾਨਵ ਖੁਰਾਣਾ ਦੀ ਲਾਸ਼ ਦਾ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ।
ਇਹ ਵੀ ਪੜ੍ਹੋ- ਫੇਸਬੁੱਕ 'ਤੇ ਬਣੀ ਦੋਸਤ ਕਰ ਰਹੀ ਸੀ ਕੈਨੇਡਾ ਜਾਣ ਦੀ ਜ਼ਿੱਦ, ਗੁੱਸੇ 'ਚ ਨੌਜਵਾਨ ਨੇ ਗਲ਼ਾ ਵੱਢ ਕੇ ਕਰ'ਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e