''''ਆਪ'' ਦਾ ਸਿੱਧਾ ਹਿਸਾਬ- ਸਾਡੇ ਮੁਤਾਬਕ ਖ਼ਬਰਾਂ ਕਰੋ ਨਹੀਂ ਤਾਂ ਤੰਗ ਕਰਾਂਗੇ...'': ਮਾਨਿਕ ਗੋਇਲ

Thursday, Feb 05, 2026 - 06:43 PM (IST)

''''ਆਪ'' ਦਾ ਸਿੱਧਾ ਹਿਸਾਬ- ਸਾਡੇ ਮੁਤਾਬਕ ਖ਼ਬਰਾਂ ਕਰੋ ਨਹੀਂ ਤਾਂ ਤੰਗ ਕਰਾਂਗੇ...'': ਮਾਨਿਕ ਗੋਇਲ

ਜਲੰਧਰ (ਵੈੱਬ ਡੈਸਕ): ਆਰ. ਟੀ. ਆਈ. ਕਾਰਕੁੰਨ ਮਾਨਿਕ ਗੋਇਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਕੇਸਰੀ ਗਰੁੱਪ ਦੇ ਦਫ਼ਤਰਾਂ 'ਤੇ ਕਰਵਾਈ ਗਈ GST ਦੀ ਰੇਡ 'ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵੱਲੋਂ ਲਗਾਤਾਰ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੋਇਲ ਨੇ ਕਿਹਾ ਕਿ, "ਸਿੱਧਾ ਹਿਸਾਬ ਹੈ- ਸਾਡੇ ਅਨੁਸਾਰ ਖ਼ਬਰਾਂ ਕਰੋ ਨਹੀਂ ਅਸੀਂ ਤੰਗ ਕਰਾਂਗੇ।"

ਮਾਨਿਕ ਗੋਇਲ ਨੇ ਕਿਹਾ ਕਿ ਸੁਪਰੀਮ ਕੋਰਟ ਸਮੇਤ ਸਾਰੀਆਂ ਅਦਾਲਤਾਂ ਨੇ ਸਾਫ਼ ਤੌਰ 'ਤੇ ਕਿਹਾ ਹੈ ਕਿ ਮੀਡੀਆ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ, ਪਰ ਆਮ ਆਦਮੀ ਪਾਰਟੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ। ਉਨ੍ਹਾਂ ਸਾਰੇ ਛੋਟੇ-ਵੱਡੇ ਮੀਡੀਆ ਅਦਾਰਿਆਂ ਨੂੰ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਕੱਲ੍ਹ ਨੂੰ ਹੋਰ ਮੀਡੀਆ ਅਦਾਰਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਗੋਇਲ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਦਾ ਮੂੰਹ ਤੋੜ ਜਵਾਬ ਦੇਣਗੇ। 

ਮਾਨਿਕ ਗੋਇਲ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਬਹੁਤ ਹੀ ਸ਼ਰਮਨਾਕ ਹੈ ਕਿ GST ਟੀਮਾਂ ਵੱਲੋਂ ਜਲੰਧਰ ਅਤੇ ਹੋਰ ਥਾਵਾਂ 'ਤੇ  ਪੰਜਾਬ ਕੇਸਰੀ ਗਰੁੱਪ ਦੇ ਦਫ਼ਤਰਾਂ ‘ਤੇ ਛਾਪੇ ਮਾਰੇ ਗਏ ਹਨ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੀਡੀਆ ਦੀ ਆਵਾਜ਼ ਦਬਾਉਣ ਦੀ ਲਗਾਤਾਰ ਕੋਸ਼ਿਸ਼ ਦਾ ਇਕ ਹੋਰ ਉਦਾਹਰਨ ਹੈ। ਇਸ ਤੋਂ ਪਹਿਲਾਂ ਛੋਟੇ ਚੈਨਲਾਂ ਅਤੇ ਅਖਬਾਰਾਂ ਨੂੰ ਦੱਬਣ ਲਈ ਪਰਚੇ ਪਾਏ ਗਏ , ਚੈਨਲ ਬੰਦ ਕਰਾਉਣ ਤੱਕ ਗਏ। ਸਿੱਧਾ ਹਿਸਾਬ ਹੈ ਕਿ ਸਾਡੇ ਅਨੁਸਾਰ ਖ਼ਬਰਾਂ ਕਰੋ ਨਹੀਂ ਅਸੀਂ ਤੰਗ ਕਰਾਂਗੇ। ਸਾਰੀਆਂ ਕੋਰਟਾਂ ਸਣੇ ਸੁਪਰੀਮ ਕੋਰਟ ਨੇ ਸਾਫ ਕਿਹਾ ਹੈ ਕਿ ਮੀਡੀਆ ਦੀ ਆਵਾਜ਼ ਨੂੰ ਨਹੀ ਦੱਬ ਸਕਦੇ। ਪਰ ਆਮ ਆਦਮੀ ਪਾਰਟੀ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੀ। ਇਸੇ ਲਈ ਮੈਂ ਕਹਿੰਦਾ ਹਾਂ ਕਿ ਸਾਰੇ ਛੋਟੇ ਵੱਡੇ ਮੀਡੀਆ ਅਦਾਰੇ ਕੱਠੇ ਹੋ ਜਾਉ। ਅੱਜ ਇਨ੍ਹਾਂ ਦੀ ਵਾਰੀ ਹੈ ਕੱਲ੍ਹ ਤੁਹਾਡੀ। ਪੰਜਾਬ ਦੇ ਲੋਕ ਇਸ ਦਾ ਮੂੰਹ ਤੋੜ ਜਵਾਬ ਦੇਣਗੇ।"


author

Anmol Tagra

Content Editor

Related News