ਜਲੰਧਰ 'ਚ ਗੋਲ਼ੀਆਂ ਮਾਰ ਕਤਲ ਕੀਤੇ ਲੱਕੀ ਓਬਰਾਏ ਦੇ ਚਾਚੇ ਨੇ ਕੀਤੇ ਵੱਡੇ ਖ਼ੁਲਾਸੇ

Friday, Feb 06, 2026 - 02:26 PM (IST)

ਜਲੰਧਰ 'ਚ ਗੋਲ਼ੀਆਂ ਮਾਰ ਕਤਲ ਕੀਤੇ ਲੱਕੀ ਓਬਰਾਏ ਦੇ ਚਾਚੇ ਨੇ ਕੀਤੇ ਵੱਡੇ ਖ਼ੁਲਾਸੇ

ਜਲੰਧਰ (ਸੋਨੂੰ)- ਜਲੰਧਰ ਦੇ ਮਾਡਲ ਟਾਊਨ ਵਿਚ ਗੁਰਦੁਆਰਾ ਸਾਹਿਬ ਦੇ ਬਾਹਰ ਇਕ ਥਾਰ ਚਾਲਕ ਫਾਈਨੈਂਸ 'ਆਪ' ਆਗੂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਲੱਕੀ ਓਬਰਾਏ ਵਜੋਂ ਹੋਈ। ਮਿਲੀ ਜਾਣਕਾਰੀ ਮੁਤਾਬਕ ਲੱਕੀ ਸਵੇਰੇ ਸਵਾ 8 ਵਜੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਲਈ ਗਏ ਸਨ ਅਤੇ ਜਦੋਂ ਗੁਰਦੁਆਰਾ ਸਾਹਿਬ ਵਿਚੋਂ ਬਾਹਰ ਨਿਕਲੇ ਤਾਂ ਥਾਰ ਗੱਡੀ ਵਿਚ ਬੈਠਣ ਦੌਰਾਨ ਲੱਕੀ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਕਈ ਅਹਿਮ ਖ਼ੁਲਾਸੇ ਹੋਏ ਹਨ। 

ਇਹ ਵੀ ਪੜ੍ਹੋ: ਲੱਕੀ ਓਬਰਾਏ ਕਤਲ ਕਾਂਡ ਨੇ ਹਿਲਾਇਆ ਪੰਜਾਬ! ਖਹਿਰਾ ਬੋਲੇ -ਪੰਜਾਬ 'ਚ ਕਾਨੂੰਨ ਵਿਵਸਥਾ ਫੇਲ੍ਹ

PunjabKesari

ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਸਾਬਕਾ ਕੌਂਸਲਰ ਕੁਲਦੀਪ ਓਬਰਾਏ ਨੇ ਕਿਹਾ ਕਿ ਉਨ੍ਹਾਂ ਦਾ ਭਤੀਜਾ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਲਈ ਆਏ ਸਨ। ਜਿਵੇਂ ਹੀ ਉਹ ਗੁਰਦੁਆਰੇ ਤੋਂ ਬਾਹਰ ਆਏ ਤਾਂ ਇਕ ਐਕਟਿਵਾ ਸਵਾਰ ਦੋ ਮੁਲਜ਼ਮਾਂ ਨੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ। ਉਨ੍ਹਾਂ ਅੱਗੇ ਕਿਹਾ ਕਿ ਲੱਕੀ ਰਾਜਨੀਤੀ ਨਾਲ ਜੁੜਿਆ ਹੋਇਆ ਸੀ ਅਤੇ ਜੋ ਵੀ ਚੰਗਾ ਕੰਮ ਕਰਦਾ ਹੈ ਉਸ ਨੂੰ ਧਮਕੀ ਭਰੇ ਫੋਨ ਆਉਂਦੇ ਹਨ। ਉਥੇ ਹੀ ਪ੍ਰਧਾਨਗੀ ਨੂੰ ਲੈ ਕੇ ਹੋਏ ਵਿਵਾਦ ਬਾਰੇ ਬੋਲਦੇ ਉਨ੍ਹਾਂ ਕਿਹਾ ਕਿ ਲੱਕੀ ਕਾਲਜ 'ਚ ਪ੍ਰਧਾਨਗੀ ਨੂੰ ਲੈ ਕੇ ਗਿਆ ਸੀ ਅਤੇ ਇਕ ਵਿਦਿਆਰਥੀਆਂ ਦੀ ਮਦਦ ਕੀਤੀ ਸੀ।  ਇਸ ਦੌਰਾਨ ਇਕ ਵਿਅਕਤੀ ਨੇ ਲੱਕੀ ਨੂੰ ਧਮਕੀ ਦਿੱਤੀ ਸੀ ਅਤੇ ਗਾਲ੍ਹਾਂ ਕੱਢੀਆਂ ਸਨ। ਕੁਲਦੀਪ ਓਬਰਾਏ ਨੇ ਦੱਸਿਆ ਕਿ ਲੱਕੀ ਦੇ ਦੋ ਛੋਟੇ ਬੱਚੇ ਹਨ, ਜਿਨ੍ਹਾਂ ਵਿੱਚ ਇਕ 17 ਸਾਲ ਦੀ ਧੀ ਵੀ ਸ਼ਾਮਲ ਹੈ। 

PunjabKesari

ਇਹ ਵੀ ਪੜ੍ਹੋ: ਜਨਵਰੀ ਮਹੀਨੇ 'ਚ ਹੋਏ ਲਗਭਗ 25 ਕਤਲ! CM ਭਗਵੰਤ ਮਾਨ ਦੇਵੇ ਅਸਤੀਫ਼ਾ: ਸੁਖਬੀਰ ਬਾਦਲ

ਕੁਲਦੀਪ ਓਬਰਾਏ ਨੇ ਕਿਹਾ ਕਿ ਉਨ੍ਹਾਂ ਨੇ ਇਕ ਬਿਆਨ ਸੁਣਿਆ ਹੈ, ਜਿਸ ਵਿੱਚ ਔਰਤ ਨੇ ਕਿਹਾ ਸੀ ਕਿ ਸੰਸਦ ਵਿੱਚ ਬੈਠੇ 70 ਫ਼ੀਸਦੀ ਆਗੂ ਅਪਰਾਧੀ ਸਨ। ਡਾ. ਵਿਸ਼ਾਲ ਨੇ ਦੱਸਿਆ ਕਿ ਸਤਿੰਦਰ ਪਾਲ ਸਿੰਘ ਜੋਗੀ ਉਰਫ਼ ਲੱਕੀ ਓਬਰਾਏ ਜ਼ਖ਼ਮੀ ਹਾਲਤ ਵਿਚ ਆਏ ਸਨ।  ਲੱਕੀ 'ਤੇ ਕਰੀਬ 9 ਗੋਲ਼ੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿਚੋਂ 6 ਗੋਲ਼ੀਆਂ ਲੱਕੀ ਦੀ ਛਾਤੀ ਵਿਚ ਲੱਗੀਆਂ ਅਤੇ ਇਕ ਗੋਲ਼ੀ ਉਨ੍ਹਾਂ ਦੇ ਚਿਹਰੇ ਨੇੜਿਓਂ ਨਿਕਲ ਗਈ। ਘਟਨਾ ਦੌਰਾਨ ਲੱਕੀ ਦੀ ਹਾਲਤ ਨਾਜ਼ੁਕ ਸੀ। ਡਾਕਟਰ ਨੇ ਦੱਸਿਆ ਕਿ ਲੱਕੀ ਦਾ ਇਲਾਜ ਵੈਂਟੀਲੇਟਰ 'ਤੇ ਰੱਖ ਕੇ ਕੀਤਾ ਗਿਆ ਸੀ ਪਰ ਉਹ ਲੱਕੀ ਨੂੰ ਬਚਾ ਨਹੀਂ ਸਕੇ। ਰਿਪੋਰਟਾਂ ਅਨੁਸਾਰ, ਹਮਲਾਵਰ ਨੇ ਲੱਕੀ 'ਤੇ ਸੱਤ ਤੋਂ ਅੱਠ ਗੋਲੀਆਂ ਚਲਾਈਆਂ, ਜੋ ਕਿ ਥਾਰ ਵਿੱਚ ਯਾਤਰਾ ਕਰ ਰਿਹਾ ਸੀ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਜਾਂਚ ਟੀਮ ਦੇ ਸੁਪਰਡੈਂਟ ਆਫ਼ ਪੁਲਸ (ਐੱਸ.ਪੀ), ਹਰਿੰਦਰ ਸਿੰਘ ਗਿੱਲ, ਏ. ਡੀ. ਸੀ. ਪੀ-2 ਜਲੰਧਰ ਪੁਲਸ ਪਾਰਟੀ ਨਾਲ ਵਾਰਦਾਤ ਵਾਲੀ ਜਗ੍ਹਾ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਕਤਲ ਦੀ ਵਾਰਦਾਤ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਘਟਨਾ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਲੋਕ ਬਜ਼ੁਰਗ ਮਾਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਹਸਪਤਾਲ ਦੇ ਅੰਦਰ ਆਪਣੇ ਬੱਚੇ ਨੂੰ ਮਿਲਣ 'ਤੇ ਜ਼ੋਰ ਦੇ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਪੁਰਾਣੀ ਰੰਜਿਸ਼ ਕਾਰਨ ਹਮਲਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਜੋਡਾ ਨਾਮ ਦੇ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਹਾਲਾਂਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਗੋਲ਼ੀਆਂ ਮਾਰ ਕਤਲ ਕੀਤੇ ਲੱਕੀ ਓਬਰਾਏ ਦੇ ਮਾਮਲੇ 'ਚ ਨਵੀਂ ਅਪਡੇਟ! ਮੁਲਜ਼ਮਾਂ ਦੀ CCTV ਆਈ ਸਾਹਮਣੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News