3 ਸਾਲਾਂ ਤੋਂ ਘਰ ''ਚ ਕੰਮ ਕਰ ਰਹੇ ਕੁੱਕ ਨੇ ਚੋਰੀ ਕੀਤੀ ਲੱਖਾਂ ਦੀ ਨਕਦੀ ਤੇ ਆਈਫੋਨ

Saturday, Feb 07, 2026 - 11:19 AM (IST)

3 ਸਾਲਾਂ ਤੋਂ ਘਰ ''ਚ ਕੰਮ ਕਰ ਰਹੇ ਕੁੱਕ ਨੇ ਚੋਰੀ ਕੀਤੀ ਲੱਖਾਂ ਦੀ ਨਕਦੀ ਤੇ ਆਈਫੋਨ

ਜਲੰਧਰ (ਜ. ਬ.)-ਨਿਊ ਰਜਿੰਦਰ ਨਗਰ ਵਿਚ ਘਰ ਵਿਚ ਰੱਖਿਆ ਕੁੱਕ ਉਥੋਂ ਇਕ ਲੱਖ ਰੁਪਏ ਕੈਸ਼ ਅਤੇ ਆਈਫੋਨ ਚੋਰੀ ਕਰਕੇ ਆਪਣੇ ਪਿੰਡ ਭੱਜ ਗਿਆ। ਹਾਲਾਂਕਿ ਘਟਨਾ 3 ਨਵੰਬਰ 2025 ਦੀ ਹੈ ਪਰ ਪੁਲਸ ਨੇ ਸ਼ਿਕਾਇਤ ਮਿਲਣ ਤੋਂ 2 ਮਹੀਨੇ ਬਾਅਦ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜੇਸ਼ ਮੇਅਰ ਨਿਵਾਸੀ ਨਿਊ ਰਜਿੰਦਰ ਨਗਰ ਨੇ ਦੱਸਿਆ ਕਿ ਉਨ੍ਹਾਂ 3 ਸਾਲ ਪਹਿਲਾਂ ਯੂ. ਪੀ. ਦੇ ਰਹਿਣ ਵਾਲੇ ਨਿਤੀਸ਼ ਕੁਮਾਰ ਪੁੱਤਰ ਬੜਰਾਜ ਨੂੰ ਰਸੋਈ ਵਿਚ ਕੁਕਿੰਗ ਲਈ ਰੱਖਿਆ ਸੀ। ਉਹ ਉਨ੍ਹਾਂ ਦੇ ਹੀ ਘਰ ਵਿਚ ਰਹਿੰਦਾ ਸੀ ਪਰ 3 ਨਵੰਬਰ ਨੂੰ ਅਚਾਨਕ ਗਾਇਬ ਹੋ ਗਿਆ।

ਇਹ ਵੀ ਪੜ੍ਹੋ: 'ਪੰਜਾਬ ਕੇਸਰੀ ਗਰੁੱਪ' ਮਾਨ ਸਰਕਾਰ ਦੀ ਕਾਰਵਾਈ ਅੱਗੇ ਝੁਕਣ ਵਾਲਾ ਨਹੀਂ : ਮਨੋਰੰਜਨ ਕਾਲੀਆ

ਬਾਅਦ ਵਿਚ ਉਨ੍ਹਾਂ ਦੇਖਿਆ ਕਿ ਘਰ ਦੀ ਅਲਮਾਰੀ ਵਿਚੋਂ ਇਕ ਲੱਖ ਰੁਪਏ ਅਤੇ ਆਈਫੋਨ 12 ਗਾਇਬ ਸੀ। ਉਨ੍ਹਾਂ ਕੁੱਕ ਨੂੰ ਫੋਨ ਵੀ ਕੀਤੇ ਪਰ ਉਸ ਦਾ ਮੋਬਾਈਲ ਬੰਦ ਹੋ ਚੁੱਕਾ ਸੀ। ਬਾਅਦ ਵਿਚ ਪਤਾ ਲੱਗਾ ਕਿ ਉਕਤ ਵਾਰਦਾਤ ਨਿਤੀਸ਼ ਨੇ ਹੀ ਕੀਤੀ ਹੈ। ਉੱਥੇ ਹੀ, ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਸ ਨੇ ਜਾਂਚ ਤੋਂ ਬਾਅਦ ਹੁਣ ਨਿਤੀਸ਼ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।

ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਲੱਕੀ ਓਬਰਾਏ ਕਤਲ ਕਾਂਡ 'ਚ DGP ਦਾ ਵੱਡਾ ਬਿਆਨ! ISI ਨਾਲ ਜੁੜੇ ਤਾਰ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

shivani attri

Content Editor

Related News