ਪਹਿਲਾ ਆਸ਼ਿਕ ਬਣ ਰਿਹਾ ਸੀ ਪਿਆਰ ''ਚ ਰੋੜਾ, ਦੂਜੇ ਆਸ਼ਿਕ ਨਾਲ ਮਿਲ ਰਚੀ ਖ਼ੌਫ਼ਨਾਕ ਸਾਜਿਸ਼ ਤੇ ਕਰਵਾ ''ਤਾ ਕਤਲ
Monday, Nov 27, 2023 - 04:50 PM (IST)
ਗੋਰਾਇਆ (ਮੁਨੀਸ਼, ਹੇਮੰਤ)- ਗੋਰਾਇਆ ਪੁਲਸ ਵੱਲੋਂ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਕਤਲ ਨੂੰ ਅੰਜਾਮ ਦੇਣ ਵਾਲੀ ਇਕ ਔਰਤ ਨੂੰ 19 ਦਿਨਾਂ ਬਾਅਦ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ, ਜਦਕਿ 4 ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ ਅਤੇ ਹੈਰਾਨੀਜਨਕ ਖ਼ੁਲਾਸੇ ਵੀ ਸਾਹਮਣੇ ਆਏ ਹਨ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਇੰਸ. ਸੁਖਦੇਵ ਸਿੰਘ ਨੇ ਦੱਸਿਆ ਕਿ ਵਿਦਿਆ ਸਾਗਰ ਪੁੱਤਰ ਰਾਮ ਕਿਸ਼ੋਰ ਵਾਸੀ ਦਿਲਬਾਗ ਕਾਲੋਨੀ, ਥਾਣਾ ਗੋਰਾਇਆ ਨੇ ਦੱਸਿਆ ਕਿ ਉਸ ਦਾ ਸਾਲਾ ਹਰੀਸ਼ ਚੰਦ (35) ਪੁੱਤਰ ਰਾਮ ਪਿਆਰੇ ਉਸ ਦੇ ਘਰ ਨੇੜੇ ਹੀ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਉਹ 8 ਨਵੰਬਰ ਨੂੰ ਕਰੀਬ 11 ਵਜੇ ਰਾਤ ਆਪਣੇ ਘਰ ਤੋਂ ਗੁੰਮ ਹੋ ਗਿਆ ਸੀ। ਉਸ ਦੀ ਦਿਲਬਾਗ ਕਾਲੋਨੀ ਗੋਰਾਇਆ ਵਿਖੇ ਖੇਤਾਂ ’ਚ ਪਈ ਪਰਾਲੀ ਦੇ ਢੇਰ ਹੇਠਾਂ ਗਲੀ-ਸੜੀ ਲਾਸ਼ ਮਿਲੀ, ਜਿਸ ਦੇ ਗਲ ’ਚ ਨੀਲੇ ਰੰਗ ਦਾ ਕੱਪੜਾ ਪਾ ਕੇ ਗਲਾ ਘੁੱਟਿਆ ਹੈ।
ਇਹ ਵੀ ਪੜ੍ਹੋ : ਗੁ. ਸ੍ਰੀ ਬੇਰ ਸਾਹਿਬ 'ਚ ਅੱਜ ਰਾਤ ਪਾਏ ਜਾਣਗੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ, ਹੋਵੇਗੀ ਫੁੱਲਾਂ ਦੀ ਵਰਖਾ
ਵਿਦਿਆ ਸਾਗਰ ਨੇ ਆਪਣਾ ਬਿਆਨ ਲਿਖਾਇਆ ਕਿ ਉਸ ਦੇ ਸਾਲੇ ਹਰੀਸ਼ ਚੰਦ ਦੇ ਰੁਪਿੰਦਰ ਉਰਫ਼ ਕਾਟੋ ਪਤਨੀ ਮਹੇਸ਼ ਵਰਮਾ ਵਾਸੀ ਦਿਲਬਾਗ ਕਾਲੋਨੀ ਗੋਰਾਇਆ ਨਾਲ ਨਾਜਾਇਜ਼ ਸੰਬੰਧ ਰਹੇ ਸਨ, ਜੋ ਰੁਪਿੰਦਰ ਉਰਫ਼ ਕਾਟੋ ਕਰੀਬ 6 ਮਹੀਨਿਆਂ ਤੋਂ ਉਸ ਦੇ ਸਾਲੇ ਹਰੀਸ਼ ਚੰਦ ਨਾਲ ਨਫ਼ਰਤ ਕਰਨ ਲੱਗ ਪਈ ਸੀ ਪਰ ਹਰੀਸ਼ ਚੰਦ ਰੁਪਿੰਦਰ ਉਰਫ਼ ਕਾਟੋ ਨੂੰ ਰਸਤੇ ’ਚ ਰੋਕ ਕੇ ਅਤੇ ਬਾਜ਼ਾਰ ’ਚ ਧੱਕੇ ਨਾਲ ਬੁਲਾਉਂਦਾ ਸੀ। ਰੁਪਿੰਦਰ ਉਸ ਨਾਲ ਨਹੀਂ ਬੋਲਦੀ ਸੀ ਤਾਂ ਹਰੀਸ਼ ਚੰਦ ਨੇ ਉਸ ਦੀ ਦੋ-ਤਿੰਨ ਵਾਰ ਕੁੱਟਮਾਰ ਵੀ ਕੀਤੀ ਸੀ ਅਤੇ ਤੇਜ਼ਾਬ ਵੀ ਸੁੱਟਿਆ ਸੀ ਪਰ ਉਹ ਬਚ ਗਈ ਸੀ।
ਰੁਪਿੰਦਰ ਉਰਫ਼ ਕਾਟੋ ਨੇ ਆਪਣੀ ਦੋਸਤੀ ਸੰਜੀਤ ਕੁਮਾਰ ਪੁੱਤਰ ਹੀਰਾ ਲਾਲ ਵਰਮਾ ਵਾਸੀ ਯੂ. ਪੀ. ਨਾਲ ਕਰ ਲਈ ਸੀ। ਰੁਪਿੰਦਰ ਨੇ ਆਪਣੇ ਨਵੇਂ ਆਸ਼ਿਕ ਸੰਜੀਤ ਕੁਮਾਰ ਨਾਲ ਸਾਜ਼ਿਸ਼ ਤਹਿਤ ਹਰੀਸ਼ ਚੰਦ ਨੂੰ ਆਪਣੇ ਰਸਤੇ ’ਚੋਂ ਸਦਾ ਲਈ ਹਟਾਉਣ ਲਈ ਉਸ ਦਾ ਕਤਲ ਕਰਨ ਦੀ ਨੀਅਤ ਨਾਲ ਮਿਤੀ 8 ਨਵੰਬਰ ਰਾਤ ਸਮੇਂ ਆਪਣੇ ਘਰ ਦੇ ਨਾਲ ਲੱਗਦੇ ਖੇਤਾਂ ’ਚ ਬੁਲਾ ਲਿਆ, ਜਿੱਥੇ ਪਹਿਲਾਂ ਹੀ ਤਿਆਰ ਖੜ੍ਹੇ ਸੰਜੀਤ ਕੁਮਾਰ, ਸਨੀ ਪਟੇਲ ਪੁੱਤਰ ਰਾਮ ਕੁਮਾਰ, ਜੋ ਕਾਟੋ ਦੀ ਮਾਸੀ ਦਾ ਲੜਕਾ ਹੈ। ਵਿਨੋਦ ਕੁਮਾਰ ਪੁੱਤਰ ਅਮਰ ਨਾਥ ਅਤੇ ਇਕ ਹੋਰ ਅਣਪਛਾਤਾ ਨੌਜਵਾਨ ਇਨ੍ਹਾਂ ਨਾਲ ਸੀ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ਭੇਜਣ ਲਈ ਫੜਾ 'ਤਾ ਨਕਲੀ ਵੀਜ਼ਾ ਤੇ ਆਫਰ ਲੇਟਰ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਪਰਿਵਾਰ ਦੇ ਹੋਸ਼
ਇਨ੍ਹਾਂ ਖੇਤ ’ਚ ਹਰੀਸ਼ ਚੰਦ ਦੇ ਗਲੇ ’ਚ ਕੱਪੜੇ ਨਾਲ ਉਸ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਕੇ ਉਸ ਦੀ ਲਾਸ਼ ਪਰਾਲੀ ਦੇ ਢੇਰ ਹੇਠਾ ਲੁਕਾ ਕੇ ਰੱਖ ਦਿੱਤੀ ਸੀ। ਪੁਲਸ ਦੇ ਇਸ ਮਾਮਲੇ ’ਚ ਦੋਸ਼ਣ ਰੁਪਿੰਦਰ ਉਰਫ਼ ਕਾਟੋ ਪਤਨੀ ਮਹੇਸ਼ ਵਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ ਮਾਣਯੋਗ ਇਲਾਕਾ ਮੈਜਿਸਟ੍ਰੇਟ ਫਿਲੌਰ ਦੀ ਅਦਾਲਤ ’ਚ ਪੇਸ਼ ਕਰਕੇ ਉਕਤ ਦਾ 5 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ, ਜਿਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੋਰ ਸਾਥੀਆਂ ਬਾਰੇ ਵੀ ਪਤਾ ਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਦੁੱਖ਼ਭਰੀ ਖ਼ਬਰ: 4 ਮਹੀਨੇ ਤੇ 6 ਸਾਲ ਦੀ ਬੱਚੀ ਸਣੇ ਮਾਂ ਨੇ ਨਹਿਰ 'ਚ ਮਾਰੀ ਛਾਲ, ਦੋਹਾਂ ਬੱਚੀਆਂ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।