ਪਤਨੀ ਦਾ ਗਲਾ ਵੱਢਣ ਮਗਰੋਂ ਮਾਸੂਮ ਧੀ ਦਾ ਗਲਾ ਘੁੱਟਿਆ, ਹੱਥੀਂ ਟੱਬਰ ਖ਼ਤਮ ਕਰ ਸ਼ਖ਼ਸ ਨੇ ਕੀਤਾ ਹੈਰਾਨ ਕਰਦਾ ਕਾਰਾ
Tuesday, Aug 23, 2022 - 11:38 AM (IST)
ਚੰਡੀਗੜ੍ਹ (ਸੁਸ਼ੀਲ) : ਸ਼ਹਿਰ 'ਚ ਲਗਾਤਾਰ ਕਤਲ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਤਿੰਨ ਦਿਨ ਪਹਿਲਾਂ ਕਿਸ਼ਨਗੜ੍ਹ ਦੇ ਭਗਵਾਨਪੁਰਾ 'ਚ ਬਿਹਾਰ ਦੇ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਧੀ ਦਾ ਕਤਲ ਕਰਨ ਤੋਂ ਬਾਅਦ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮੁਲਜ਼ਮ ਨੇ ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਹ ਮੂਲ ਤੌਰ ’ਤੇ ਨੇਪਾਲ ਦਾ ਰਹਿਣ ਵਾਲਾ ਹੈ। ਸੂਚਨਾ ਮਿਲਣ ’ਤੇ ਆਈ. ਟੀ. ਪਾਰਕ ਪੁਲਸ ਮੌਕੇ ’ਤੇ ਪਹੁੰਚ ਗਈ। ਜਦੋਂ ਪੁਲਸ ਨੇ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਜਾ ਕੇ ਦੇਖਿਆ ਤਾਂ ਵਿਅਕਤੀ ਫ਼ਾਹੇ ਨਾਲ ਲਟਕ ਰਿਹਾ ਸੀ। ਉਸੇ ਸਮੇਂ ਪਤਨੀ ਅਤੇ ਧੀ ਮੰਜੇ ’ਤੇ ਪਏ ਸਨ। ਪੁਲਸ ਨੇ ਵਿਅਕਤੀ ਨੂੰ ਉਤਾਰ ਕੇ ਤਿੰਨਾਂ ਨੂੰ ਸੈਕਟਰ-16 ਦੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਦਿਨ-ਦਿਹਾੜੇ ਖ਼ੌਫ਼ਨਾਕ ਵਾਰਦਾਤ, ਮਾਮੂਲੀ ਝਗੜੇ ਪਿੱਛੋਂ ਨੌਜਵਾਨ ਦਾ ਚਾਕੂ ਮਾਰ ਕੀਤਾ ਕਤਲ
ਮ੍ਰਿਤਕਾਂ ਦੀ ਪਛਾਣ ਮੁਲਜ਼ਮ ਰੇਸ਼ਮ (24), ਪਤਨੀ ਪੂਜਾ (23) ਅਤੇ ਦੋ ਸਾਲਾ ਮਾਸੂਮ ਸਿਮੋਨ ਵਜੋਂ ਹੋਈ ਹੈ। ਆਈ. ਟੀ. ਪਾਰਕ ਥਾਣਾ ਪੁਲਸ ਨੇ ਮੁਲਜ਼ਮ ਰੇਸ਼ਮ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਰੇਸ਼ਮ ਵੱਲੋਂ ਪਤਨੀ ਅਤੇ ਧੀ ਦਾ ਕਤਲ ਕਰਨ ਦਾ ਕਾਰਨ ਹਾਲੇ ਤੱਕ ਪੁਲਸ ਵੱਲੋਂ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਸ ਨੇ ਮਾਮਲੇ ਦੀ ਸੂਚਨਾ ਮੁਲਜ਼ਮ ਦੇ ਰਿਸ਼ਤੇਦਾਰਾਂ ਨੂੰ ਦੇ ਦਿੱਤੀ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਮਾਮਲਾ ਸਾਹਮਣੇ ਆਵੇਗਾ। ਬਿਹਾਰ ਵਾਸੀ ਰੇਸ਼ਮ ਤਿੰਨ ਦਿਨ ਪਹਿਲਾਂ ਪਤਨੀ ਪੂਜਾ ਅਤੇ ਧੀ ਸਿਮੋਨ ਨਾਲ ਚੰਡੀਗੜ੍ਹ ਆਇਆ ਸੀ। ਉਸ ਨੇ ਰਹਿਣ ਲਈ ਕਿਸ਼ਨਗੜ੍ਹ ਸਥਿਤ ਭਗਵਾਨਪੁਰਾ ਦੇ ਮਕਾਨ ਨੰਬਰ-10 ਦੀ ਦੂਜੀ ਮੰਜ਼ਿਲ ’ਤੇ ਇਕ ਕਮਰਾ ਕਿਰਾਏ ’ਤੇ ਲਿਆ ਹੋਇਆ ਸੀ। ਕਮਰਾ ਕਿਰਾਏ ’ਤੇ ਲੈਣ ਤੋਂ ਬਾਅਦ ਤਿੰਨੇ ਕਮਰੇ ਤੋਂ ਬਾਹਰ ਨਹੀਂ ਆਏ। ਸੋਮਵਾਰ ਸ਼ਾਮ ਕਰੀਬ 7 ਵਜੇ ਰੇਸ਼ਮ ਦੇ ਕਮਰੇ 'ਚੋਂ ਪਾਣੀ ਨਿਕਲ ਰਿਹਾ ਸੀ।
ਇਹ ਵੀ ਪੜ੍ਹੋ : ਗਟਰ ਦੀ ਸਫ਼ਾਈ ਦੌਰਾਨ ਵਾਪਰਿਆ ਵੱਡਾ ਹਾਦਸਾ, ਗੈਸ ਚੜ੍ਹਨ ਕਾਰਨ 2 ਸਫ਼ਾਈ ਮੁਲਾਜ਼ਮਾਂ ਦੀ ਮੌਤ
ਪਾਣੀ ਨਿਕਲਦਾ ਦੇਖ ਕੇ ਗੁਆਂਢੀ ਨੇ ਦਰਵਾਜ਼ਾ ਖੜਕਾਇਆ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਆਈ. ਟੀ. ਪਾਰਕ ਥਾਣਾ ਇੰਚਾਰਜ ਰੋਹਤਾਸ਼ ਯਾਦਵ ਪੁਲਸ ਟੀਮ ਨਾਲ ਪਹੁੰਚੇ। ਜਦੋਂ ਪੁਲਸ ਟੀਮ ਨੇ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਰੇਸ਼ਮ ਪੱਖੇ ਨਾਲ ਲਟਕ ਰਿਹਾ ਸੀ, ਜਦ ਕਿ ਪਤਨੀ ਪੂਜਾ ਅਤੇ ਧੀ ਮੰਜੇ ’ਤੇ ਪਈਆਂ ਸਨ। ਪੁਲਸ ਨੇ ਦੇਖਿਆ ਤਾਂ ਧੀ ਦਾ ਗਲਾ ਘੁੱਟਿਆ ਹੋਇਆ ਸੀ, ਜਦੋਂ ਕਿ ਪਤਨੀ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਸੀ। ਆਈ. ਟੀ. ਪਾਰਕ ਥਾਣਾ ਇੰਚਾਰਜ ਰੋਹਤਾਸ਼ ਯਾਦਵ ਨੇ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਅਤੇ ਫਾਰੈਂਸਿਕ ਮੋਬਾਇਲ ਟੀਮ ਨੂੰ ਬੁਲਾਇਆ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ PR ਲੈਣ ਵਾਲੇ ਪੰਜਾਬ ਦੇ ਅਧਿਕਾਰੀਆਂ ਲਈ ਅਹਿਮ ਖ਼ਬਰ, ਸਖ਼ਤ ਹੋਈ ਮਾਨ ਸਰਕਾਰ
ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਅਤੇ ਸਬੂਤ ਇਕੱਠੇ ਕੀਤੇ। ਡੀ. ਐੱਸ. ਪੀ. ਐੱਸ. ਪੀ. ਐੱਸ. ਸੋਂਧੀ ਨੇ ਮੌਕੇ ’ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਲਾਸ਼ਾਂ ਨੂੰ ਸੈਕਟਰ-16 ਦੇ ਜਨਰਲ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ। ਗੁਆਂਢੀਆਂ ਨੇ ਦੱਸਿਆ ਕਿ ਕਮਰਾ ਕਿਰਾਏ ’ਤੇ ਲੈਣ ਤੋਂ ਬਾਅਦ ਰੇਸ਼ਮ ਅਤੇ ਉਸ ਦੀ ਬੱਚੀ ਨੇ ਕਿਸੇ ਨਾਲ ਗੱਲ ਨਹੀਂ ਕੀਤੀ। ਉਹ ਕਮਰੇ ਤੋਂ ਬਾਹਰ ਨਹੀਂ ਆਈਆਂ।
ਅਸਲ ਕਾਰਨ ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਪਤਾ ਲੱਗੇਗਾ
ਪੁਲਸ ਨੇ ਦੱਸਿਆ ਕਿ ਰੇਸ਼ਮ ਵੱਲੋਂ ਪਤਨੀ ਅਤੇ ਧੀ ਦੇ ਕਤਲ ਦੇ ਅਸਲ ਕਾਰਣ ਰਿਸ਼ਤੇਦਾਰਾਂ ਤੋਂ ਹੀ ਪਤਾ ਲੱਗਣਗੇ। ਇਸ ਸਬੰਧੀ ਪੁਲਸ ਨੇ ਮਾਮਲੇ ਦੀ ਸੂਚਨਾ ਦੇ ਦਿੱਤੀ ਹੈ। ਪੁਲਸ ਨੂੰ ਸ਼ੱਕ ਹੈ ਕਿ ਮੁਲਜ਼ਮ ਬਿਹਾਰ ਤੋਂ ਚੰਡੀਗੜ੍ਹ ਆ ਕੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਆਈ. ਟੀ. ਪਾਰਕ ਥਾਣਾ ਪੁਲਸ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ