ਨੌਜਵਾਨ ਨੇ ਝੀਲ ’ਚ ਮਾਰੀ ਛਾਲ

Sunday, Sep 01, 2024 - 11:21 AM (IST)

ਨੌਜਵਾਨ ਨੇ ਝੀਲ ’ਚ ਮਾਰੀ ਛਾਲ

ਬਠਿੰਡਾ (ਸੁਖਵਿੰਦਰ) : ਇੱਥੇ ਬਠਿੰਡਾ-ਗੋਨਿਆਣਾ ਰੋਡ ’ਤੇ ਝੀਲ ਨੰਬਰ-1 ’ਚ ਇਕ ਵਿਅਕਤੀ ਨੇ ਛਾਲ ਮਾਰ ਦਿੱਤੀ। ਮੌਕੇ ’ਤੇ ਖੜ੍ਹੀ ਸਹਾਰਾ ਜਨ ਸੇਵਾ ਟੀਮ ਨੇ ਉਕਤ ਵਿਅਕਤੀ ਨੂੰ ਬਚਾ ਲਿਆ। ਜਾਣਕਾਰੀ ਅਨੁਸਾਰ ਇਕ ਵਿਅਕਤੀ ਨੇ ਝੀਲ ਨੰਬਰ-1 ਵਿਚ ਛਾਲ ਮਾਰ ਦਿੱਤੀ।

ਸੂਚਨਾ ਮਿਲਣ ’ਤੇ ਸੰਸਥਾ ਵਰਕਰ ਮੌਕੇ ’ਤੇ ਪਹੁੰਚੇ ਅਤੇ ਡੁੱਬ ਰਹੇ ਵਿਅਕਤੀ ਨੂੰ ਝੀਲ ’ਚੋਂ ਬਾਹਰ ਕੱਢਿਆ। ਇਸ ਦੌਰਾਨ ਸੰਸਥਾ ਵੱਲੋਂ ਵਿਅਕਤੀ ਦੇ ਢਿੱਡ ਵਿਚੋਂ ਪਾਣੀ ਵੀ ਕੱਢਿਆ ਗਿਆ ਅਤੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਉਕਤ ਵਿਅਕਤੀ ਦੀ ਪਛਾਣ ਵਾਸੀ ਪਾਵਰ ਹਾਊਸ ਰੋਡ ਵਜੋਂ ਹੋਈ। ਸਹਾਰਾ ਦੀ ਟੀਮ ਨੇ ਹਸਪਤਾਲ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।


author

Babita

Content Editor

Related News