ਘਰੋਂ ਕੰਮ ਉੱਤੇ ਗਿਆ ਆਦਮੀ ਹੋਇਆ ਲਾਪਤਾ

Tuesday, Jul 11, 2017 - 12:05 PM (IST)

ਘਰੋਂ ਕੰਮ ਉੱਤੇ ਗਿਆ ਆਦਮੀ ਹੋਇਆ ਲਾਪਤਾ


ਸ੍ਰੀ ਮੁਕਤਸਰ ਸਾਹਿਬ(ਤਰਸੇਮ ਢੁੱਡੀ)—ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਜਸੇਆਨਾ ਵਿਚ ਘਰੋਂ ਕੰਮ ਉੱਤੇ ਗਏ ਵਿਅਕਤੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਲਾਪਤਾ ਵਿਅਕਤੀ ਪਿੰਡ ਤੋਂ 3 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਮਾਲਵਾ ਪਾਵਰ ਪਲਾਂਟ ਵਿਚ ਕੰਮ ਕਰਦਾ ਸੀ ਜੋ ਅੱਜੇ ਤੱਕ ਘਰ ਵਾਪਸ ਨਹੀਂ ਆਇਆ।
ਜਾਣਕਾਰੀ ਮਿਲੀ ਹੈ ਕਿ ਉਕਤ ਵਿਅਕਤੀ ਇਕਬਾਲ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਗੁਲਾਬੇ ਵਾਲਾ ਵਿਚ ਚੱਲ ਰਹੇ ਮਾਲਵਾ ਪਲਾਂਟ ਵਿਚ ਠੇਕੇਦਾਰੀ ਦਾ ਕੰਮ ਕਰਦਾ ਸੀ, ਜੋ ਐਤਵਾਰ ਸ਼ਾਮ 6 ਵਜੇ ਪਾਵਰ ਪਲਾਂਟ ਅੰਦਰ ਦਾਖਲ ਹੋਇਆ ਅਤੇ ਦੇਰ ਰਾਤ ਕਰੀਬ 12 ਵਜੇ ਪਾਵਰ ਪਲਾਂਟ ਵਿਚੋਂ ਬਾਹਰ ਆ ਗਿਆ ਸੀ, ਪਰ ਘਰ ਨਹੀਂ ਪਹੁੰਚਿਆ। ਉਸ ਦੇ ਪਰਿਵਾਰ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ ਉੱਤੇ ਪਹੁੰਚੀ ਪੁਲਸ ਨੂੰ ਇਕਬਾਲ ਸਿੰਘ ਦੀ ਪਤਨੀ ਨੇ ਇਹ ਵੀ ਦੱਸਿਆ ਕਿ ਜਦੋਂ ਉਸਨੇ ਪਲਾਂਟ ਵਿਚ ਜਾ ਕੇ ਪੱਤੀ ਦੇ ਲਾਪਤਾ ਹੋਣ ਦੇ ਬਾਰੇ ਪੁੱਛਗਿਛ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਦੇਰ ਰਾਤ 12 ਵਜੇ ਹੀ ਚੱਲਾ ਗਿਆ ਸੀ। ਸ਼ੱਕ ਜ਼ਾਹਿਰ ਕਰਦਿਆਂ ਉਸਦੀ ਪਤਨੀ ਨੇ ਦੱਸਿਆ ਕਿ ਇਕਬਾਲ ਸਿੰਘ ਦੇ ਲੇਬਰ ਦੇ ਆਦਮੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਜਿਸ ਕਾਰਨ ਉਨ੍ਹਾਂ ਨੇ ਹੀ ਉਸਦਾ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਹੋਵੇਗਾ। ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News