ਟਰੇਨ ਨਾਲ ਟਕਰਾ ਕੇ ਵਿਅਕਤੀ ਦੀ ਮੌਤ

Thursday, Aug 31, 2017 - 02:43 AM (IST)

ਟਰੇਨ ਨਾਲ ਟਕਰਾ ਕੇ ਵਿਅਕਤੀ ਦੀ ਮੌਤ

ਕਪੂਰਥਲਾ,  (ਮਲਹੋਤਰਾ)-  ਕਪੂਰਥਲਾ-ਸੁਲਤਾਨਪੁਰ ਰੇਲ ਮਾਰਗ 'ਤੇ ਪਿੰਡ ਹੁਸੈਨਪੁਰ ਦੇ ਨਜ਼ਦੀਕ ਇਕ ਵਿਅਕਤੀ ਦੇ ਟਰੇਨ ਨਾਲ ਟਕਰਾਉਣ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਰੇਲਵੇ ਪੁਲਸ ਵਲੋਂ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਪੋਸਟਮਾਰਟਮ ਲਈ ਭੇਜ ਦਿੱਤਾ। 
ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਪੁਲਸ ਨੂੰ ਰੇਲ ਡੱਬਾ ਕਾਰਖਾਨਾ ਦੇ ਨਜ਼ਦੀਕ ਰੇਲਵੇ ਲਾਈਨ 'ਤੇ ਇਕ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਦੀ ਪਛਾਣ ਰਾਕਾ ਪੁੱਤਰ ਸ਼ੰਕਰ ਮੰਡਲ ਨਿਵਾਸੀ ਬਿਹਾਰ ਲਾਲ ਨਿਵਾਸੀ ਰੇਲ ਡੱਬਾ ਕਾਰਖਾਨਾ ਦੇ ਨਜ਼ਦੀਕ ਝੁੱਗੀਆਂ ਦੇ ਰੂਪ 'ਚ ਕੀਤੀ ਗਈ ਹੈ। ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਕਿਸੇ ਬੀਮਾਰੀ ਨੂੰ ਲੈ ਕੇ ਪ੍ਰੇਸ਼ਾਨ ਸੀ। ਪੁਲਸ ਵਲੋਂ 174 ਦੇ ਤਹਿਤ ਕਾਰਵਾਈ ਕਰ ਕੇ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ। 


Related News