ਪਤਨੀ ਦੀ ਦਰਿੰਦਗੀ, ਪ੍ਰੇਮੀ ਨਾਲ ਮਿਲ ਕੇ ਪਤਨੀ ਨੂੰ ਦਿੱਤੀ ਦਰਦਨਾਕ ਮੌਤ

Tuesday, Aug 26, 2025 - 02:01 PM (IST)

ਪਤਨੀ ਦੀ ਦਰਿੰਦਗੀ, ਪ੍ਰੇਮੀ ਨਾਲ ਮਿਲ ਕੇ ਪਤਨੀ ਨੂੰ ਦਿੱਤੀ ਦਰਦਨਾਕ ਮੌਤ

ਅੰਮ੍ਰਿਤਸਰ (ਗੁਰਪ੍ਰੀਤ)- ਅੰਮ੍ਰਿਤਸਰ ਚ ਇਕ ਪਰਿਵਾਰ ਦਾ ਸੁਖ-ਚੈਨ ਇਕ ਪਲ 'ਚ ਹੀ ਤਬਾਹ ਹੋ ਗਿਆ, ਜਦੋਂ ਔਰਤ ਰਜਨੀ ਨੇ ਆਪਣੇ ਪ੍ਰੇਮੀ ਸੋਨੂ ਸ਼ਰਮਾ ਨਾਲ ਮਿਲ ਕੇ ਆਪਣੇ ਪਤੀ ਮਨੀ ਸ਼ਰਮਾ ਦਾ ਕਤਲ ਕਰ ਦਿੱਤਾ। ਪਰਿਵਾਰ ਨੂੰ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੇ ਘਰ ਦਾ ਚਿਰਾਗ ਇਸ ਤਰ੍ਹਾਂ ਬੁਝ ਜਾਵੇਗਾ। ਇਹ ਮਾਮਲਾ ਥਾਣਾ ਗੇਟ ਹਕੀਮਾਂ ਦੇ ਭਗਤਾਂ ਵਾਲਾ ਇਲਾਕੇ ਦਾ ਹੈ। ਮ੍ਰਿਤਕ ਦੀ ਭੈਣ ਨੀਤੂ ਸ਼ਰਮਾ ਨੇ ਦੱਸਿਆ ਕਿ ਭਾਬੀ ਨੇ ਪਰਿਵਾਰ ਨੂੰ ਗੁਮਰਾਹ ਕਰਦੇ ਕਿਹਾ ਕਿ ਪਤੀ ਆਪਣੇ ਦੋਸਤਾਂ ਨਾਲ ਗਿਆ ਹੈ ਅਤੇ ਵਾਪਸ ਆ ਜਾਵੇਗਾ। ਪਰ ਜਦੋਂ ਉਹ ਘਰ ਨਹੀਂ ਪਰਤਿਆ ਤਾਂ ਪਰਿਵਾਰ ਨੇ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਪੁਲਸ ਨੇ ਜਾਂਚ ਦੌਰਾਨ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਹੌਲੀ-ਹੌਲੀ ਸੱਚਾਈ ਸਾਹਮਣੇ ਲਿਆਂਦੀ।

ਇਹ ਵੀ ਪੜ੍ਹੋ-  ਪੰਜਾਬ ਦੇ ਪਿੰਡਾਂ ਵਿਚ ਹੋ ਰਹੀਆਂ ਅਨਾਊਂਸਮੈਂਟਾਂ, ਲੋਕਾਂ ਨੂੰ ਕੀਤਾ ਜਾ ਰਿਹਾ ਅਲਰਟ

ਕਈ ਦਿਨਾਂ ਦੀ ਭਾਲ ਤੋਂ ਬਾਅਦ ਮਨੀ ਸ਼ਰਮਾ ਦੀ ਲਾਸ਼ ਖਾਲੜਾ ਨੇੜੇ ਪਾਕਿਸਤਾਨ ਬਾਰਡਰ ਕੋਲੋਂ ਬਹੁਤ ਬੁਰੀ ਹਾਲਤ 'ਚ ਮਿਲੀ। ਪੁੱਛਗਿੱਛ ਦੌਰਾਨ ਪਤਨੀ ਰਜਨੀ ਨੇ ਮੰਨ ਲਿਆ ਕਿ ਉਸਨੇ ਆਪਣੇ ਪ੍ਰੇਮੀ ਸੋਨੂ ਨਾਲ ਮਿਲ ਕੇ ਪਤੀ ਦਾ ਗਲ ਘੁੱਟ ਕੇ ਕਤਲ ਕੀਤਾ ਹੈ। ਸੋਨੂ ਸ਼ਰਮਾ ਉਨ੍ਹਾਂ ਦੇ ਘਰ ਦੇ ਸਾਹਮਣੇ ਰਹਿਣ ਵਾਲਾ ਫੋਟੋਗ੍ਰਾਫਰ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਖ਼ਤਰੇ ਦੀ ਘੰਟੀ, ਰਾਵੀ ਦਰਿਆ ਦੀ ਲਪੇਟ 'ਚ ਆਏ 10 ਪਿੰਡ, ਮੰਡਰਾਉਣ ਲੱਗਾ ਹੜ੍ਹ ਦਾ ਖ਼ਤਰਾ

ਮ੍ਰਿਤਕ ਦੇ ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਛੇ ਫੁੱਟ ਦੇ ਨੌਜਵਾਨ ਨੂੰ ਕੇਵਲ ਦੋ ਲੋਕ ਇਕੱਲੇ ਨਹੀਂ ਮਾਰ ਸਕਦੇ, ਇਸ ਕਾਂਡ 'ਚ ਹੋਰ ਲੋਕ ਵੀ ਸ਼ਾਮਲ ਹੋਣ। ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਪੂਰਾ ਇਨਸਾਫ਼ ਮੰਗਦਿਆਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਗੁਹਾਰ ਲਗਾਈ। ਮ੍ਰਿਤਕ ਦੀ ਦੂਜੀ ਭੈਣ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਜਨੀ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਪ੍ਰੇਮੀ ਨਾਲ ਨਾਜਾਇਜ਼ ਸੰਬੰਧਾਂ 'ਚ ਸੀ ਅਤੇ ਉਸਨੇ ਸ਼ੁਰੂ ਤੋਂ ਹੀ ਇਹ ਸੱਚਾਈ ਛੁਪਾਈ ਸੀ।

ਇਹ ਵੀ ਪੜ੍ਹੋ- ਨਗਰ ਨਿਗਮ ਦੀ ਵੱਡੀ ਕਾਰਵਾਈ, ਅਧਿਕਾਰੀਆਂ ਨੂੰ ਦਿੱਤੇ ਹੁਕਮ

ਇਸ ਮਾਮਲੇ ਬਾਰੇ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਮਨੀ ਸ਼ਰਮਾ ਦਾ ਵਿਆਹ 2016 'ਚ ਰਜਨੀ ਨਾਲ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ, ਜੋ ਇਸ ਵੇਲੇ ਦਾਦੀ ਕੋਲ ਰਹਿੰਦੇ ਹਨ। ਰਜਨੀ ਅਤੇ ਸੋਨੂ ਸ਼ਰਮਾ ਨੇ ਮਨੀ ਦਾ ਗਲ ਘੁੱਟ ਕੇ ਕਤਲ ਕੀਤਾ ਅਤੇ ਉਸਦੀ ਲਾਸ਼ ਬੋੜੂ ਵਾਲੀ ਨਹਿਰ ਵਿੱਚ ਸੁੱਟ ਦਿੱਤੀ। ਲਾਸ਼ ਥਾਣਾ ਖਾਲੜਾ, ਜ਼ਿਲ੍ਹਾ ਤਰਨਤਾਰਨ 'ਚੋਂ ਬਰਾਮਦ ਹੋਈ। ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ 5 ਦਿਨਾਂ ਦੀ ਵੱਡੀ ਭਵਿੱਖਬਾਣੀ, ਪੜ੍ਹੋ Latest Update

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News